ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ 2075 ਬਿਜਲੀ ਚੋਰੀ ਦੇ ਮਾਮਲੇ ਫੜੇ ਹਨ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਵਿਭਾਗ ਨੇ 4.64 ਕਰੋੜ ਰੁਪਏ ਦਾ ਜ਼ਰਮਾਨਾ ਕੀਤਾ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਰਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੀ.ਐੱਸ.ਪੀ.ਸੀ.ਐੱਲ. ਵੱਲੋਂ ਅਮ੍ਰਿਤਸਰ, ਜਲੰਧਰ, ਬਠਿੰਡਾ, ਲੁਧਿਆਣਾ, ਅਤੇ ਪਟਿਆਲਾ ਵਿੱਚ ਵਿਸ਼ੇਸ਼ ਚੈਕਿੰਗ ਮੁਹਿਮ ਚਲਾਈ ਗਈ। ਇਸ ਦੌਰਾਨ ਕੁੱਲ 28,487 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ 2075 ਬਿਜਲੀ ਚੋਰੀ ਦੇ ਮਾਮਲੇ ਫੜੇ ਗਏ।
ਬਠਿੰਡੇ ਵਿਚ ਸਭ ਤੋਂ ਵੱਧ ਕੇਸ ਆਏ ਹਨ ਬਠਿੰਡਾ ਵਿੱਚ 527, ਲੁਧਿਆਣਾ ਜੋਨ ਵਿੱਚ 323, ਜਲੰਧਰ ਚ 340 ਕੇਸ, ਪਟਿਆਲਾ ਜੋਨ ਵਿੱਚ 447 ਮਾਮਲੇ ਵਿੱਚ ਫੜੇ ਗਏ ਹਨ।
ਇਹ ਵੀ ਪੜ੍ਹੋ – ਤੇਲੰਗਾਨਾ ਦੇ ਸ਼ਹਿਜਾਦ ਨਾਲ ਸਾਉਦੀ ਅਰਬ ‘ਚ ਵਾਪਰਿਆ ਹਾਦਸਾ! ਰੇਗਿਸਤਾਨ ਨੇ ਦੋ ਦੋਸਤਾਂ ਨੂੰ ਨਿਗਲਿਆ