India International

ਰੂਸ ਦੇ ਸੇਂਟ ਪੀਟਰਸਬਰਗ ਨੇੜੇ 4 ਭਾਰਤੀ ਵਿਦਿਆਰਥੀ ਨਦੀ ਵਿੱਚ ਡੁੱਬੇ

ਰੂਸ ਦੇ ਸੇਂਟ ਪੀਟਰਸਬਰਗ ਨੇੜੇ ਇੱਕ ਨਦੀ ਵਿੱਚ ਚਾਰ ਭਾਰਤੀ ਵਿਦਿਆਰਥੀ ਡੁੱਬ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਬਾਕੀ ਤਿੰਨਾਂ ਦੀ ਭਾਲ ਜਾਰੀ ਹੈ। ਚਾਰ ਮ੍ਰਿਤਕਾਂ ਦੀ ਪਛਾਣ ਹਰਸ਼ਲ ਅਨੰਤਰਾਓ ਦੇਸਲੇ, ਜੀਸ਼ਾਨ ਅਸ਼ਪਾਕ ਪਿੰਜਰੀ, ਜ਼ਿਆ ਫਿਰੋਜ਼ ਪਿੰਜਰੀ ਅਤੇ ਮਲਿਕ ਗੁਲਾਮਗੌਸ ਮੁਹੰਮਦ ਯਾਕੂਬ ਵਜੋਂ ਹੋਈ ਹੈ, ਜੋ ਯਾਰੋਸਲਾਵ-ਦ-ਵਾਈਜ਼ ਨੋਵਗੋਰੋਡ ਸਟੇਟ ਯੂਨੀਵਰਸਿਟੀ ਦੇ ਮੈਡੀਕਲ ਵਿਦਿਆਰਥੀ ਸਨ। ਇਹ ਸਾਰੇ ਵੇਲੀਕੀ ਨੋਵਗੋਰੋਡ ਵਿੱਚ ਵੋਲਖੋਵ ਨਦੀ ਦੇ ਕਿਨਾਰੇ ਸੈਰ ਕਰ ਰਹੇ ਸਨ।

ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ, “ਵਿਦਿਆਰਥੀ ਸ਼ਾਮ ਨੂੰ ਪੜ੍ਹਾਈ ਤੋਂ ਬਾਅਦੇ ਦੇ ਸਮੇਂ ਵਿੱਚ ਵੋਲਖੋਵ ਨਦੀ ਦੇ ਕੰਢੇ ਸ਼ਹਿਰ ਦੇ ਬੀਚ ਦੇ ਨੇੜੇ ਸੈਰ ਕਰ ਰਹੇ ਸਨ। ਇਹ ਹਾਦਸਾ ਅਚਾਨਕ ਅਤੇ ਅਚਨਚੇਤ ਸੀ। ਨਿਸ਼ਾ ਭੂਪੇਸ਼ ਸੋਨਾਵਣੇ ਵਾਲ-ਵਾਲ ਬਚ ਗਈ। ਉਸ ਦਾ ਇਲਾਜ ਜਾਰੀ ਹੈ। ਰੂਸ ਵਿੱਚ ਭਾਰਤੀ ਦੂਤਾਵਾਸ ਅਤੇ ਸੇਂਟ ਪੀਟਰਸਬਰਗ ਵਿੱਚ ਕੌਂਸਲੇਟ ਜਨਰਲ ਲਾਸ਼ਾਂ ਨੂੰ ਬਰਾਮਦ ਕਰਨ ਅਤੇ ਜਿੰਨੀ ਜਲਦੀ ਹੋ ਸਕੇ ਭਾਰਤ ਵਾਪਸ ਲਿਆਉਣ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਭਾਰਤੀ ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਰਿਸ਼ਤੇਦਾਰਾਂ ਨੂੰ ਭੇਜਣ ਲਈ ਕੰਮ ਕਰ ਰਹੇ ਹਾਂ। ਵਿਦਿਆਰਥੀ ਜਿਸਦੀ ਜਾਨ ਬਚ ਗਈ ਉਸ ਦਾ ਵੀ ਸਹੀ ਇਲਾਜ ਕੀਤਾ ਜਾ ਰਿਹਾ ਹੈ।

ਇਹ  ਵੀ ਪੜ੍ਹੋ –  ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੁੜ ਤੋਂ ਬਾਗ਼ੀ! ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ’ਤੇ ਦੇ ਰਹੇ ਜ਼ੋਰ