ਬਿਉਰੋ ਰਿਪੋਰਟ : SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਨੂੰ ਲੈਕੇ ਅਮਰੀਕਾ ਵਿੱਚ ਭਾਰਤੀ ਮੂਲ ਦੇ 5 ਮੈਂਬਰ ਪਾਰਲੀਮੈਂਟ ਦਾ ਵੱਡਾ ਬਿਆਨ ਆਇਆ ਹੈ । ਉਨ੍ਹਾਂ ਨੇ ਭਾਰਤ ਨੂੰ ਅਲਰਟ ਕੀਤਾ ਹੈ ਕਿ ਜੇਕਰ ਤੁਸੀਂ ਪੰਨੂ ਖਿਲਾਫ ਕੀਤੀ ਸਾਜਿਸ਼ ਦੀ ਜਾਂਚ ਨਹੀਂ ਕੀਤੀ ਤਾਂ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਰਿਸ਼ਤੇ ਖ਼ਤਰੇ ਵਿੱਚ ਆ ਸਕਦੇ ਹਨ । ਜਿੰਨਾਂ ਐਮਪੀਜ਼ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ ਉਨ੍ਹਾਂ ਵਿੱਚ ਐੱਮਪੀ ਐਮੀ ਬੇਰਾ,ਪ੍ਰਮਿਲਾ ਜੈਯਪਾਲ,ਰੋ ਖੰਨਾ,ਰਾਜਾ ਕ੍ਰਿਸ਼ਣ ਮੂਰਤੀ,ਸ਼੍ਰੀ ਥਾਨੇਦਾਰ ਦਾ ਨਾਂ ਹੈ । ਉਨ੍ਹਾਂ ਕਿਹਾ ਇਹ ਬਹੁਤ ਦੀ ਗੰਭੀਰ ਮਾਮਲਾ ਹੈ,ਭਾਰਤ ਇਹ ਯਕੀਨ ਬਣਾਏ ਕਿ ਅਜਿਹਾ ਫਿਰ ਕਦੇ ਵੀ ਨਹੀਂ ਹੋਵੇਗਾ। ਭਾਰਤ ਅਜਿਹੀ ਸਾਜਿਸ਼ ਅਮਰੀਕਾ ਦੀ ਜ਼ਮੀਨ ‘ਤੇ ਮੁੜ ਤੋਂ ਨਹੀਂ ਕਰੇ ਅਤੇ ਜਾਂਚ ਵਿੱਚ ਪੂਰੀ ਮਦਦ ਕਰੇ।
ਦਰਅਸਲ ਭਾਰਤੀ ਮੂਲ ਦੇ ਪੰਜ ਐੱਮਪੀਜ਼ ਨੂੰ ਸ਼ੁੱਕਰਵਾਰ ਨੂੰ ਪੰਨੂ ਨਾਲ ਜੁੜੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ । ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਹੋਈ ਇਸ ਸਪੈਸ਼ਲ ਬ੍ਰੀਫਿੰਗ ਵਿੱਚ ਦੱਸਿਆ ਗਿਆ ਕਿ ਪੰਨੂ ਦੇ ਕਤਲ ਦੀ ਸਾਜਿਸ਼ ਦਾ ਇਲਜ਼ਾਮ ਨਿਖਿਲ ਗੁਪਤਾ ‘ਤੇ ਹੈ। ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ਵਿੱਚ 29 ਨਵੰਬਰ ਨੂੰ ਨਿਊਯਾਰਕ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਸੀ ।