Punjab

4 ਸਾਲ ਦੇ ਬੱਚੇ ਦਾ ਗਲ ਵੱਢ ਕੇ ਕਤਲ ! ਤਾਂਤਰਿਕ ਦੇ ਕਹਿਣ ‘ਤੇ ਗੁਆਂਢੀ ਨੇ ਦਿੱਤਾ ਅੰਜਾਮ ! ਇਸ ਚੀਜ਼ ਨਾਲ ਫੜਿਆ ਗਿਆ ਮੁਲਾਜ਼ਮ !

ਬਿਉਰੋ ਰਿਪੋਰਟ : ਖੰਨਾ ਦੇ ਅਲੋੜੇ ਇਲਾਕੇ ਵਿੱਚ 4 ਸਾਲ ਦੇ ਬੱਚੇ ਦਾ ਗਲ ਵੱਢ ਕੇ ਕਤ ਲ ਕਰ ਦਿੱਤਾ ਹੈ । ਮ੍ਰਿਤਕ ਬੱਚੇ ਦੀ ਪਛਾਣ ਰਵੀ ਰਾਜ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ 4 ਘੰਟੇ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ । ਮ੍ਰਿਤਕ ਦੀ ਮਾਂ ਕੰਚਨ ਦੇਵੀ ਨੇ ਦੱਸਿਆ ਉਹ ਬਿਹਾਰ ਦੇ ਰਹਿਣ ਦੇ ਰਹਿਣ ਵਾਲੇ ਹਨ,ਇਸ ਵਕਤ ਖੰਨਾ ਦੇ ਅਲੋਦਾ ਪਿੰਡ ਦੇ ਰਹਿਣ ਵਾਲੇ ਹਨ । ਸੋਮਵਾਰ ਰਾਤ ਉਸ ਨੇ ਤਿੰਨ ਬੱਚੇ,ਪਤਨੀ ਅਤੇ ਪਤੀ ਫਰਸ਼ ‘ਤੇ ਸੁੱਤੇ ਹੋਏ ਸਨ । ਰਾਤ ਤਕਰੀਬਨ 2 ਵਜੇ ਜਦੋਂ ਉਨ੍ਹਾਂ ਦੀ ਅੱਖਾਂ ਖੁੱਲਿਆਂ ਤਾਂ ਉਸ ਨੇ ਬਿਸਤਰੇ ‘ਤੇ ਮੋਬਾਈਲ ਫੋਨ ਵੇਖਿਆ ਜੋ ਉਸ ਦਾ ਨਹੀਂ ਸੀ । ਇਸੇ ਵਿਚਾਲੇ ਉਨ੍ਹਾਂ ਨੇ ਵੇਖਿਆ ਕਿ ਉਸ ਦਾ ਪੁੱਤਰ ਰਵੀ ਰਾਤ ਬਿਸਤਰੇ ਤੋਂ ਗਾਇਬ ਹੈ,ਫਿਰ ਉਹ ਬੱਚੇ ਨੂੰ ਲੱਭਣ ਲਈ ਨਿਕਲੇ।

ਮਸੂਮ ਬੱਚੇ ਦਾ ਗਲ ਵੱਢ ਕੇ ਕਤਲ

ਇਸ ਦੌਰਾਨ ਜਦੋਂ ਪੁਲਿਸ ਆਈ ਤਾਂ ਉਨ੍ਹਾਂ ਨੂੰ ਕੁਝ ਹੀ ਦੂਰੀ ‘ਤੇ ਬੱਚੇ ਦੀ ਲਾਸ਼ ਮਿਲੀ । ਇਹ ਲਾਸ਼ ਰਵੀ ਰਾਜ ਦੀ ਨਿਕਲੀ । ਉਸ ਦਾ ਗਲ ਦਬਾ ਕੇ ਕਤਲ ਕਰ ਦਿੱਤਾ ਗਿਆ ਸੀ। ਸੀਸੀਟੀਵੀ ਤੋਂ ਪਤਾ ਚੱਲਿਆ ਹੈ ਕਿ ਉਸ ਦੇ ਗੁਆਂਢ ਵਿੱਚ ਰਹਿਣ ਵਾਲਾ ਇੱਕ ਸ਼ਖਸ ਬੱਚੇ ਨੂੰ ਮੋਢੇ ‘ਤੇ ਲਿਜਾ ਰਿਹਾ ਸੀ।

ਮੋਬਾਈਲ ਤੋਂ ਪਛਾਣਿਆ ਗਿਆ ਮੁਲਜ਼ਮ

ਬੱਚੇ ਦੇ ਪਿਤਾ ਨੇ ਕਿਹਾ ਉਸ ਦੇ ਪੁੱਤਰ ਦੀ ਬਲੀ ਦਿੱਤੀ ਗਈ ਹੈ। ਡੀਐਸਪੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਜਦੋਂ ਮੁਲਜ਼ਮ ਬੱਚੇ ਨੂੰ ਬਿਸਤਰੇ ਤੋਂ ਚੁੱਕਣ ਲਈ ਘਰ ਆਇਆ ਤਾਂ ਉਸ ਦਾ ਮੋਬਾਈਲ ਉੱਥੇ ਹੀ ਡਿੱਗ ਗਿਆ ਸੀ । ਮੋਬਾਈਲ ਮਿਲਣ ਦੇ ਬਾਅਦ ਬੱਚੇ ਦੇ ਮਾਪੇ ਰਾਤ ਨੂੰ ਬੱਚੇ ਨੂੰ ਲੱਭਣ ਨਿਕਲੇ ਗਏ ।

4 ਘੰਟੇ ਦੇ ਅੰਦਰ ਮੁਲਜ਼ਮ ਫੜਿਆ ਗਿਆ

ਖੰਨਾ ਪੁਲਿਸ ਨੇ ਬੱਚੇ ਦੇ ਕਤਲ ਕਰਨ ਵਾਲੇ 23 ਸਾਲ ਦੇ ਮੁਲਜ਼ਮ ਅਰਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। SSP ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 4 ਘੰਟੇ ਦੇ ਅੰਦਰ ਸਾਰੇ ਸਬੂਤ ਜੁਟਾ ਲਏ ਹਨ। ਕਤਲ ਦੇ ਬਾਅਦ ਮੁਲਜ਼ਮ ਨੇ ਸਬੂਤ ਮਿਟਾਉਣ ਦੇ ਮਕਸਦ ਨਾਲ ਬੱਚੇ ਦੇ ਖੂਨ ਨਾਲ ਭਿੱਜੇ ਕੱਪੜੇ ਅਤੇ ਵਾਰਦਾਤ ਵਿੱਚ ਵਰਤਿਆਂ ਚਾਕੂ ਲੁੱਕਾ ਦਿੱਤਾ ਗਿਆ ਸੀ। ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ । SSP ਨੇ ਦੱਸਿਆ ਕਿ ਬੱਚੇ ਦਾ ਕਤਲ ਤਾਂਤਰਿਕ ਦੇ ਕਹਿਣ ਤੇ ਦੇਵੀ-ਦੇਵਤਾਵਾਂ ਦੀ ਪੂਜਾ ਅਤੇ ਬਲੀ ਚੜਾਉਣ ਦੇ ਲਈ ਕੀਤੀ ਗਈ ਸੀ । ਪੁਲਿਸ ਤਾਂਤਰਿਕ ਦੀ ਤਲਾਸ਼ ਕਰ ਰਹੀ ਹੈ।