The Khalas Tv Blog International ਕੈਨੇਡਾ ‘ਚ ਇੱਕੋ ਪਰਿਵਾਰ ਦੇ 4 ਜੀਅ ਟਰੱਕ ਨਾਲ ਦਰੜੇ
International

ਕੈਨੇਡਾ ‘ਚ ਇੱਕੋ ਪਰਿਵਾਰ ਦੇ 4 ਜੀਅ ਟਰੱਕ ਨਾਲ ਦਰੜੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੈਨੇਡਾ ਵਿੱਚ ਪਹਿਲਾਂ ਤੋਂ ਹੀ ਪਲਾਨ ਕੀਤੇ ਗਏ ਇੱਕ ਟਰੱਕ ਹਮਲੇ ਦੌਰਾਨ ਮੁਸਲਿਮ ਪਰਿਵਾਰ ਦੇ ਚਾਰ ਲੋਕਾਂ ਨੂੰ ਦਰੜ ਕੇ ਮਾਰ ਦਿੱਤਾ ਗਿਆ। ਕੈਨੇਡਾ ਪੁਲਿਸ ਮੁਤਾਬਿਕ ਇਹ ਕਥਿਤ ਹਾਦਸਾ ਓਂਟਾਰੀਓ ਸੂਬੇ ਦੇ ਸਿਟੀ ਆਫ ਲੰਡਨ ਕੋਲ ਵਾਪਰਿਆ ਹੈ। ਇਸ ਹਾਦਸੇ ਵਿੱਚ ਪਰਿਵਾਰ ਦਾ ਇੱਕ 9 ਸਾਲ ਦਾ ਬੱਚਾ ਹੀ ਬਚਿਆ ਹੈ, ਜਿਸਦੀ ਹਾਲਤ ਗੰਭੀਰ ਹੈ।


ਇਸ ਮਾਮਲੇ ਵਿੱਚ ਪੁਲਿਸ ਨੇ ਕੈਨੇਡਾ ਦੇ ਹੀ ਰਹਿਣ ਵਾਲੇ ਇੱਕ 20 ਸਾਲ ਦੇ ਨੌਜਵਾਨ ‘ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ਨੂੰ ਮੁਸਲਿਮ ਭਾਈਚਾਰੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਪੁਲਿਸ ਅੱਤਵਾਦ ਦੀਆਂ ਧਾਰਾਵਾਂ ਵੀ ਲਗਾਉਣ ਉੱਤੇ ਵਿਚਾਰ ਕਰ ਰਹੀ ਹੈ।ਇਹ ਹਾਲੇ ਸਪਸ਼ਟ ਨਹੀਂ ਹੋਇਆ ਹੈ ਕਿ ਹੱਤਿਆ ਦਾ ਦੋਸ਼ੀ ਵਿਅਕਤੀ ਕਿਸੇ ਨਫਰਤ ਵਾਲੇ ਗਰੁੱਪ ਨਾਲ ਜੁੜਿਆ ਹੈ ਜਾਂ ਨਹੀਂ।Photo Reuters

Photo Reuters
Exit mobile version