‘ਦ ਖ਼ਾਲਸ ਟੀਵੀ ਬਿਊਰੋ:-ਵਿਆਹ ਤੋਂ ਪਹਿਲਾਂ ਫੋਟੋਆਂ ਤੇ ਵੀਡੀਓਗ੍ਰਾਫੀ ਕਰਵਾਉਣ ਕ੍ਰੇਜ ਲਗਾਤਾਰ ਵਧ ਰਿਹਾ ਹੈ। ਨਵੇਂ ਵਿਆਹੇ ਜਾਣ ਵਾਲੇ ਜੋੜੇ ਵੱਖੋ ਵੱਖ ਲੋਕੇਸ਼ਨਾਂ ਉੱਤੇ ਜਾ ਕੇ ਪ੍ਰੀ-ਵੈਡਿੰਗ ਸ਼ੂਟ ਕਰਵਾਉਂਦੇ ਹਨ। ਪਰ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਰਾਵਤਭਾਟਾ ਉਪ ਮੰਡਲ ਦੀ ਪ੍ਰਮਾਣੂ ਨਗਰੀ ਪ੍ਰੀ-ਵੈਡਿੰਗ ਸ਼ੂਟ ਕਰਵਾਉਣ ਪਹੁੰਚੇ ਇਕ ਜੋੜੇ ਨੂੰ ਬਹੁਤ ਹੀ ਮੰਦਭਾਗੀ ਘਟਨਾ ਨਾਲ ਗੁਜਰਨਾ ਪਿਆ। ਪਾਣੀ ਅਤੇ ਪਹਾੜੀਆਂ ਨਾਲ ਘਿਰੇ ਇਸਦੇ ਲਾਗੇ ਦੇ ਇਕ ਕੁਦਰਤੀ ਸਥਾਨ ਉੱਤੇ ਰਾਵਤਭਾਟਾ ਦੇ ਚੂਲੀਆ ਵਾਟਰ ਫਾਲ ਵਿੱਚ ਇਰ ਜੋੜਾ ਪ੍ਰੀ-ਵੈਡਿੰਗ ਸ਼ੂਟ ਕਰਵਾ ਰਿਹਾ ਸੀ।
ਇਸ ਦੌਰਾਨ ਸਿੰਚਾਈ ਲਈ ਪਾਣੀ ਛੱਡਣ ਲਈ ਰਾਣਾ ਪ੍ਰਤਾਪ ਸਾਗਰ ਡੈਮ ਦਾ ਸਾਇਰਨ ਵੱਜਿਆ ਪਰ ਇਨ੍ਹਾਂ ਨੇ ਇਸ ਉੱਤੇ ਗੌਰ ਨਹੀਂ ਕੀਤਾ। ਇਸਦੇ ਕਾਰਣ ਸ਼ਿਖਾ ਗੁਪਤਾ, ਆਸ਼ੀਸ਼ ਗੁਪਤਾ, ਹਿਮਾਂਸ਼ੂ ਅਗਰਵਾਲ ਅਤੇ ਮੀਨਲ ਗੁਪਤਾ ਪਾਣੀ ਦੇ ਤੇਜ਼ ਵਹਾਅ ਕਾਰਨ ਕੈਚਮੈਂਟ ਖੇਤਰ ਵਿੱਚ ਫਸ ਗਏ। ਡੈਮ ‘ਤੇ ਤਾਇਨਾਤ ਚੌਕੀਦਾਰ ਨੇ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਵੀ ਸੀ ਪਰ ਉਹ ਸਾਰੇ ਪਿਛਲੇ ਦਰਵਾਜ਼ੇ ਰਾਹੀਂ ਡੈਮ ਦੇ ਕੈਚਮੈਂਟ ਖੇਤਰ ‘ਚ ਪਹੁੰਚ ਗਏ। ਅਚਾਨਕ ਡੈਮ ਵਿਚ ਪਾਣੀ ਦਾ ਬਹਾਅ ਤੇਜ ਹੋ ਗਿਆ।
ਹਿਮਾਂਸ਼ੂ ਅਗਰਵਾਲ ਕਾਫੀ ਕੋਸ਼ਿਸ਼ ਤੋਂ ਬਾਅਦ ਬਾਹਰ ਨਿਕਲਣ ‘ਚ ਕਾਮਯਾਬ ਰਹੇ ਪਰ ਬਾਕੀ ਸਾਰੇ ਪਾਣੀ ‘ਚ ਫਸ ਗਏ। ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਕੈਮਰਾਮੈਨ ਦਾ ਕੈਮਰਾ ਵੀ ਪਾਣੀ ‘ਚ ਡੁੱਬ ਗਿਆ, ਪਰ ਉਸ ਦੀ ਜਾਨ ਬਚ ਗਈ।
ਲੋਕਾਂ ਦੇ ਫਸੇ ਹੋਣ ਦੀ ਸੂਚਨਾ ਪਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੁਸਤੈਦੀ ਦਿਖਾਈ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਬੰਨ੍ਹ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਡੈਮ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਅਤੇ ਚਾਰਾਂ ਦਾ ਬਚਾਅ ਹੋ ਗਿਆ।