ਇਸ ਵਿੱਚ ਭਾਰਤੀ ਨਾਗਰਿਕ ਨਿਖਲ ਗੁਪਤਾ ‘ਤੇ ਪੰਨੂ ਦੇ ਕਤਲ ਦੀ ਸਾਜਿਸ਼ ਦਾ ਇਲਜ਼ਾਮ ਸੀ । ਭਾਰਤ ਦੇ ਸਾਬਕਾ CRPF ਅਫਸਰ ਨੇ ਉਸ ਨੂੰ ਪੰਨੂ ਦੇ ਕਤਲ ਦੀ ਪਲਾਨਿੰਗ ਕਰਨ ਨੂੰ ਕਿਹਾ ਸੀ । ਇਸ ਮਾਮਲੇ ਵਿੱਚ ਭਾਰਤ ਵੱਲੋਂ 18 ਨਵੰਬਰ ਨੂੰ ਇੱਕ ਹਾਈਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਸੀ । ਭਾਰਤੀ ਖੁਫਿਆ ਏਜੰਸੀ FBI ਦੇ ਡਾਇਰੈਕਟਰ ਵੀ ਜਾਂਚ ਦੇ ਲਈ ਭਾਰਤ ਆ ਚੁੱਕੇ ਹਨ ।
ਜੂਨ 2023 ਵਿੱਚ PM ਮੋਦੀ ਦੇ ਅਮਰੀਕਾ ਦੌਰੇ ਦੇ ਬਾਅਦ ਅਮਰੀਕੀ ਅਧਿਕਾਰੀਆਂ ਨੇ ਭਾਰਤ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ । ਇਸ ਗੱਲ ਦਾ ਖੁਲਾਸਾ 22 ਨਵੰਬਰ 2023 ਨੂੰ ਪਬਲਿਸ਼ ਫਾਇਨਾਂਸ਼ੀਅਲ ਟਾਇਮਸ ਦੀ ਰਿਪੋਰਟ ਵਿੱਚ ਹੋਇਆ ਸੀ ।
ਚਾਰਜਸ਼ੀਟ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਪੰਨੂ ਦੇ ਕਤਲ ਦੀ ਸਾਜਿਸ਼ ਦੇ ਲਈ ਟਾਰਗੇਟ ਕਿਲਰ ਨੂੰ 83 ਲੱਖ ਦੀ ਸੁਪਾਰੀ ਵੀ ਆਫਰ ਕੀਤੀ ਗਈ ਸੀ । ਪਰ ਗੁਪਤਾ ਨੇ ਜਿਸ ਨੂੰ ਪੰਨੂ ਨੂੰ ਮਾਰਨ ਦੇ ਲਈ ਚੁਣਿਆ ਸੀ ਉਹ ਅਮਰੀਕਾ ਖੁਫਿਆ ਏਜੰਸੀ ਦਾ ਏਜੰਟ ਨਿਕਲਿਆ ਸੀ ਜਿਸ ਤੋਂ ਬਾਅਦ ਨਿਖਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ ।
ਪੰਨੂ ਨੇ ਕਿਹਾ ਮੈਂ ਨਿਖਲ ਗੁਪਤਾ ਨੂੰ ਨਹੀਂ ਜਾਣ ਦਾ ਹਾਂ
ਨਿਊਯਾਰਕ ਟਾਇਮਸ ਦੇ ਮੁਤਾਬਿਕ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਸੀ ਕਿ ਉਹ ਨਿਖਲ ਗੁਪਤਾਨ ਨੂੰ ਨਹੀਂ ਜਾਣ ਦਾ ਹੈ ਨਾ ਹੀ ਭਾਰਤੀ ਅਧਿਕਾਰੀਆਂ ਨੂੰ ਜਿਸ ਨੇ ਕਤਲ ਦੀ ਸਾਜਿਸ਼ ਰਚੀ ਹੈ । ਪੰਨੂ ਨੇ ਕਿਹਾ ਕਿ ਮੈਨੂੰ ਮੌਤ ਦਾ ਡਰ ਨਹੀਂ ਹੈ। ਉਹ ਬਹਾਦਰਾਂ ਦੇ ਘਰ ਅਤੇ ਆਜ਼ਾਦ ਦੇਸ਼ ਅਮਰੀਕਾ ਵਿੱਚ ਰਹਿੰਦੇ ਹਨ।
