Khetibadi Punjab

ਕਿਸਾਨੀ ਮੋਰਚੇ ਵਿੱਚੋਂ ਤੀਜੇ ਕਿਸਾਨ ਨੂੰ ਲੈਕੇ ਆਈ ਮਾੜੀ ਖ਼ਬਰ ! 3 ਦਿਨ ਤੋਂ ਇਸ ਥਾਂ ‘ਤੇ ਡਟਿਆ ਸੀ

ਬਿਉਰੋ ਰਿਪੋਰਟ : 24 ਘੰਟੇ ਦੇ ਅੰਦਰ ਕਿਸਾਨ ਮੋਰਚੇ ਤੋਂ ਦੂਜੇ ਕਿਸਾਨ ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ । ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨੌਜਵਾਨ ਕਿਸਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਘਰਨੇ ‘ਤੇ ਬੈਠਾ ਸੀ । ਜਿੱਥੇ ਕਿਸਾਨ ਨਰਿੰਦਰ ਸਿੰਘ ਦੀ ਮੌਤ ਹੋ ਗਈ ਹੈ । ਪਿੰਡ ਬਠੌਈ ਦੇ ਰਹਿਣ ਵਾਲੇ ਨਰਿੰਦਰਪਾਲ 2 ਦਿਨ ਤੋਂ ਧਰਨੇ ‘ਤੇ ਬੈਠਾ ਸੀ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਤਾਂ ਉਸ ਨੂੰ ਘਰ ਲਿਜਾਇਆ ਜਾ ਰਿਹਾ ਸੀ ਪਰ ਜ਼ਿਆਦਾ ਤਬੀਅਤ ਖਰਾਬ ਹੋਣ ਦੀ ਵਜ੍ਹਾ ਕਰਕੇ ਨਰਿੰਦਰਪਾਲ ਨੂੰ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਹਸਪਤਾਲ ਪਹੁੰਚ ਦੇ ਹੀ ਡਾਕਟਰਾਂ ਨੇ 43 ਸਾਲ ਦੇ ਨਰਿੰਦਰਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ । ਨਰਿੰਦਰਪਾਲ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ । ਨਰਿੰਦਰਪਾਲ ਦੀ ਮ੍ਰਿਤਕ ਦੇਹ ਲੈਣ ਦੇ ਕਿਸਾਨ ਆਗੂ ਪਹੁੰਚ ਗਏ ਹਨ ।

ਤਿੰਨ ਬੱਚਿਆਂ ਦਾ ਪਿਤਾ ਹੈ ਨਰਿੰਦਰਪਾਲ ਸਿੰਘ

ਨਰਿੰਦਰਪਾਲ ਪਟਿਆਲਾ ਦੇ ਨਜ਼ਦੀਕ ਪਿੰਡ ਬਠੌਈ ਦਾ ਰਹਿਣ ਵਾਲਾ ਸੀ । ਜਿੰਨਾਂ ਦੇ ਕੋਲ 5 ਕਿਲੇ ਜ਼ਮੀਨ ਸੀ,ਪਰਿਵਾਰ ਵਿੱਚ ਤਿੰਨ ਬੱਚੇ ਹਨ 2 ਧੀਆਂ ਅਤੇ ਇੱਕ ਪੁੱਤਰ । ਵੱਡੀ ਧੀ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਦਕਿ ਛੋਟੀ ਧੀ ਦੀ ਉਮਰ 20 ਸਾਲ ਦੀ ਹੈ ਪੁੱਤਰ 17 ਸਾਲ ਦਾ ਹੈ । ਦੋਵੇ ਬੱਚੇ ਫਿਲਹਾਲ ਪੜਾਈ ਕਰ ਰਹੇ ਹਨ ।

ਘਰ ਛੱਡ ਕੇ ਜਾਣ ਵਕਤ ਹੋਈ ਉਲਟੀਆਂ

ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਨੂੰ ਜਿਸ ਤਰ੍ਹਾਂ ਹਰਿਆਣਾ ਪੁਲਿਸ ਵੱਲੋਂ ਨਿਸ਼ਾਨਾ ਬਣਾਇਆ ਗਿਆ ਉਸ ਦੇ ਵਿਰੋਧ ਵਿੱਚ BKU ਉਗਰਾਹਾਂ ਵੱਲੋਂ ਬੀਜੇਪੀ ਦੇ ਆਗੂਆਂ ਦੇ ਘਰਾਂ ਦਾ ਘਿਰਾਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਪਿਛਲੇ 3 ਦਿਨ ਤੋਂ BKU ਉਗਰਾਹਾਂ ਵੱਲੋਂ ਧਰਨਾ ਚੱਲ ਰਿਹਾ ਹੈ । ਨਰਿੰਦਰਪਾਲ ਸਿੰਘ ਵੀ ਪਹਿਲੇ ਦਿਨ ਤੋਂ ਡਟਿਆ ਸੀ । ਐਤਵਾਰ ਰਾਤ 9 ਵਜੇ ਆਲੇ-ਦੁਆਲੇ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਤਬੀਅਤ ਖਰਾਬ ਹੋਣ ਬਾਰੇ ਜਾਣਕਾਰੀ ਦਿੱਤੀ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਘਰ ਛੱਡਣ ਦੇ ਲਈ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਨਰਿੰਦਰ ਪਾਲ ਸਿੰਘ ਉਲਟੀਆਂ ਕਰਨ ਲੱਗੇ ਅਤੇ ਉਨ੍ਹਾਂ ਦੀ ਮੌਤ ਹੋ ਗਈ ।

ਹੁਣ ਤੱਕ ਤਿੰਨ ਕਿਸਾਨਾਂ ਦੀ ਮੌਤਾਂ

ਨਰਿੰਦਰਪਾਲ ਸਿੰਘ ਤੋਂ ਪਹਿਲਾਂ ਬੀਤੀ ਰਾਤ ਖਨੌਰੀ ਬਾਰਡਰ ‘ਤੇ ਦੂਜੇ ਕਿਸਾਨ ਦੀ ਮੌਤ ਦੀ ਖਬਰ ਆਈ ਸੀ । ਮ੍ਰਿਤਕ ਬਜ਼ੁਰਗ ਕਿਸਾਨ ਮਨਜੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਸੀ । ਉਹ ਪਿੰਡ ਕੰਗਥਲਾ ਦੇ ਰਹਿਣ ਵਾਲੇ ਸਨ ਅਤੇ 12 ਫਰਵਰੀ ਤੋਂ ਹੀ ਖਨੌਰੀ ਬਾਰਡਰ ‘ਤੇ ਪਹੁੰਚੇ ਹੋਏ ਸਨ । ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੰਭੂ ਬਾਰਡਰ ‘ਤੇ ਪਹਿਲੇ ਕਿਸਾਨ ਗਿਆਨ ਸਿੰਘ ਦੀ ਮੌਤ ਹੋ ਗਈ ਸੀ । ਉਨ੍ਹਾਂ ਦੀ ਉਮਰ 65 ਸਾਲ ਸੀ । ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਸਨ। ਵੀਰਵਾਰ ਦੇਰ ਸ਼ਾਮ ਛਾਤੀ ‘ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ੁਕਰਵਾਰ ਨੂੰ ਹੀ ਸ਼ੰਭੂ ਬਾਰਡਰ ਤੇ ਤਾਇਨਾਤ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ ਸੀ ।