Punjab

100 ਸਾਲਾ’ਚ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਵੀਕਐਂਡ !

ਬਿਉਰੋ ਰਿਪੋਰਟ : ਅਕਸਰ ਕਿਹਾ ਜਾਂਦਾ ਹੈ ਕਿ ਵੱਡੀਆਂ ਫਿਲਮਾਂ ਦੇ ਟਕਰਾਉਣ ਨਾਲ ਨੁਕਸਾਨ ਹੁੰਦਾ ਹੈ । ਪਰ ਬਾਲੀਵੁੱਡ ਦੇ ਇਸ ਡਰ ਨੂੰ ਪਿਛਲੇ 3 ਦਿਨਾਂ ਨੇ ਬਦਲ ਦਿੱਤਾ ਹੈ । 11 ਤੋਂ 13 ਅਗਸਤ ਦਾ ਵੀਕਐਂਡ ਭਾਰਤੀ ਸਿਨੇਮਾ ਦੇ ਲਈ ਸਭ ਤੋਂ ਇਤਿਹਾਸਕ ਰਿਹਾ । 100 ਸਾਲਾਂ ਵਿੱਚ ਕਦੇ ਅਜਿਹਾ ਨਹੀਂ ਹੋਇਆ ਹੈ । 4 ਫਿਲਮਾਂ ਗਦਰ 2,OMG 2,ਜੇਲਰ, ਅਤੇ ਭੋਲਾ ਸ਼ੰਕਰ ਨੇ ਮਿਲਕੇ 400 ਕਰੋੜ ਦਾ ਬਿਜਨੈਸ ਕੀਤਾ ਹੈ । ਪਹਿਲੀ ਵਾਰ ਵੀਕਐਂਡ ‘ਤੇ 2 ਕਰੋੜ 10 ਲੱਖ ਦਰਸ਼ਕਾਂ ਨੇ ਸਿਨੇਮਾ ਹਾਲ ਵਿੱਚ ਫਿਲਮ ਵੇਖੀ। ਗਦਰ 2,OMG-2 ਹਿੰਦੀ ਫਿਲਮਾਂ ਹਨ ਜਦਕਿ ਰਜਨੀਕਾਂਤ ਦੀ ਜੇਲਰ ਤਮਿਲ, ਅਤੇ ਚਿਰੰਜੀਵੀ ਦੀ ਭੋਲਾਸ਼ੰਕਰ ਤੇਲਗੂ ਫਿਲਮ ਹੈ ।

ਸੋਮਵਾਰ ਨੂੰ ਪ੍ਰੋਡੂਸਰ ਗਿਲਡ ਆਫ ਇੰਡੀਆ ਨੇ ਬਿਆਨ ਜਾਰੀ ਕਰਕੇ ਇਸ ਨੂੰ ਇਤਿਹਾਸਕ ਦੱਸ ਦੇ ਹੋਏ ਕਿਹਾ 100 ਸਾਲਾਂ ਵਿੱਚ ਕਦੇ ਨਹੀਂ ਹੋਇਆ ਜਦੋਂ ਵੀਕਐਂਡ ਵਿੱਚ 2 ਕਰੋੜ ਤੋਂ ਜ਼ਿਆਦਾ ਦਰਸ਼ਕਾਂ ਨੇ ਥਿਏਟਰ ਪਹੁੰਚ ਕੇ ਰਿਕਾਰਡ ਕਾਇਮ ਕੀਤਾ ਹੈ । ਐਤਵਾਰ ਨੂੰ ਹਿੰਦੀ ਸਿਨੇਮਾ ਦੇ ਲਈ ਹੁਣ ਤੱਕ ਦਾ ਸਭ ਤੋਂ ਕਮਾਉ ਐਤਵਾਰ ਸਾਬਿਤ ਹੋਇਆ ਹੈ । ਗਦਰ 2,OMG 2 ਅਤੇ ਰਾਕੀ ਅਤੇ ਰਾਨੀ ਕੀ ਪ੍ਰੇਮ ਕਹਾਣੀ ਨੇ ਮਿਲ ਕੇ 72 ਕਰੋੜ ਦਾ ਬਿਜਨੈਸ ਕੀਤਾ ਹੈ । ਜਿਸ ਵਿੱਚ ਗਦਰ 2 ਨੇ ਇਕੱਲੇ 52 ਕਰੋੜ,OMG 2 ਨੇ 17.55 ਕਰੋੜ ਅਤੇ ਰਾਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਨੇ 3.50 ਕਰੋੜ ਦਾ ਕਲੈਕਸ਼ਨ ਕੀਤਾ ਹੈ ।

135 ਕਰੋੜ ਹੋਇਆ ਗਦਰ 2 ਦਾ ਪਹਿਲਾਂ ਵੀਕਐਂਡ

ਪਹਿਲਾਂ ਤਾਂ ਸੰਨੀ ਦਿਉਲ ਸਟਾਰਰ ਫਿਲਮ ਗਦਰ 2 ਨੇ ਐਤਵਾਰ ਨੂੰ 52 ਕਰੋੜ ਦਾ ਕਲੈਕਸ਼ਨ ਕੀਤਾ । ਇਸ ਦੇ ਨਾਲ ਹੀ ਇਸ ਨੇ ਓਪਨਿੰਗ ਵੀਕਐਂਡ ਦਾ ਕੁੱਲ 135 ਕਰੋੜ ਦਾ ਕਲੈਕਸ਼ਨ ਕੀਤਾ । ਇਹ ਸੰਨੀ ਦਿਉਲ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ।

43 ਕਰੋੜ ਹੋਇਆ ‘OMG 2’ ਦਾ ਕਲੈਕਸ਼ਨ

ਅਕਸ਼ੇ ਕੁਮਾਰ ਸਟਾਰਰ ‘OMG 2’ ਵਿਵਾਦਾਂ ਵਿੱਚ ਰਹਿਣ ਦੇ ਬਾਵਜੂਦ ਚੰਗੀ ਕਮਾਈ ਕਰ ਰਹੀ ਹੈ । ਫਿਲਮ ਨੇ ਐਤਵਾਰ ਨੂੰ 17.55 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ । ਇਸ ਦੇ ਨਾਲ ਹੀ ਫਿਲਮ ਦੀ ਓਪਨਿੰਗ ਵੀਕਐਂਡ 43 ਕਰੋੜ ਰਿਹਾ ਹੈ । ਜਦਕਿ ਰਜਨੀਕਾਂਤ ਦੀ ਫਿਲਮ ਜੇਲਰ ਨੇ ਭਾਰਤ ਵਿੱਚ 150 ਕਰੋੜ ਕਮਾਏ ਹਨ । ਉਧਰ ਮੈਗਾਸਟਾਰਰ ਚਿਰੰਜੀਵੀ ਨੇ ਪਹਿਲੇ ਵੀਐਂਡ ਵਿੱਚ 20 ਕਰੋੜ ਦੀ ਕਮਾਈ ਕੀਤੀ । ਰਾਕੀ ਅਤੇ ਰਾਣੀ ਕੀ ਪ੍ਰੇਮ ਕਹਾਣੀ ਤੀਜੇ ਹਫਤੇ ਵਿੱਚ ਕਮਾਲ ਕਰਦੀ ਹੋਈ ਨਜ਼ਰ ਆਈ, ਰਣਬੀਰ ਸਿੰਘ ਅਤੇ ਆਲਿਆ ਭੱਟ ਦੀ ਫਿਲਮ ਨੇ ਹੁਣ ਤੱਕ ਕੁੱਲ 130 ਕਰੋੜ ਕਮਾਏ ਹਨ ।