ਮੁੰਬਈ ਐਕਸਪ੍ਰੈਸ ਹਾਈਵੇਅ ਨੇੜੇ ਇੱਕ ਬੱਸ ਦੀ ਟਰੈਕਟਰ ਨਾਲ ਟੱਕਰ ਹੋ ਗਈ। ਇਸ ਕਾਰਨ ਬੱਸ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਨੇੜਲੇ ਐਮਜੀਐਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਨਵੀਂ ਮੁੰਬਈ ਪੁਲਿਸ ਦੇ ਡੀਸੀਪੀ ਪੰਕਜ ਦਹਾਨੇ ਨੇ ਦੱਸਿਆ ਕਿ ਬੱਸ ਸ਼ਰਧਾਲੂਆਂ ਨੂੰ ਲੈ ਕੇ ਡੋਂਬੀਵਾਲੀ ਦੇ ਕੇਸਰ ਪਿੰਡ ਤੋਂ ਪੰਧਰਪੁਰ ਜਾ ਰਹੀ ਸੀ।
ਅਧਿਕਾਰੀਆਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡੀਸੀਪੀ ਨਵੀਂ ਮੁੰਬਈ ਪੰਕਜ ਦਹਾਨੇ ਨੇ ਦੱਸਿਆ, “ਮੁੰਬਈ ਐਕਸਪ੍ਰੈਸ ਹਾਈਵੇਅ ਦੇ ਕੋਲ ਇੱਕ ਬੱਸ ਦੇ ਟਰੈਕਟਰ ਨਾਲ ਟਕਰਾਉਣ ਅਤੇ ਖਾਈ ਵਿੱਚ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਨੇੜਲੇ ਐਮਜੀਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।”
ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲੈ ਕੇ ਬੱਸ ਡੋਂਬੀਵਾਲੀ ਦੇ ਕੇਸਰ ਪਿੰਡ ਤੋਂ ਮਹਾਰਾਸ਼ਟਰ ਦੇ ਪੰਢਰਪੁਰ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਇਸ ਘਟਨਾ ਕਾਰਨ ਮੁੰਬਈ ਐਕਸਪ੍ਰੈਸ ਹਾਈਵੇਅ ਦੀ ਮੁੰਬਈ-ਲੋਨਾਵਾਲਾ ਲੇਨ ‘ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਬੱਸ ਨੂੰ ਕਰੇਨ ਦੀ ਮਦਦ ਨਾਲ ਹਟਾਇਆ ਜਾ ਸਕਿਆ ਅਤੇ ਤਿੰਨ ਘੰਟੇ ਬਾਅਦ ਲੇਨ ‘ਤੇ ਆਵਾਜਾਈ ਬਹਾਲ ਹੋ ਸਕੀ। ਹੋਰ ਜਾਣਕਾਰੀ ਦੀ ਉਡੀਕ ਹੈ।