Punjab

ਵਿਆਹ ਚੋਂ ਲਾੜੀ ਨੂੰ ਪੁਲਿਸ ਨੇ ਚੁੱਕਿਆ, ਲਾੜਾ ਰਹਿ ਗਿਆ ਹੱਕਾ ਬੱਕਾ

ਫਿਰੋਜ਼ਪੁਰ :- ਸਾਰੀ ਉਮਰ ਵਿਆਹ (Marriage) ਲਈ ਉਡੀਕ ਰਹੇ ਲਾੜੇ (Groom) ਨਾਲ ਵਿਆਹ ਵਾਲੇ ਦਿਨ ਅਜਿਹੀ ਘਟਨਾ ਵਾਪਰੀ ਕਿ ਉਹ ਮਰਦੇ ਦਮ ਤੱਕ ਨਹੀਂ ਭੁੱਲ ਸਕੇਗਾ। ਜੀ ਹਾਂ, ਅਜਿਹਾ ਹੀ ਇੱਕ ਹੋਸ਼ ਉਡਾ ਦੇਣ ਵਾਲਾ ਮਾਮਲਾ ਫਿਰੋਜ਼ਪੁਰ (Ferozpur) ਦੇ ਇੱਕ ਲਾੜੇ ਨਾਲ ਵਾਪਰਿਆ ਹੈ। ਦਰਅਸਲ, ਫਿਰੋਜ਼ਪੁਰ ਪੁਲਿਸ ਨੇ ਵਿਆਹ ਦੇ ਮੰਡਪ ਵਿਚੋਂ ਇੱਕ ਲਾੜੀ (Bride) ਨੂੰ ਫੇਰਿਆਂ ਤੋਂ ਪਹਿਲਾਂ ਹੀ ਹੱਥਕੜੀਆਂ (Handcuffs) ਵਿੱਚ ਜਕੜ ਲਿਆ। ਇਹ ਲਾੜੀ ਵਿਆਹ ਰਾਹੀਂ ਠੱਗੀ ਕਰਨ ਵਾਲੇ ਗਿਰੋਹ ਦੀ ਮੈਂਬਰ ਹੈ, ਜਿਸ ਨੂੰ ਪੁਲਿਸ (Police) ਨੇ ਕਾਬੂ ਕਰ ਲਿਆ ਹੈ।

ਪੁਲਿਸ ਨੇ ਮਾਮਲੇ ਵਿੱਚ ਲੁਟੇਰੀ ਦੁਲਹਨ ਗਿਰੋਹ ਦੇ ਵਿਚੋਲੇ ਅਤੇ ਜਾਅਲੀ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਗਿਰੋਹ ਵਿਆਹ ਦੇ ਨਾਂਅ ‘ਤੇ ਮੁੰਡੇ ਵਾਲਿਆਂ ਨੂੰ ਲੁੱਟਦੇ ਸਨ। ਪੁਲਿਸ ਨੇ 7 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਲਾੜੀ ਗੈਂਗ ਵੱਲੋਂ ਸ਼ਗਨ ਦੇ ਨਾਂਅ ‘ਤੇ 31 ਹਜ਼ਾਰ ਰੁਪਏ ਲਏ ਗਏ ਅਤੇ ਫਿਰ 21 ਹਜ਼ਾਰ ਰੁਪਏ ਦੀ ਮੰਗ ਕੀਤੀ, ਪਰੰਤੂ ਮੁੰਡੇ ਵਾਲਿਆਂ ਨੇ ਸ਼ੱਕ ਪੈਣ ‘ਤੇ ਪੁਲਿਸ ਨੂੰ ਦੱਸਿਆ। ਜਦੋਂ ਪੁਲਿਸ ਨੇ ਮੌਕੇ ਜਾ ਕੇ ਕਾਰਵਾਈ ਕੀਤੀ ਤਾਂ ਮੁੱਖ ਸਰਗਨਾ ਸਮੇਤ 3 ਜਣੇ ਮੌਕੇ ਤੋਂ ਫ਼ਰਾਰ ਹੋ ਗਏ।