India Punjab

ਚੰਬਾ ‘ਚ ਪੰਜਾਬ ਦੇ 4 ਵਸਨੀਕਾਂ ਦੀ ਮੌ ਤ, 2 ਜਖ਼ ਮੀ

ਕਾਰ ਹੇਠਾ ਡਿੱਗਣ ਨਾਲ 4 ਲੋਕਾਂ ਦੀ ਮੌ ਤ ਜ਼ਖ਼ਮੀ 2 ਨੂੰ ਮੈਡੀਕਲ ਕਾਲਜ ਚੰਬਾ ਵਿੱਚ ਭਰਤੀ ਕਰਵਾਇਆ ਗਿਆ

ਦ ਖ਼ਾਲਸ ਬਿਊਰੋ : ਹਿਮਾਚਲ ਦੇ ਚੰਬਾ ਜ਼ਿਲ੍ਹੇ ਤੋਂ ਇੱਕ ਸੜਕ ਦੁਰਘਟਨਾ ਦੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ 5 ਲੋਕਾਂ ਦੀ ਮੌ ਤ ਹੋ ਗਈ ਹੈ ਜਿੰਨਾਂ ਵਿੱਚੋਂ 4 ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। 2 ਬੁਰੀ ਤਰ੍ਹਾਂ ਜ਼ਖ਼ਮੀ ਹੋਏ ਨੇ ਜਿੰਨਾਂ ਦਾ ਇਲਾਜ ਮੈਡੀਕਲ ਕਾਲਜ ਚੰਬਾ ਵਿੱਚ ਚੱਲ ਰਿਹਾ ਹੈ, ਹਾ ਦਸਾ ਉਸ ਵੇਲੇ ਹੋਇਆ ਜਦੋਂ ਕਾਰ ਵਿੱਚ ਸਵਾਰ 7 ਲੋਕ ਸਤਰੁੰਦੀ ਤਹਸੀਲ ਕੋਲ ਪਹੁੰਚੇ ਅਤੇ ਅਚਾਨਕ ਉਨ੍ਹਾਂ ਦੀ ਗੱਡੀ ਪਹਾੜ ਤੋਂ ਹੇਠਾ ਡਿੱਗ ਗਈ,ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ,ਪੁਲਿਸ ਵੱਲੋਂ ਮ੍ਰਿ ਤਕ ਦੇ ਪਰਿਵਾਰ ਵਾਲਿਆਂ ਨੂੰ ਇਤਲਾਹ ਦਿੱਤੀ ਗਈ ਹੈ, ਹੁਣ ਤੱਕ ਇਹ ਨਹੀਂ ਪਤਾ ਚੱਲਿਆ ਹੈ ਕਿ ਕਾਰ ਵਿੱਚ ਸਵਾਲ ਯਾਤਰੀ ਕਿੱਥੇ ਜਾ ਰਹੇ ਸਨ।