The Khalas Tv Blog International ਅਮਰੀਕਾ ਨੇ ਭਾਰਤੀ ਜਹਾਜਾਂ ਦੇ ਅਮਰੀਕਾ ਵੜਨ ‘ਤੇ ਲਾਈ ਰੋਕ
International

ਅਮਰੀਕਾ ਨੇ ਭਾਰਤੀ ਜਹਾਜਾਂ ਦੇ ਅਮਰੀਕਾ ਵੜਨ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ:- ਅਮਰੀਕਾ ਨੇ 22 ਜੁਲਾਈ ਤੋਂ ‘ਏਅਰ ਇੰਡੀਆ’ ਉੱਤੇ ਭਾਰਤ-ਅਮਰੀਕਾ ਵਿਚਾਲੇ ਚਾਰਟਡ ਯਾਤਰੀ ਉਡਾਣਾਂ ‘ਤੇ ਰੋਕ ਲਾ ਦਿੱਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਆਵਾਜਾਈ ਵਿਭਾਗ ਨੇ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ “ਭਾਰਤ ਸਰਕਾਰ ਅਮਰੀਕੀ ਜਹਾਜਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਤੇ ਇਸ ਤਰ੍ਹਾਂ ਪੱਖਪਾਤ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਉਡਾਣਾਂ ਦੇ ਭਾਰਤ ਆਉਣ-ਜਾਣ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ”। ਅਮਰੀਕਾ ਦੀ ‘ਡੈਲਟਾ’ ਏਅਰਲਾਈਨ ਨੇ 26 ਮਈ ਨੂੰ ਲੈਂਡ ਕਰਨ ਦੀ ਇਜਾਜ਼ਤ ਮੰਗੀ ਸੀ, ਜਿਸਦੀ ਇਜਾਜ਼ਤ ਅਜੇ ਤੱਕ ਨਹੀਂ ਮਿਲੀ।

ਅਮਰੀਕਾ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਚਾਹੇ ਭਾਰਤ ਨੇ ਅਮਰੀਕੀ ਉਡਾਣਾਂ ਦੀ ਲੈਂਡਿੰਗ ‘ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ, ਪਰ ਅਮਰੀਕਾ ਫਿਰ ਵੀ ਭਾਰਤੀ ਜਹਾਜ਼ ਬਿਨਾਂ ਰੋਕ-ਟੋਕ ਆ-ਜਾ ਰਹੇ ਹਨ। ਪਰ ਹੁਣ ਭਾਰਤ ਵੱਲੋਂ ਕੀਤੇ ਜਾ ਰਹੇ ਪੱਖਪਾਤ ਕਾਰਨ ਅਮਰੀਕਾ ਵੀ ਭਾਰਤੀ ਜਹਾਜਾਂ ਨੂੰ 22 ਜੁਲਾਈ ਤੋਂ ਲੈਂਡ ਕਰਨ ਦੀ ਆਗਿਆ ਨਹੀਂ ਦੇਵੇਗਾ।

ਜਿਕਰਯੋਗ ਹੈ ਕਿ ਅਮਰੀਕਾ ਵੱਲ 18 ਮਈ ਤੋਂ ਉਡਾਣਾਂ ਚਲਾਈਆਂ ਗਈਆਂ ਸਨ ਅਤੇ ਉਹ ਭਾਰਤ ਤੋਂ ਵੀ ਯਾਤਰੀਆਂ ਨੂੰ ਲਿਜਾ ਰਹੀਆਂ ਹਨ। ਭਾਰਤ ਵਿੱਚ ਕੌਮਾਂਤਰੀ ਉਡਾਣਾਂ 25 ਮਾਰਚ ਤੋਂ ਬੰਦ ਹਨ। ਏਅਰ ਇੰਡੀਆ ਵੱਲੋਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਵੰਦੇ ਭਾਰਤ ਮਿਸ਼ਨ’ 6 ਮਈ ਤੋਂ ਚਲਾਇਆ ਜਾ ਰਿਹਾ ਹੈ।

‘ਬਾਇਲੈਟਰਲ ਬੱਬਲ’ ਸਕੀਮ ਬਾਰੇ ਵਿਚਾਰ ਕਰ ਰਿਹਾ ਹੈ ਭਾਰਤ

ਭਾਰਤੀ ਹਵਾਬਾਜੀ ਮੰਤਰਾਲੇ ਨੇ ਕਿਹਾ ਕਿ ਭਾਰਤ ਅਮਰੀਕਾ, ਯੂਕੇ, ਜਰਮਨੀ ਅਤੇ ਫਰਾਂਸ ਨਾਲ ਇੱਕ-ਦੂਜੇ ਦੀਆਂ ਉਡਾਣਾਂ ਨੂੰ ਮਨਜੂਰੀ ਦੇਣ ਲਈ ‘ਬਾਇਲੈਟਰਲ ਬੱਬਲ’ ਸਕੀਮ ਤਹਿਤ ਕੰਮ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਇਹਨਾਂ ਮੁਲਕਾਂ ਨਾਲ ਉਹਨਾਂ ਥਾਵਾਂ ਦੀਆਂ ਉਡਾਣਾਂ ਚਲਾਈਆਂ ਜਾਣਗੀਆਂ, ਜਿੰਨ੍ਹਾਂ ਥਾਵਾਂ ਦੀ ਮੰਗ ਅਜੇ ਵੀ ਬਰਕਰਾਰ ਹੈ।

Exit mobile version