The Khalas Tv Blog International ਕੈਨੇਡਾ ‘ਚ ਜਹਾਜ਼ ਹਾਦਸੇ ‘ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ…
International

ਕੈਨੇਡਾ ‘ਚ ਜਹਾਜ਼ ਹਾਦਸੇ ‘ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ…

5 members of a family lost their lives in a plane crash in Canada

5 members of a family lost their lives in a plane crash in Canada

ਕੈਨੇਡਾ ਦੇ ਓਨਟਾਰੀਓ ਵਿਖੇ ਇਕ ਜਹਾਜ਼ ਹਾਦਸੇ ਵਿਚ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਵਿਕਟਰ ਡੌਟਸੇਂਕੋ, ਉਸਦੀ ਪਤਨੀ, ਰਿੰਮਾ ਅਤੇ ਉਹਨਾਂ ਦੇ ਤਿੰਨ ਬੱਚੇ ਛੁੱਟੀਆਂ ਮਨਾਉਣ ਲਈ ਫਲੋਰੀਡਾ ਜਾ ਰਹੇ ਸਨ, ਜਦੋਂ ਉਹਨਾਂ ਦਾ ਛੋਟਾ ਹਵਾਈ ਜਹਾਜ਼ ਅਚਾਨਕ ਕਰੈਸ਼ ਹੋ ਗਿਆ, ਜਿਸ ਨਾਲ ਸਾਰੇ ਯਾਤਰੀ ਮਾਰੇ ਗਏ।

ਹਾਦਸੇ ਵਿਚ ਮਾਰਿਆ ਗਿਆ ਪਰਿਵਾਰ ਕਿੰਗ ਸ਼ਹਿਰ ਦਾ ਵਸਨੀਕ ਸੀ। ਮੇਅਰ ਸਟੀਵ ਪਿਲਗਰਿਨੀ ਨੇ ਪਰਿਵਾਰ ਦੀ ਮੌਤ ਉਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਜਾਣਕਾਰੀ ਅਨੁਸਾਰ ਜਹਾਜ਼ ਨੂੰ ਵਿਕਟਰ ਚਲਾ ਰਿਹਾ ਸੀ।

ਜਹਾਜ਼ ਬਰੈਂਪਟਨ ਫਲਾਇੰਗ ਕਲੱਬ ਤੋਂ ਕਿਰਾਏ ਉਤੇ ਲਿਆ ਗਿਆ ਸੀ ਤੇ ਇੰਜਣ ਬੰਦ ਹੋਣ ਮੌਕੇ 2500 ਫੁੱਟ ਦੀ ਉਚਾਈ ’ਤੇ ਉਡਾਣ ਭਰ ਰਿਹਾ ਸੀ। ਨੈਸ਼ਿਵਲੇ ਹਵਾਈ ਅੱਡੇ ਉਤੇ ਸੂਚਨਾ ਮਿਲਣ ਤੋਂ ਮਗਰੋਂ ਜਹਾਜ਼ ਦੇ ਉਤਰਨ ਲਈ ਹੰਗਾਮੀ ਪ੍ਰਬੰਧ ਕਰ ਲਏ ਗਏ ਸਨ ਪਰ ਏਟੀਸੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਣ ਦੇ ਬਾਵਜੂਦ ਜਹਾਜ਼ ਉਥੋਂ ਤੱਕ ਨਾ ਪਹੁੰਚ ਸਕਿਆ ਤੇ ਰਸਤੇ ਵਿੱਚ ਡਿੱਗ ਕੇ ਤਬਾਹ ਹੋ ਗਿਆ। ਟਰਾਂਸਪੋਰਟ ਸੇਫਟੀ ਬੋਰਡ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version