ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਫਿਰੋਜ਼ਪੁਰ ਬਾਰਡਰ ਤੋਂ ਹਥਿਆਰਾਂ ਦਾ ਜਖੀਰਾ ਫੜਿਆ ਹੈ। ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸਾਰੇ ਹਥਿਆਰ ਵੀ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਭੇਜੇ ਗਏ ਸਨ।
CI ਅੰਮ੍ਰਿਤਸਰ ਦੀ ਟੀਮ ਨੂੰ ਹਥਿਆਰਾਂ ਦੀ ਖੇਪ ਦੇ ਬਾਰਡਰ ਪਾਰ ਤੋਂ ਡਲਿਵਰ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ AIG CI ਅੰਮ੍ਰਿਤਸਰ ਅਮਰਜੀਤ ਸਿੰਘ ਬਾਜਵਾ ਦੀ ਨਿਗਰਾਨੀ ਵਿਚ ਇਕ ਟੀਮ ਫਿਰੋਜ਼ਪੁਰ ਲਈ ਰਵਾਨਾ ਹੋ ਗਈ। ਫਿਰੋਜ਼ਪੁਰ ਪਹੁੰਚੀ ਸੀਆਈ ਦੀ ਟੀਮ ਨੇ ਬੀਐੱਸਐੱਫ ਨਾਲ ਸੰਪਰਕ ਬਣਾਇਆ ਜਿਨ੍ਹਾਂ ਨੇ ਸੂਚਨਾ ਵਾਲੀ ਜਗ੍ਹਾ ‘ਤੇ ਸਰਚ ਮੁਹਿੰਮ ਕੀਤੀ ਤੇ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਹੈ।
Acting swiftly on specific input provided by CI #Amritsar @PunjabPoliceInd, #BSF have recovered 5 AK-47 rifles, 5 pistols & 15 magazines from #Ferozepur
As per the vision of CM @BhagwantMann, #PunjabPolice is committed to safe and secure #Punjab pic.twitter.com/EACt2neY2u
— DGP Punjab Police (@DGPPunjabPolice) December 2, 2022
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਹਥਿਆਰਾਂ ਦੀ ਖੇਪ ਵਿੱਚ 5 ਏਕੇ 47 ਅਤੇ 5 ਪਿਸਤੌਲ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ, ਏ.ਕੇ.47 ਦੇ 5 ਮੈਗਜ਼ੀਨ ਅਤੇ ਪਿਸਤੌਲ ਦੇ 10 ਮੈਗਜ਼ੀਨ ਵੀ ਬਰਾਮਦ ਹੋਏ ਹਨ। ਜਿਸ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੀ.ਆਈ.ਅੰਮ੍ਰਿਤਸਰ ਦੀ ਟੀਮ ਦੇ ਇਨਪੁਟ ਦੇ ਆਧਾਰ ‘ਤੇ ਦੋ ਦਿਨ ਪਹਿਲਾਂ 30 ਨਵੰਬਰ ਨੂੰ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਬਾਰਡਰ ਤੋਂ ਹਥਿਆਰਾਂ ਦਾ ਇੱਕ ਜਖੀਰਾ ਬਰਾਮਦ ਕੀਤਾ ਸੀ। ਇਸ ਵਿੱਚ 5 ਏਕੇ 47 ਅਤੇ 5 ਪਿਸਤੌਲ ਵੀ ਬਰਾਮਦ ਹੋਏ ਹਨ। ਪਰ ਇਸ ਖੇਪ ਦੇ ਨਾਲ ਹੀ ਸੀਆਈ ਟੀਮ ਨੇ 13 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਹੈ।