ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ “ਧਰਮ ਹੇਤ ਸਾਕਾ ਜਿਨਿ ਕੀਆ” ਨਾਮ ਨਾਲ ਸਮਰਪਿਤ ਕਰਦਿਆਂ ਵਿਸ਼ਾਲ ਗੁਰਮਤਿ ਪ੍ਰੋਗਰਾਮ ਤਿਆਰ ਕੀਤੇ ਹਨ। ਮੁੱਖ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਦਿੱਲੀ ਵਿਖੇ ਹੋਣਗੇ।
ਤਿੰਨ ਵਿਸ਼ੇਸ਼ ਨਗਰ ਕੀਰਤਨ
- ਪਹਿਲਾ ਨਗਰ ਕੀਰਤਨ – 21 ਅਗਸਤ 2025 ਨੂੰ ਆਸਾਮ ਤੋਂ ਸ਼ੁਰੂ ਹੋਇਆ, 20 ਰਾਜਾਂ ਵਿੱਚੋਂ ਲੰਘਦਾ ਹੋਇਆ 23 ਨਵੰਬਰ 2025 ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ।
- ਦੂਜਾ ਨਗਰ ਕੀਰਤਨ – 25 ਨਵੰਬਰ 2025 ਨੂੰ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ, ਦਿੱਲੀ ਤੋਂ ਆਰੰਭ ਹੋ ਕੇ 29 ਮਾਰਚ 2026 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ।
- ਪੁਕਾਰ ਦਿਵਸ ਨਗਰ ਕੀਰਤਨ – ਗੁਰਦੁਆਰਾ ਸ੍ਰੀ ਮਟਨ ਸਾਹਿਬ, ਜੰਮੂ-ਕਸ਼ਮੀਰ ਤੋਂ 5 ਅਕਤੂਬਰ ਨੂੰ ਸ਼ੁਰੂ ਹੋਇਆ ਸੀ, ਜੋ 18 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਮਾਪਤ ਹੋ ਚੁੱਕਾ ਹੈ।
ਮੁੱਖ ਗੁਰਮਤਿ ਸਮਾਗਮਾਂ ਦਾ ਵੇਰਵਾ (ਸ੍ਰੀ ਅਨੰਦਪੁਰ ਸਾਹਿਬ)
- 23 ਨਵੰਬਰ 2025: ਗੁਰਤਾਗੱਦੀ ਦਿਹਾੜਾ – ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਅਖੰਡ ਪਾਠ ਭੋਗ, ਭਾਈ ਹਰਨਾਮ ਸਿੰਘ ਧੁੰਮਾ ਕਥਾ ਕਰਨਗੇ।
- 24 ਨਵੰਬਰ: ਸਕੂਲ-ਕਾਲਜ ਵਿਦਿਆਰਥੀਆਂ ਦਾ ਗੁਰਮਤਿ ਸਮਾਗਮ।
- 25 ਨਵੰਬਰ: ਸ਼ਹੀਦੀ ਸ਼ਤਾਬਦੀ ਦਾ ਮੁੱਖ ਸਮਾਗਮ।
- 26 ਨਵੰਬਰ: ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿੱਚ ਵਿਸ਼ਾਲ ਸਮਾਗਮ।
- 27 ਨਵੰਬਰ: ਵੱਡਾ ਕਵੀ ਦਰਬਾਰ।
- 28–29 ਨਵੰਬਰ: ਲਗਾਤਾਰ ਗੁਰਮਤਿ ਸਮਾਗਮ, 29 ਨੂੰ ਸੀਸ ਸਸਕਾਰ ਸਮਾਗਮ – ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਢਾਡੀ ਤੇ ਕਵੀ ਦਰਬਾਰ।
ਵਿਸ਼ੇਸ਼ ਪ੍ਰਬੰਧ
- ਸਕੂਲੀ ਬੱਚਿਆਂ ਨੂੰ ਸ਼ਤਾਬਦੀ ਨਾਲ ਸਬੰਧਤ ਮੁਫ਼ਤ ਲਿਟਰੇਚਰ ਵੰਡਿਆ ਜਾਵੇਗਾ।
- 22 ਤੋਂ 29 ਨਵੰਬਰ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਸੰਚਾਰ।
- ਮੈਡੀਕਲ ਟੀਮਾਂ ਤਾਇਨਾਤ, ਪਾਰਕਿੰਗ ਤੋਂ ਗੁਰਦੁਆਰਿਆਂ ਤੱਕ ਮੁਫ਼ਤ ਈ-ਰਿਕਸ਼ਾ ਸੇਵਾ।
- 55 ਦੇ ਕਰੀਬ ਲੰਗਰ – ਕਮੇਟੀ, ਕਾਰ ਸੇਵਾ ਵਾਲੇ ਤੇ ਸੰਗਤ ਵੱਲੋਂ ਲਾਏ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਨੇ ਸਾਰੀ ਸੰਗਤ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਨੌਵੇਂ ਪਾਤਸ਼ਾਹ ਦੇ ਧਰਮ ਲਈ ਕੁਰਬਾਨੀ ਦੇ ਮਹਾਨ ਸਾਕੇ ਨੂੰ ਯਾਦ ਕਰਨ ਦੀ ਅਪੀਲ ਕੀਤੀ ਹੈ।

