The Khalas Tv Blog Punjab ਮਾਂ ਬੋਲੀ ਪੰਜਾਬੀ ਹੋਈ ਕਮਜ਼ੋਰ ! ਨੌਕਰੀ ਲਈ ਹੋਇਆ 3 ਪੰਜਾਬੀ ਭਾਸ਼ਾ ਦੀ ਪ੍ਰੀਖਿਆ ਨੇ ਖੋਲੀ ਵੱਡੀ ਪੋਲ !
Punjab

ਮਾਂ ਬੋਲੀ ਪੰਜਾਬੀ ਹੋਈ ਕਮਜ਼ੋਰ ! ਨੌਕਰੀ ਲਈ ਹੋਇਆ 3 ਪੰਜਾਬੀ ਭਾਸ਼ਾ ਦੀ ਪ੍ਰੀਖਿਆ ਨੇ ਖੋਲੀ ਵੱਡੀ ਪੋਲ !

ਬਿਊਰੋ ਰਿਪੋਰਟ : ਪੰਜਾਬੀ ਨੌਜਵਾਨ ਸਿਰਫ ਅੰਗਰੇਜ਼ੀ ਵਿੱਚ ਹੀ ਨਹੀਂ ਮਾਂ ਬੋਲੀ ਪੰਜਾਬੀ ਵਿੱਚ ਵੀ ਪਿਛੜ ਰਹੇ ਹਨ। ਇਸ ਦਾ ਅਸਰ ਉਨ੍ਹਾਂ ਦੇ ਭਵਿੱਖ ‘ਤੇ ਵੀ ਪੈ ਰਿਹਾ ਹੈ । ਆਬਕਾਰੀ ਅਤੇ ਕਰ ਵਿਭਾਗ ਦੇ ਇੰਸਪੈਕਟਰਾਂ ਦੀ ਭਰਤੀਆਂ ਵਿੱਚ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿੱਚ 38 ਫੀਸਦੀ ਨੌਜਵਾਨ ਫੇਲ੍ਹ ਹੋ ਗਏ ਹਨ। ਨੌਜਵਾਨ 50 ਫੀਸਦੀ ਤੱਕ ਨੰਬਰ ਹਾਸਲ ਨਹੀਂ ਕਰ ਸਕੇ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਲਈ ਨੌਜਵਾਨ ਆਪ ਜ਼ਿੰਮੇਵਾਰ ਹਨ,ਕਿਉਂਕਿ ਉਨ੍ਹਾਂ ਨੂੰ ਭਾਸ਼ਾ ਦਾ ਗਿਆਨ ਨਹੀਂ ਹੈ ।

ਕੁਝ ਸਮੇਂ ਪਹਿਲਾਂ ਹੋਈ ਪ੍ਰੀਖਿਆ ਵਿੱਚ ਕੁੱਲ 36836 ਉਮੀਦਵਾਰਾਂ ਨੇ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚੋਂ 22,957 ਪ੍ਰੀਖਿਆ ਪਾਸ ਕਰ ਸਕੇ ਜਦਕਿ 13879 ਨੌਜਵਾਨ ਪੰਜਾਬੀ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ । ਪ੍ਰੀਖਿਆ ਵਿੱਚ 37.67 ਫੀਸਦੀ ਫੇਲ੍ਹ ਹੋਏ । ਅਜਿਹੇ ਵਿੱਚ ਇਹ ਲੋਕ ਨੌਕਰੀ ਦੀ ਦੌੜ ਵਿੱਚੋਂ ਬਾਹਰ ਹੋ ਗਏ । ਸੂਤਰਾਂ ਮੁਤਾਬਿਕ 46 ਫੀਸਦੀ ਅਰਜ਼ੀ ਦੇਣ ਵਾਲੇ ਅਜਿਹੇ ਸਨ ਜਿਨ੍ਹਾਂ ਨੇ 25 ਨੰਬਰ ਲੈਣ ਦੀ ਥਾਂ ਸਿਰਫ਼ 10 ਨੰਬਰ ਹੀ ਹਾਸਲ ਕੀਤੇ । ਇਸੇ ਤਰ੍ਹਾਂ 3678 ਅਰਜ਼ੀ ਦੇਣ ਵਾਲੇ 11 ਤੇਂ 20 ਫੀਸਦੀ ਨੰਬਰ ਹੀ ਹਾਸਲ ਕਰ ਸਕੇ । 10152 ਅਰਜ਼ੀ ਦੇਣ ਵਾਲੇ 20 ਤੋਂ 25 ਫੀਸਦੀ ਨੰਬਰ ਹੀ ਹਾਸਲ ਕਰ ਸਕੇ । ਪ੍ਰੀਖਿਆ ਦੇਣ ਵਾਲਿਆਂ ਵਿੱਚ 19,457 ਕੁੜੀਆਂ ਹਨ ।

SSSB ਵੱਲੋਂ ਸਟੈਨੋ ਟਾਇਪਿੰਗ ਦੀ ਲਿੱਖਿਤ ਪ੍ਰੀਖਿਆ ਵਿੱਚ 4627 ਉਮੀਦਵਾਰ ਬੈਠੇ ਸਨ ਇਨ੍ਹਾਂ ਵਿੱਚੋਂ 20.38 ਫੀਸਦੀ ਪੰਜਾਬੀ ਵਿੱਚ ਫੇਲ੍ਹ ਹੋ ਗਏ । ਵੈਟਰਿਨਰੀ ਇੰਸਪੈਕਟਰ ਦੀ ਭਰਤੀ ਪ੍ਰੀਕਿਆ ਵਿੱਚ 9.20 ਫੀਸਦੀ ਉਮੀਦਵਾਰ ਪੰਜਾਬੀ ਵਿੱਚ ਫੇਲ੍ਹ ਹੋ ਗਏ । ਸੁਪਰਲਾਈਜ਼ਰ ਦੀ ਪ੍ਰੀਖਿਆ ਵਿੱਚ 6 ਫੀਸਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ । ਇਸ ਅਰਜ਼ੀ ਵਿੱਚ ਗਰੈਜੂਏਸ਼ਨ ਤੱਕ ਪੰਜਾਬੀ ਪੜੀ ਹੋਈ ਹੈ।

ਕੁਝ ਸਮੇਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੰਪਿਊਟਰ ਆਪਰੇਟਰ ਅਹੁਦੇ ‘ਤੇ ਭਰਤੀ ਹੋਈ ਸੀ। ਇਸ ਵਿੱਚ ਵੀ ਕਈ ਨੌਜਵਾਨ ਟੈਸਟ ਵਿੱਚ ਫੇਲ੍ਹ ਹੋ ਗਏ ਸਨ । ਕੁਝ ਸਮੇਂ ਪਹਿਲਾਂ PSEB ਦੇ 10ਵੀਂ ਦੇ ਨਤੀਜੇ ਨਿਕਲੇ ਹਨ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵਿੱਚ 281267 ਨੇ ਇਮਤਿਹਾਨ ਦਿੱਤਾ ਸੀ ਇਸ ਵਿੱਚੋਂ 279002 ਨੇ ਪ੍ਰੀਖਿਆ ਪਾਸ ਕੀਤੀ ਸੀ । ਜਦਕਿ ਅੰਗਰੇਜੀ ਦੀ ਪ੍ਰੀਖਿਆ 281318 ਨੇ ਦਿੱਤੀ ਸੀ,ਇਸ ਵਿੱਚ 279142 ਪਾਸ ਹੋਏ ਸਨ ।

Exit mobile version