‘ਦ ਖ਼ਾਲਸ ਟੀਵੀ ਬਿਊਰੋ:- ਯਮੁਨਾ ਐਕਸਪ੍ਰੈਸ-ਵੇ ਉਤੇ ਬੀਤੇ ਕੱਲ੍ਹ ਹੋਏ ਇਕ ਸੜਕ ਹਾਦਸੇ ਵਿੱਚ ਮਾਂ-ਪੁੱਤ ਸਮੇਤ 5 ਲੋਕਾਂ ਦੀ ਮੌਤ ਹੋ ਗਈ ਇਨ੍ਹਾਂ ਵਿੱਚ ਇਕ ਵਿਅਕਤੀ ਪਠਾਨਕੋਟ ਅਤੇ 4 ਗਾਜੀਆਬਾਦ ਦੇ ਰਹਿਣ ਵਾਲੇ ਸਨ। ਇਹ ਹਾਦਸਾ ਤੇਜ਼ ਰਫਤਾਰ ਬੱਸ ਦੇ ਡਵਾਈਡਰ ਪਾਰ ਕਰਕੇ ਗਲਤ ਪਾਸ ਤੋਂ ਆ ਰਹੀ ਇੱਕ ਕਾਰ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਨੌਝੀਲ ਪੁਲਿਸ ਥਾਣਾ (ਮਥੁਰਾ) ਦੀ ਪੁਲਿਸ ਅਨੁਸਾਰ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ ਨੂੰ ਨੋਇਡਾ ਦੇ ਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਡਰਾਈਵਰ ਦੀ ਵੀ ਮੌਕੇ ਉਤੇ ਹੀ ਮੌਤ ਹੋ ਗਈ।
