ਬਿਉਰੋ ਰਿਪੋਰਟ : ਸ਼ੁੱਕਰਵਾਰ ਦੇਰ ਜਦੋਂ ਭਾਰਤ ਅਤੇ ਨੇਪਾਲ ਵਿੱਚ ਲੋਕ ਸੁੱਤੇ ਹੋਏ ਸਨ ਤਾਂ ਫਿਰ ਸੋਣ ਤਿਆਰੀ ਕਰ ਰਹੇ ਸਨ ਤਾਂ ਉਸੇ ਵੇਲੇ 6.4 ਦੀ ਰਫਤਾਰ ਨਾਲ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭਾਰਤ ਵਿੱਚ ਪੰਜਾਬ,ਚੰਡੀਗੜ੍ਹ,ਹਰਿਆਣਾ,ਰਾਜਸਥਾਨ,ਬਿਹਾਰ,ਦਿੱਲੀ,ਨੋਇਡਾ ਗਾਜ਼ਿਆਦਾਬਦ,ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼ ਵਿੱਚ ਜ਼ੋਰਦਾਰ ਝਟਕਿਆਂ ਨੇ ਲੋਕਾਂ ਨੂੰ ਘਰੋ ਬਾਹਰ ਕੱਢ ਦਿੱਤਾ । ਭਾਰਤ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਨੇਪਾਲ ਵਿੱਚ ਵੱਡੀ ਗਿਣਤੀ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਦੀਆਂ ਖ਼ਬਰਾਂ ਆ ਰਹੀਆਂ ਹਨ ।
ਭੂਚਾਲ ਦਾ ਕੇਂਦਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਨੂੰ ਹੀ ਦੱਸਿਆ ਜਾ ਰਿਹਾ ਹੈ । ਇਹ 331 ਕਿਲੋਮੀਟਰ ਉੱਤਰ-ਪੱਛਮੀ ਵਿੱਚ 10 ਕਿਲੋਮੀਟਰ ਜ਼ਮੀਨ ਦੇ ਹੇਠਾਂ ਸੀ । ਭੂਚਾਲ ਦੀ ਵਜ੍ਹਾ ਕਰਕੇ ਹੁਣ ਤੱਕ 128 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਮਿਲੀ ਹੈ। ਨੇਪਾਲ ਦੇ 2 ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਦੱਸੇ ਜਾ ਰਹੇ ਹਨ।
ਸਕੁਮ ਪੱਛਮੀ ਵਿੱਚ 36 ਮੌਤਾਂ ਹੋਇਆ ਹਨ ਅਤੇ 92 ਲੋਕਾਂ ਦੀ ਜਾਜਰਕੋਟ ਵਿੱਚ ਜਾਨ ਗਈ ਹੈ । DIG ਕੁਵੇਰ ਕਡਾਯਤੇਨ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ । ਕਾਠਮਾਂਡੂ ਪੋਸਟ ਦੇ ਮੁਤਾਬਿਕ ਭੂਚਾਲ ਵਿੱਚ ਹੁਣ ਤੱਕ 140 ਤੋਂ ਵੱਧ ਲੋਕ ਜਖ਼ਮੀ ਹੋਏ ਹਨ ।
PM ਨੇ ਰੈਸਕਿਉ ਆਪਰੇਸ਼ਨ ਦੇ ਨਿਰਦੇਸ਼ ਦਿੱਤੇ ਹਨ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ ਨੇ ਤਿੰਨੋ ਸੁਰੱਖਿਆ ਏਜੰਸੀਆਂ ਨੂੰ ਰੈਸਕਿਉ ਆਪਰੇਸ਼ ਵਿੱਚ ਇਕੱਠੇ ਹੋਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ । PM ਆਫਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ- PM ਪ੍ਰਚੰਡ ਨੇ ਸ਼ੁਕਰਵਾਰ ਰਾਤ ਨੂੰ ਆਏ ਭੂਚਾਲ ਵਿੱਚ ਜਾਨ ਮਾਲ ਦੇ ਨੁਕਸਾਨ ‘ਤੇ ਗਹਿਰ ਦੁੱਖ ਜ਼ਾਹਿਰ ਕੀਤਾ ਹੈ ।
ਨੇਪਾਲ ਦੇ ਨਜ਼ਦੀਕ ਹੋਣ ਦੀ ਵਜ੍ਹਾ ਕਰਕੇ ਬਿਹਾਰ ਦੇ 11 ਜ਼ਿਲ੍ਹੇ ਭੂਚਾਲ ਤੋਂ ਪ੍ਰਭਾਵਿਤ ਹੋਏ ਹਨ । ਲੋਕਾਂ ਦਾ ਕਹਿਣਾ ਹੈ ਭੂਚਾਲ ਕਾਫੀ ਤੇਜ਼ ਸੀ ਅਤੇ ਕਈ ਸੈਕੰਡ ਤੱਕ ਧਰਤੀ ਹਿੱਲ ਦੀ ਰਹੀ । ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਆ ਗਏ ।
ਭੂਚਾਲ ਕਿਉਂ ਆਉਂਦਾ ਹੈ ?
ਸਾਡੀ ਧਰਤੀ ਦੀ ਸਤਾ 7 ਵੱਡੀਆਂ ਅਤੇ ਕਈ ਛੋਟੀਆਂ ਟੇਕਟੋਨਿਕ ਪਲੇਟਸ ਨਾਲ ਮਿਲਕੇ ਬਣੀਆਂ ਹਨ। ਇਹ ਪਲੇਟਸ ਲਗਾਤਾਰ ਤੈਰ ਦੀ ਰਹਿੰਦੀਆਂ ਹਨ ਅਤੇ ਕਈ ਵਾਰ ਵਾਪਸ ਵਿੱਚ ਟਕਰਾਉਂਦੀਆਂ ਵੀ ਹਨ । ਇਸ ਦੌਰਾਨ ਕਈ ਵਾਰ ਪਲੇਟਸ ਦੇ ਕੋਨੇ ਮੁੜ ਜਾਂਦੇ ਹਨ । ਜ਼ਿਆਦਾ ਦਬਾਅ ਦੀ ਵਜ੍ਹਾ ਕਰਕੇ ਟੁੱਟ ਵੀ ਜਾਂਦੇ ਹਨ । ਅਜਿਹੇ ਵਿੱਚ ਹੇਠਾਂ ਤੋਂ ਨਿਕਲ ਦੀ ਉਰਜਾ ਬਾਹਰ ਦੇ ਵੱਲ ਨਿਕਲ ਦਾ ਰਸਤਾ ਤਲਾਸ਼ ਦੀ ਹੈ ਜਿਸ ਦੀ ਵਜ੍ਹਾ ਕਰਕੇ ਭੂਚਾਲ ਆਉਂਦਾ ਹੈ ।