India

ਰਾਜਸਥਾਨ ‘ ਚ ਸਕੂਲ ਦੀ ਇਮਾਰਤ ਡਿੱਗਣ 5 ਬੱਚਿਆਂ ਦੀ ਮੌਤ: 30 ਤੋਂ ਵੱਧ ਗੰਭੀਰ ਜ਼ਖਮੀ

ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਮਨੋਹਰਥਾਨਾ ਬਲਾਕ ਵਿੱਚ ਪੀਪਲੋਡੀ ਸਰਕਾਰੀ ਸਕੂਲ ਦੀ ਇਮਾਰਤ ਦੀ ਛੱਤ ਸ਼ੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਡਿੱਗਣ ਕਾਰਨ 5 ਬੱਚਿਆਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਗੰਭੀਰ ਜ਼ਖਮੀ ਹੋ ਗਏ।

ਹਾਦਸੇ ਸਮੇਂ 7ਵੀਂ ਜਮਾਤ ਦੇ ਬੱਚੇ ਪੜ੍ਹ ਰਹੇ ਸਨ। ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਮੁਸ਼ਕਲ ਨਾਲ ਬੱਚਿਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ। ਮਨੋਹਰਥਾਨਾ ਹਸਪਤਾਲ ਦੇ ਡਾਕਟਰ ਕੌਸ਼ਲ ਲੋਢਾ ਮੁਤਾਬਕ, 35 ਜ਼ਖਮੀ ਬੱਚਿਆਂ ਨੂੰ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ 11 ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ।

ਸਕੂਲ ਵਿੱਚ ਖਿੰਡਿਆ ਸਮਾਨ ਅਤੇ ਕਿਤਾਬਾਂ ਦਾ ਦ੍ਰਿਸ਼ ਡਰਾਉਣਾ ਸੀ। ਜੇਸੀਬੀ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਹਾਦਸੇ ਨੇ ਸਾਰੇ ਪਿੰਡ ਨੂੰ ਸੋਗ ਵਿੱਚ ਡੁਬੋ ਦਿੱਤਾ।