‘ਦ ਖਾਲਸ ਬਿਊਰੋ:ਅਫ਼ਗਾਨਿਸਤਾਨ ਕੇ ਦੇ ਉੱਤਰੀ ਇਲਾਕੇ ‘ਚ ਸਥਿਤ ਮਜ਼ਾਰ-ਏ-ਸ਼ਰੀਫ ਦੀ ਇਕ ਸ਼ੀਆ ਮਸਜਿਦ ‘ਚ ਵੀਰਵਾਰ ਨੂੰ ਧਮਾ ਕਾ ਹੋਣ ਤੋਂ ਬਾਅਦ 5 ਲੋਕਾਂ ਦੇ ਮਾ ਰੇ ਜਾਣ ਤੇ ਘੱਟੋ-ਘੱਟ 20 ਲੋਕਾਂ ਦੇ ਜ਼ਖ ਮੀ ਹੋਣ ਖਬਰ ਸਾਹਮਣੇ ਆ ਰਹੀ ਹੈ। ਇਹ ਧਮਾ ਕਾ ਉਸ ਧ ਮਾਕੇ ਤੋਂ ਦੋ ਦਿਨ ਬਾਅਦ ਹੋਇਆ ਹੈ ਜਿਸ ਨੇ ਪੱਛਮੀ ਕਾਬੁਲ ਦੇ ਸ਼ੀਆ ਹਜ਼ਾਰਾ ਖੇਤਰ ਵਿੱਚ ਇੱਕ ਹਾਈ ਸਕੂਲ ਨੂੰ ਢਾਹ ਦਿੱਤਾ ਸੀ।ਇਲਾਕਾ ਨਿਵਾਸੀਆਂ ਦੇ ਅਨੁਸਾਰ ਨੇੜਲੇ ਇਲਾਕੇ ਵਿੱਚ ਧਮਾ ਕੇ ਦੀ ਆਵਾਜ਼ ਆਈ ਤੇ ਮਸਜਿਦ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ ।ਇਸ ਧਮਾ ਕੇ ਦੀ ਆਵਾਜ਼ ਨਾਲ ਦੁਕਾਨਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਬਾਜ਼ਾਰ ‘ਚ ਭਗਦੜ ਮੱਚ ਗਈ।