India International

ਅਮਰੀਕਾ ‘ਚ 4 ਪੰਜਾਬੀ ਦੋਸਤਾਂ ਨੂੰ ਲੈਕੇ ਆਈ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ! ਇਕ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ!

ਬਿਉਰੋ ਰਿਪੋਰਟ – ਅਮਰੀਕਾ ਤੋਂ ਚਾਰ ਪੰਜਾਬੀਆਂ ਨੂੰ ਲੈਕੇ ਬਹੁਤ ਹੀ ਦਰਦਨਾਕ ਖ਼ਬਰ ਆਈ ਹੈ। ਹਰਿਆਣਾ ਦੇ 4 ਨੌਜਵਾਨਾਂ ਦੀ ਕੈਲੀਫੋਰਨੀਆ ਦੇ ਸ਼ਹਿਰ ਫਰੀਜਨੋ ਦੀ ਝੀਲ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਚਾਰੋ ਦੋਸਤ ਨਹਾਉਣ ਦੇ ਲ਼ਈ ਅੰਦਰ ਵੜੇ ਸਨ। ਮ੍ਰਿਤਕਾਂ ਵਿੱਚ 2 ਕਰਨਾਲ ਅਤੇ 2 ਕੈਥਲ ਦੇ ਨਾਲ ਸਬੰਧਿਤ ਸਨ।

ਮ੍ਰਿਤਕਾਂ ਵਿੱਚ ਮਹਿਤਾਬ ਸਿੰਘ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਉਹ ਪਿੰਡ ਗੋਬਿੰਦਗੜ੍ਹ ਦੇ ਨੇੜੇ ਜਲਮਾਣੇ ਦਾ ਰਹਿਣ ਵਾਲਾ ਸੀ, ਉਹ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉੱਥੇ ਮਹਿਤਾਬ ਟਰਾਲਾ ਚਲਾਉਂਦਾ ਸੀ। ਝੀਲ ਵਿੱਚ ਡੁੱਬਣ ਵਾਲੇ ਦੂਜੇ ਨੌਜਵਾਨ ਦਾ ਨਾਂ ਏਕਮ ਸਿੰਘ ਹੈ, ਜਿਸ ਦੀ ਉਮਰ 17 ਸਾਲ ਜੋ 14 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਉਹ ਪਿੰਡ ਚੁਰਨੀ ਕਰਨਾਲ ਦਾ ਰਹਿਣ ਵਾਲੇ ਸੀ ।

ਜਾਣਕਾਰੀ ਮੁਤਾਬਿਕ ਝੀਲ ਵਿੱਚ ਪਾਣੀ ਡੂੰਘਾ ਸੀ ਏਕਮ ਅਤੇ ਉਸ ਦੇ ਦੋਸਤ ਜ਼ਿਆਦਾ ਡੂੰਘੇ ਪਾਣੀ ਵਿੱਚ ਚਲੇ ਗਏ ਜਿੰਨਾਂ ਨੂੰ ਬਚਾਉਣ ਲਈ ਮਹਿਤਾਬ ਅਤੇ ਉਸ ਦਾ ਦੂਜਾ ਦੋਸਤ ਅੱਗੇ ਵਧਿਆ ਤਾਂ ਮਹਿਤਾਬ ਨੂੰ ਥੋੜੀ ਦੇਰ ਵਿੱਚ ਬਚਾਅ ਮੁਲਾਜ਼ਮਾਂ ਨੇ ਕੱਢ ਲਿਆ ਪਰ ਦੋਸਤ ਡੁੱਬ ਗਿਆ। ਮਹਿਤਾਬ ਨੂੰ ਪਾਣੀ ਤੋਂ ਕੱਢਣ ਦੇ ਬਾਅਦ ਹਸਪਤਾਲ ਲਿਜਾਇਆ ਗਿਆ ਪਰ 12 ਘੰਟੇ ਵੈਂਟੀਲੇਟਰ ‘ਤੇ ਰਹਿਣ ਦੇ ਬਾਅਦ ਉਸ ਨਹੀਂ ਬਚਾਇਆ ਜਾ ਸਕਿਆ ਕਿਉਂਕਿ ਪਾਣੀ ਦਿਮਾਗ ਦੇ ਅੰਦਰ ਤੱਕ ਚੱਲਾ ਗਿਆ ਸੀ।

ਫਿਲਹਾਲ ਖ਼ਬਰ ਹੈ ਕਿ ਚਾਰੋ ਨੌਜਵਾਨਾਂ ਦੀ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਮ੍ਰਿਤਕਾਂ ਦੇ ਪਰਿਵਾਰ ਨੇ ਭਾਰਤ ਸਰਕਾਰ ਕੋਲੋ ਲਾਸ਼ਾਂ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਇੰਨਾਂ ਚਾਰਾ ਵਿੱਚੋਂ ਪ੍ਰਗਟ ਸਿੰਘ ਅਤੇ ਸਚਿਨ ਦੋਨੋਂ ਪਿੰਡ ਮੋਹਣਾ ਕੈਥਲ ਦੇ ਰਹਿਣ ਵਾਲੇ ਹਨ। ਇਹ ਚਾਰੇ ਦੋ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਰੋਜ਼ੀ ਰੋਟੀ ਕਮਾਉਣ ਅਮਰੀਕਾ ਗਏ ਸਨ।

ਇਹ ਵੀ ਪੜ੍ਹੋ –  ਵਿਕਰਮ ਮਿਸ਼ਰੀ ਹੋਣਗੇ ਨਵੇਂ ਵਿਦੇਸ਼ ਸਕੱਤਰ, 2 ਸਾਲ ਤੱਕ ਡਿਪਟੀ NSA ਵਜੋਂ ਨਿਭਾ ਚੁੱਕੇ ਹਨ ਸੇਵਾ