International

ਅਫਗਾਨਿਸਤਾਨ ਵਿੱਚ ਕਾਰ ਬੰਬ ਧਮਾਕੇ ਨਾਲ 30 ਲੋਕਾਂ ਦੀ ਲਈ ਜਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਵਿੱਚ ਹੋਏ ਕਾਰ ਬੰਬ ਧਮਾਕੇ ਵਿਚ 30 ਲੋਕਾਂ ਦੀ ਮੌਤ ਹੋ ਗਈ ਹੈ। ਇਹ ਬੰਬ ਧਮਾਕਾ ਸ਼ੁਕਰਵਾਰ ਦੇਰ ਰਾਤ ਹੋਇਆ ਹੈ। ਗੈਸਟ ਹਾਉਸ ਨੇੜੇ ਹੋਏ ਇਸ ਧਮਾਕੇ ਵਿਚ ਜਿੱਥੇ ਕੁੱਝ ਵਿਦਿਆਰਥੀ ਵੀ ਠਹਿਰੇ ਹੋਏ ਸਨ। ਇਸ ਹਾਦਸੇ ਵਿਚ ਕਈ ਲੋਕ ਜਖਮੀ ਵੀ ਹੋਏ ਹਨ। ਮੌਕੇ ਦੇ ਗਵਾਹ ਲੋਕਾਂ ਅਨੁਸਾਰ ਧਮਾਕੇ ਨਾਲ ਕਈ ਛੱਤਾਂ ਡਿੱਗ ਗਈਆਂ ਤੇ ਲੋਕ ਮਲਬੇ ਹੇਠਾਂ ਫਸ ਗਏ।

ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 11 ਸਿਤੰਬਰ ਤੋਂ ਸੈਨਾ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਅਫਗਾਨਿਸਤਾਨ ਵਿਚ ਕਈ ਹਿੰਸਕ ਘਟਨਾਵਾਂ ਹੋ ਚੁੱਕੀਆਂ ਹਨ। ਗੈਸਟ ਹਾਊਸ ਸਣੇ ਇਸ ਬੰਬ ਧਮਾਕੇ ਨਾਲ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਮਰਨ ਵਾਲੇ ਬਹੁਤੇ ਵਿਦਿਆਰਥੀ ਹਾਈ ਸਕੂਲ ਨਾਲ ਸੰਬੰਧਤ ਸਨ ਜੋ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ। ਕਰੀਬ 90 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੁਰੱਖਿਆ ਦਸਤਾ ਲੋਕਾਂ ਨੂੰ ਬਚਾਉਣ ਲਈ ਕਾਰਜਸ਼ੀਲ ਹੈ।

ਕਾਬੁਲ ਵਿੱਚ ਬ੍ਰਿਟਿਸ਼ ਐਮਬੈਂਸੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਲੋਕਾਂ ਖਿਲਾਫ ਇਹੋ ਜਿਹੀਆਂ ਮੂਰਖਤਾਂ ਭਰੀਆਂ ਹਿੰਸਕ ਘਟਨਾਵਾਂ ‘ਤੇ ਰੋਕ ਲੱਗਣੀ ਚਾਹੀਦੀ ਹੈ।