India

ਕਸ਼ਮੀਰ ‘ਚ ਭਿਆਨਕ ਦਹਿਸ਼ਤਗਰਦੀ ਹਮਲੇ ‘ਚ 4 ਜਵਾਨ ਸ਼ਹੀਦ, 6 ਦੀ ਹਾਲਤ ਨਾਜ਼ੁਕ! 2 ਮਹੀਨੇ ‘ਚ ਦੂਜਾ ਵੱਡਾ ਹਮਲਾ!

ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਦੇ ਕਠੁਆ ਵਿੱਚ ਦਹਿਸ਼ਤਗਰਦਾਂ ਦੇ ਹਮਲੇ ਵਿੱਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ ਹਨ ਜਦਕਿ 6 ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ। ਦਰਅਸਲ ਸਰਚ ਆਪਰੇਸ਼ਨਸ ਦੌਰਾਨ ਦਹਿਸ਼ਤਗਰਦਾਂ ਨੇ ਫੌਜ ਦੀ ਗੱਡੀ ‘ਤੇ ਹਮਲਾ ਕਰ ਦਿੱਤਾ ਸੀ। ਵਾਰਦਾਤ ਲੋਹਿ ਮਲਹਾਰ ਬਲਾਕ ਦੇ ਮਚਹੇੜੀ ਖੇਤਰ ਦੇ ਬਡਨੋਟਾ ਪਿੰਡ ਦੀ ਹੈ। ਮਚਹੇੜੀ ਵਿੱਚ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਦੇ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਜ਼ਖਮੀ ਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਦਹਿਸ਼ਤਗਰਦਾਂ ਨੇ ਫੌਜ ‘ਤੇ ਇਹ ਹਮਲਾ ਤਾਂ ਕੀਤਾ ਜਦੋਂ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਜੁਆਇੰਟ ਟੀਮ ਮਚਹੇੜੀ ਖੇਤਰ ਵਿੱਚ ਤਲਾਸੀ ਲੈ ਰਹੀ ਸੀ। ਇਹ ਖੇਤਰ ਭਾਰਤੀ ਫੌਜ ਦੇ 9 ਕੋਰ ਅਧੀਨ ਆਉਂਦਾ ਹੈ। ਸਰਚ ਆਪਰੇਸ਼ਨਸ ਦੌਰਨ ਦਹਿਸ਼ਤਗਰਦ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ। ਇਲਾਕੇ ਵਿੱਚ ਹੋਰ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ।

2 ਮਹੀਨੇ ਦੇ ਅੰਦਰ ਫੌਜ ਦੀ ਗੱਡੀ ‘ਤੇ ਇਹ ਦੂਜਾ ਦਹਿਸ਼ਤਗਰਦੀ ਹਮਲਾ ਹੈ। ਇਸ ਤੋਂ ਪਹਿਲਾਂ 5 ਮਈ ਨੂੰ ਪੁੰਛ ਦੇ ਸ਼ਾਹਸਿਤਾਰ ਇਲਾਕੇ ਵਿੱਚ ਏਅਰਫੋਰਸ ਦੇ ਕਾਫਿਲੇ ‘ਤੇ ਹਮਲਾ ਹੋਇਆ ਸੀ। ਜਿਸ ਵਿੱਚ ਕਾਪੋਰਲ ਵਿਕੀ ਪਹਾੜੇ ਸ਼ਹੀਦ ਹੋ ਗਏ ਸੀ। 4 ਹੋਰ ਜਵਾਨ ਜ਼ਖ਼ਮੀ ਹੋ ਗਏ ਸੀ। ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਦੀਆਂ 2 ਗੱਡੀਆਂ ਦੇ ਫਾਇਰਿੰਗ ਕੀਤੀ। ਦੋਵੇਂ ਗੱਡੀਆਂ ਸਨਾਈ ਟਾਪ ‘ਤੇ ਜਾ ਰਹੀਆਂ ਸਨ।

ਉਧਰ 2 ਦਿਨ ਵਿੱਚ ਇਹ ਫੌਜ ‘ਤੇ ਦੂਜਾ ਹਮਲਾ ਹੈ। ਐਤਵਾਰ ਦੀ ਸਵੇਰ ਦਹਿਸ਼ਤਗਰਦਾਂ ਨੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ਵਿੱਚ ਇੱਕ ਫੌਜੀ ਕੈਂਪ ‘ਤੇ ਹਮਲਾ ਕੀਤਾ ਸੀ। ਇਸ ਵਿੱਚ ਇੱਕ ਜਵਾਨ ਜ਼ਖ਼ਮੀ ਹੋ ਗਿਆ। ਜਵਾਨਾਂ ਦੀ ਜਵਾਬੀ ਕਾਰਵਾਈ ਦੇ ਬਾਅਦ ਦਹਿਸ਼ਤਗਰਦ ਜੰਗਲਾਂ ਦੇ ਰਸਤੇ ਭੱਜ ਗਏ। ਫੌਜ ਅਤੇ ਪੁਲਿਸ ਸਰਚ ਆਪਰੇਸ਼ਨ ਚੱਲਾ ਰਹੀ ਹੈ।

ਇਹ ਵੀ ਪੜ੍ਹੋ –  ਕੈਨੇਡਾ ‘ਚ ਇਕਲੌਤੇ ਪੁੱਤ ਦੀ ਮੌਤ! ਪਰਿਵਾਰ ਦੇ ਸਾਹਮਣੇ ਹੀ ਪੁੱਤ ਨੇ ਅਖੀਰਲੇ ਸਾਹ ਲਏ