Punjab

ਪੰਜਾਬ ਪੁਲਿਸ ’ਚ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣ ਵਾਲਿਆਂ ਦੀ ਲੱਗੀ ਝੜੀ! ‘ਕੁਝ ਸੋਚੋ CM ਸਾਬ੍ਹ!! 3 ਕਾਰਨ ਆਏ ਸਾਹਮਣੇ

Punjab Police

ਬਿਉਰੋ ਰਿਪੋਰਟ – ਪੰਜਾਬ ਪੁਲਿਸ (PUNJAB POLICE) ਵਿੱਚ ਇਸ ਸਾਲ ਵਲੰਟਰੀ ਰਿਟਾਇਡਮੈਂਟ ਸਕੀਮ (VRS) ਲੈਣ ਵਾਲੇ ਮੁਲਾਜ਼ਮਾਂ (EMPLOYEES) ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਸ ਸਾਲ 8 ਮਹੀਨੇ ਦੇ ਅੰਦਰ 315 ਪੁਲਿਸ ਮੁਲਾਜ਼ਮਾਂ ਨੇ VRS ਦੇ ਲਈ ਅਪਲਾਈ ਕੀਤਾ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ (AMRINDER SINGH RAJA WARRING) ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵਿੱਚ ਮੁਲਾਜ਼ਮਾਂ ਨੂੰ ਸਹੀ ਵਾਤਾਵਰਣ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਨੂੰ ਤਣਾਅ ਅਤੇ ਪਰੈਸ਼ਨ ਵਿੱਚ ਕੰਮ ਕਰਨਾ ਪੈ ਰਿਹਾ ਹੈ। ਇਸੇ ਲਈ VRS ਲੈਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

VRS ਲੈਣ ਦਾ ਸਭ ਤੋਂ ਤਾਜ਼ਾ ਮਾਮਲਾ SP ਰੈਂਕ ਅਫਸਰ ਮਨਜੀਤ ਸਿੰਘ ਸਿੱਧੂ ਦਾ ਆਇਆ ਹੈ ਜਿਨ੍ਹਾਂ ਨੂੰ ਕੁਝ ਹੀ ਦਿਨ ਪਹਿਲਾਂ ਬਠਿੰਡਾ ਜੇਲ੍ਹ ਟ੍ਰਾਂਸਫਰ ਕੀਤਾ ਗਿਆ ਸੀ। ਉਨ੍ਹਾਂ VRS ਲੈਣ ਦੇ ਪਿੱਛੇ ਹਾਲਾਂਕਿ ਨਿੱਜੀ ਕਾਰਨ ਦੱਸਿਆ ਪਰ VRS ਲੈਣ ਵਾਲੇ ਜ਼ਿਆਦਾ ਕੇਸਾਂ ਵਿੱਚ ਹੁਣ ਤੱਕ ਨੌਕਰੀ ਵਿੱਚ ਤਣਾਅ ਨੂੰ ਵੱਡਾ ਕਾਰਨ ਦੱਸਿਆ ਹੈ। ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮਸਲੇ ਨੂੰ ਚੁੱਕਿਆ ਸੀ।

ਨਿਯਮਾਂ ਮੁਤਾਬਿਕ ਜਿਹੜੇ ਮੁਲਾਜ਼ਮਾਂ ਨੇ 20 ਸਾਲ ਦੀ ਨੌਕਰੀ ਕਰ ਲਈ ਹੈ, ਉਹ VRS ਦੇ ਲਈ ਅਪਲਾਈ ਕਰ ਸਕਦੇ ਹਨ। DGP ਦਫ਼ਤਰ ਦੇ ਵੱਲੋਂ ਹੁਣ ਤੱਕ 315 ਪੁਲਿਸ ਮੁਲਾਜ਼ਮਾਂ ਦੀ ਅਰਜ਼ੀਆਂ ਨੂੰ 31 ਅਗਸਤ ਤੱਕ ਮਨਜ਼ੂਰੀ ਦੇ ਦਿੱਤੀ ਗਈ ਹੈ, ਹੁਣ ਵੀ ਕਈ ਮੁਲਾਜ਼ਮਾਂ ਦੀ ਅਰਜ਼ੀ ਪੈਂਡਿਗ ਹੈ। ਜਿਨ੍ਹਾਂ ਮੁਲਾਜ਼ਮਾਂ ਨੇ VRS ਲਈ ਅਪਲਾਈ ਕੀਤਾ ਹੈ, ਉਨ੍ਹਾਂ ਦੀ ਉਮਰ 50 ਦੇ ਕਰੀਬ ਹੈ। ਵੈਸੇ ਵੀ ਹਰ ਸਾਲ 2000 ਦੇ ਕਰੀਬ ਪੰਜਾਬ ਪੁਲਿਸ ਵਿੱਚ ਵੱਖ-ਵੱਖ ਰੈਂਕ ਦੇ ਮੁਲਾਜ਼ਮ ਹਰ ਸਾਲ 60 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਜਾਂਦੇ ਹਨ।