ਪੰਨੂ ਦੇ ਕਤਲ ਸਾਜਿਸ਼ ਦੀ ਪੂਰੀ ਟਾਇਮ ਲਾਈਨ
ਮਈ 2023: ਅਮਰੀਕੀ ਚਾਰਜਸ਼ੀਟ ਦੇ ਮੁਤਾਬਿਕ ਇਸੇ ਵਕਤ ਇੱਕ ਭਾਰਤੀ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਹਾਇਰ ਕੀਤਾ ਸੀ
29 ਮਈ: ਨਿਖਿਲ ਗੁਪਤਾ ਨੇ ਕਿਸੇ ਅਜਿਹੇ ਸ਼ਖਸ ਦੀ ਤਲਾਸ਼ ਸ਼ੁਰੂ ਕੀਤੀ ਜੋ ਪੰਨੂ ਨੂੰ ਮਾਰ ਸਕੇ । ਹਾਲਾਂਕਿ ਜਿਵੇਂ ਹੀ ਪੰਨੂ ਨੂੰ ਮਾਰਨ ਦੇ ਲਈ ਇੱਕ ਸ਼ਖਸ ਨੂੰ ਚੁਣਿਆ ਗਿਆ ਉਹ ਅਮਰੀਕਾ ਦਾ ਅੰਡਰ ਕਵਰ ਏਜੰਟ ਨਿਕਲਿਆ । ਉਸ ਦੇ ਨਾਲ ਕੁਝ ਹਫ਼ਤਿਆਂ ਵਿੱਚ ਪੰਨੂ ਨੂੰ ਮਾਰਨ ਦੀ ਕੀਮਤ ਤੈਅ ਹੋਈ ।
9 ਜੂਨ: ਗੁਪਤਾ ਨੇ ਪੰਨੂ ਨੂੰ ਮਾਰਨ ਦੇ ਲਈ ਹਾਇਰ ਕੀਤੇ ਗਏ ਹਿਟਮੈਨ ਨੂੰ ਇੱਕ ਸ਼ਖਸ ਦੇ ਜ਼ਰੀਏ 15 ਹਜ਼ਾਰ ਡਾਲਰ ਯਾਨੀ 12 ਲੱਖ 49 ਹਜ਼ਾਰ ਰੁਪਏ ਕੈਸ਼ ਭੇਜੇ । ਇਹ ਕਤਲ ਦੇ ਲਈ ਐਡਵਾਂਸ ਸੀ ।
11 ਜੂਨ: ਭਾਰਤ ਦੇ ਅਧਿਕਾਰੀ ਨੇ ਗੁਪਤਾ ਨੂੰ ਕਿਹਾ ਕਿ ਪੰਨੂ ਨੂੰ ਹੁਣੇ ਨਹੀਂ ਮਾਰਨਾ ਹੈ । ਦਰਅਸਲ ਜੂਨ ਵਿੱਚ ਪੀਐੱਮ ਮੋਦੀ ਅਮਰੀਕਾ ਦੌਰੇ ‘ਤੇ ਸਨ। ਦੋਵਾਂ ਦੇਸ਼ਾਂ ਦੇ ਵਿਚਾਲੇ ਡਿਪਲੋਮੈਟਿਕ ਬੈਠਕਾਂ ਸਨ। ਗੁਪਤਾ ਨੇ ਵੀ ਫੋਨ ‘ਤੇ ਕਿਹਾ ਕਿ 10 ਦਿਨਾਂ ਤੱਕ ਕੁਝ ਨਹੀਂ ਕੀਤਾ ਸਕਦਾ ਹੈ ਨਹੀਂ ਤਾਂ ਪ੍ਰਦਰਸ਼ਨ ਸ਼ੁਰੂ ਹੋ ਜਾਣਗੇ ।
12 ਜੂਨ ਤੋਂ 14 ਜੂਨ : ਗੁਪਤਾ ਨੇ ਫੋਨ ‘ਤੇ ਆਪਣੇ ਸਾਥੀ ਨੂੰ ਕੈਨੇਡਾ ਵਿੱਚ ਕਿਸੇ ਵੱਡੀ ਟਾਰਗੇਟ ਕਿਲਿੰਗ ਦੇ ਬਾਰੇ ਦੱਸਿਆ । ਉਸ ਨੇ ਕਿਹਾ ਉਹ ਬਾਅਦ ਵਿੱਚ ਡਿਟੇਲ ਸ਼ੇਅਰ ਕਰੇਗਾ ।
