India

ਦਿੱਲੀ ‘ਚ ਇਨਵਰਟਰ ਨੂੰ ਅੱਗ ਲੱਗਣ ਨਾਲ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਦਿੱਲੀ ਵਿੱਚ ਇੱਕ ਵਾਰ ਫਿਰ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰੇਮਨਗਰ ‘ਚ ਇਕ ਘਰ ‘ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਧੂੰਏਂ ਵਿੱਚ ਦਮ ਘੁੱਟਣ ਕਾਰਨ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਦੀ ਜਾਨ ਚਲੀ ਗਈ। ਅੱਗ ਸਭ ਤੋਂ ਪਹਿਲਾਂ ਇਨਵਰਟਰ ਨੂੰ ਲੱਗੀ।

ਘਟਨਾ ਮੰਗਲਵਾਰ ਤੜਕੇ ਵਾਪਰੀ। ਪ੍ਰੇਮ ਨਗਰ ਦੇ ਇੱਕ ਘਰ ਵਿੱਚ ਦੁਪਹਿਰ ਸਾਢੇ ਤਿੰਨ ਵਜੇ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਗ ਪਹਿਲੀ ਮੰਜ਼ਿਲ ‘ਤੇ ਰੱਖੇ ਇਨਵਰਟਰ ‘ਚ ਲੱਗੀ ਅਤੇ ਫਿਰ ਅੱਗ ਦੀਆਂ ਲਪਟਾਂ ਸੋਫੇ ਤੱਕ ਪਹੁੰਚ ਗਈਆਂ। ਅੱਗ ਫੈਲਣ ਕਾਰਨ ਉਪਰਲੀ ਮੰਜ਼ਿਲ ‘ਤੇ ਧੂੰਆਂ ਭਰ ਗਿਆ। ਉਪਰਲੀ ਮੰਜ਼ਿਲ ‘ਤੇ ਸੌਂ ਰਹੇ ਪੂਰੇ ਪਰਿਵਾਰ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਹੀਰਾ ਸਿੰਘ, ਉਸ ਦੀ ਪਤਨੀ ਨੀਤੂ ਸਿੰਘ, ਪੁੱਤਰ ਰੌਬਿਨ ਸਿੰਘ ਅਤੇ ਲਕਸ਼ੈ ਵਜੋਂ ਹੋਈ ਹੈ। ਦਿੱਲੀ ਫਾਇਰ ਸਰਵਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਪ੍ਰੇਮ ਨਗਰ ਦੇ ਜ਼ੈੱਡ ਬਲਾਕ ਤੋਂ ਲੱਗੀ ਹੈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਫਾਇਰ ਫਾਈਟਰਜ਼ ਨੇ ਘਰ ‘ਚ ਫਸੇ ਲੋਕਾਂ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਪਰ ਉੱਥੇ ਹੀ ਚਾਰਾਂ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ – ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਪਹਿਲਾਂ ਜਾਣੋ ਇਹ ਨਿਯਮ, ਸਖਤੀ ਨਾਲ ਕਰਨੀ ਪਵੇਗੀ ਪਾਲਣਾ