ਕਿੰਨੇ ਮੁਲਾਜ਼ਮਾਂ ਨੇ ਲਈ VRS

ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਇਸ ਸਾਲ ਰਿਟਾਇਰਮੈਂਟ ਲਈ ਉਨ੍ਹਾਂ ਵਿੱਚ 65 ਇੰਸਪੈਕਟਰ,130 ਸੱਬ ਇੰਸਪੈਕਟਰ, 120 ਸਹਾਇਕ ਇੰਸਪੈਕਟਰ ਹਨ। ਜਿਨ੍ਹਾਂ ਦੀ ਅਰਜ਼ੀ ਨੂੰ ਡੀਜੀਪੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਜਦਕਿ DSP ਰੈਂਕ ਦੇ ਅਧਿਕਾਰੀਆਂ ਦੀ VRS ’ਤੇ ਫੈਸਲਾ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਜਾਂਦਾ ਹੈ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 20 ਪੁਲਿਸ ਮੁਲਜ਼ਮਾਂ ਨੇ VRS ਲਈ ਅਪਲਾਈ ਕੀਤਾ ਸੀ। ਦੂਜੇ ਨੰਬਰ ’ਤੇ 17 ਮੁਲਾਜ਼ਮਾਂ ਨਾਲ ਬਟਾਲਾ ਹੈ ਜਦਕਿ ਜਲੰਧਰ ਵਿੱਚ 15, ਲੁਧਿਆਣਾ ਅਤੇ ਹੁਸ਼ਿਆਰਪੁਰ ਵਿੱਚ 13-13 ਮੁਲਜ਼ਮਾਂ ਨੇ VRS ਲਈ ਅਪਲਾਈ ਕੀਤਾ ਹੈ। ਫਾਜ਼ਿਲਕਾ ਅਜਿਹਾ ਜ਼ਿਲ੍ਹਾਂ ਜਿੱਥੇ ਇੱਕ ਵੀ ਮੁਲਾਜ਼ਮ ਨੇ VRS ਲਈ ਅਪਲਾਈ ਨਹੀਂ ਕੀਤਾ ਹੈ, ਇੱਥੇ ਵੇਖਿਆ ਗਿਆ ਹੈ SSPs ਅਤੇ SPs ਦੇ ਤਬਾਦਲੇ ਲਗਾਤਾਰ ਹੁੰਦੇ ਰਹਿੰਦੇ ਹਨ।

’ਦ ਟ੍ਰਿਬਿਉਨ ਦੀ ਰਿਪੋਰਟ ਦੇ ਮੁਤਾਬਿਕ ਹੁਣ ਤੱਕ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ VRS ਲਈ ਹੈ ਉਨ੍ਹਾਂ ਕਾਰਨ ਤਣਾਅ ਨੂੰ ਦੱਸਿਆ। ਉਨ੍ਹਾਂ ਮੁਤਾਬਿਕ ਪੁਲਿਸ ਦੀ ਨੌਕਰੀ ਵਿੱਚ ਕੰਮ ਕਰਨ ਦੇ ਘੰਟੇ ਬਹੁਤ ਜ਼ਿਆਦਾ ਹਨ,ਵਾਰ-ਵਾਰ ਕੋਰਟ ਵਿੱਚ ਹਾਜ਼ਰ ਹੋਣਾ ਪੈਂਦਾ ਹੈ। ਸੀਸੀਟੀਵੀ ਕੈਮਰੇ ਥਾਣਿਆਂ ਵਿੱਚ ਲੱਗੇ ਹੋਏ ਹਨ, ਗ੍ਰਿਫ਼ਤਾਰੀ ਤੋਂ ਲੈ ਕੇ ਕੋਰਟ ਵਿੱਚ ਪੇਸ਼ ਤੱਕ ਦੀ ਵੀਡੀਓਗਰਾਫੀ ਹੁੰਦੀ ਹੈ। ਜੇਕਰ ਭੁੱਲ ਕੇ ਵੀ ਕਿਸੇ ਕੋਲ ਗਲਤੀ ਹੋ ਗਈ ਤਾਂ ਮੀਡੀਆ ਦਾ ਦਬਾਅ ਇੰਨਾ ਜ਼ਿਆਦਾ ਹੁੰਦਾ ਹੈ ਕਿ ਕਿਸੇ ਵੇਲੇ ਵੀ ਤੁਹਾਡੇ ਖਿਲਾਫ ਕੇਸ ਦਰਜ ਹੋ ਸਕਦਾ ਹੈ।

ਮੁਲਜ਼ਮਾਂ ਦਾ ਪੱਖ

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪ੍ਰੈਟੀਕਲ ਅਤੇ ਥਿਉਰੀਕਲ ਵਿੱਚ ਬਹੁਤ ਫ਼ਰਕ ਹੁੰਦਾ ਹੈ। 50 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਉਹ ਤਣਾਓ ਨਹੀਂ ਝੱਲ ਸਕਦੇ ਹਨ। ਇਸੇ ਲਈ ਜ਼ਿਆਦਾਤਰ ਮੁਲਾਜ਼ਮ ਬੇਦਾਗ਼ ਹੋਣ ਲਈ ਵੀ ਨੌਕਰੀ ਤੋਂ VRS ਲੈਣ ਦਾ ਫੈਸਲਾ ਕਰ ਰਹੇ ਹਨ।

VRS ਲੈਣ ਪਿੱਛੇ ਇੱਕ ਹੋਰ ਅਹਿਮ ਕਾਰਨ ਵੀ ਹੈ, ਕੁਝ ਅਫ਼ਸਰਾਂ ਅਤੇ ਮੁਲਾਜ਼ਮਾਂ ਦੇ ਬੱਚੇ ਵਿਦੇਸ਼ ਵਿੱਚ ਸੈੱਟ ਹਨ। ਇਸ ਲਈ ਉਹ ਚਾਹੁੰਦੇ ਹਨ ਕਿ ਬਾਕੀ ਦੀ ਜ਼ਿੰਦਗੀ ਉਨ੍ਹਾਂ ਨਾਲ ਬਿਤਾਈ ਜਾਵੇ। ਕੁਝ ਅਫ਼ਸਰਾਂ ਨੇ VRS ਲੈਣ ਤੋਂ ਬਾਅਦ ਮਾਲ ਵਿੱਚ ਸੁਰੱਖਿਆ ਅਫ਼ਸਰਾਂ ਦੀ ਨੌਕਰੀ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਤਣਾਅ ਘੱਟ ਹੈ।