18 ਜੂਨ: ਕੁਝ ਲੋਕਾਂ ਨੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ । ਕੁਝ ਹੀ ਮਹੀਨੇ ਬਾਅਦ ਕੈਨੇਡਾ ਨੇ ਭਾਰਤ ‘ਤੇ ਇਲਜ਼ਾਮ ਲਾ ਦਿੱਤਾ ।
19 ਜੂਨ: ਗੁਪਤਾ ਨਿੱਝਰ ਦੇ ਕਤਲ ਦਾ ਵੀਡੀਓ ਅਮਰੀਕਾ ਵਿੱਚ ਪੰਨੂ ਦੇ ਕਤਲ ਲਈ ਹਾਇਰ ਕੀਤੇ ਗਏ ਹਿਟਮੈਨ ਨੂੰ ਭੇਜ ਦਾ ਹੈ। ਉਹ ਲਿਖ ਦਾ ਹੈ ਇਹ ਚੰਗੀ ਖ਼ਬਰ ਹੈ । ਹੁਣ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ, ਨਹੀਂ ਤਾਂ ਟਾਰਗੇਟ ਅਲਰਟ ਹੋ ਜਾਵੇਗਾ ।
22 ਜੂਨ : ਅਮਰੀਕੀ ਰਾਸ਼ਟਰਪਤੀ ਭਾਰਤ ਦੇ ਨਾਲ ਚੰਗੇ ਰਿਸ਼ਤੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਨਰ ‘ਤੇ ਬੁਲਾਉਂਦੇ ਹਨ ।
24 ਜੂਨ ਤੋਂ 29 ਜੂਨ : ਗੁਪਤਾ ਨੇ ਪੰਨੂ ਨੂੰ ਮਾਰਨ ਦਾ ਪਲਾਨ ਅੱਗੇ ਵਧਾਇਆ,ਉਸ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ।
30 ਜੂਨ : ਗੁਪਤਾ ਭਾਰਤ ਤੋਂ ਚੈਕ ਰੀਪਬਲਿਕ ਗਿਆ,ਜਿੱਥੇ ਅਮਰੀਕਾ ਦੇ ਕਹਿਣ ‘ਤੇ ਉਸ ਨੂੰ ਹਿਰਾਾਸਤ ਵਿੱਚ ਲਿਆ ਗਿਆ।
ਨਿਖਲ ਗੁਪਤਾ ਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ
ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਵਿੱਚ ਗ੍ਰਿਫਤਾਰ ਨਿਖਲ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ । ਇਲਜ਼ਾਮ ਲਗਾਇਆ ਗਿਆ ਹੈ ਕਿ ਨਿਖਿਲ ਨੂੰ ਚੈੱਕ ਰੀਪਬਲਿਕ ਨੇ ਜੇਲ੍ਹ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬੰਦ ਕੀਤਾ ਹੈ। ਜੇਲ੍ਹ ਵਿੱਚ ਉਸ ਨੂੰ ਖਾਣ ਦੇ ਲਈ ਜ਼ਬਰਨ ਸੂਅਰ ਅਤੇ ਗਾਂ ਦਾ ਮਾਸ ਦਿੱਤਾ ਜਾ ਰਿਹਾ ਹੈ ਜੋ ਹਿੰਦੂ ਰੀਤੀ ਰਿਵਾਜਾ ਦੇ ਖਿਲਾਫ਼ ਹੈ ।