India International Punjab

ਪਾਕਿਸਤਾਨ ‘ਚ ਭਿਆਨਕ ਰੇਲ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਵਿੱਚ ਅੱਜ ਵਾਪਰੇ ਭਿਆਨਕ ਰੇਲ ਹਾਦਸੇ ਵਿੱਚ 30 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਦੋਂਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਪਾਕਿਸਤਾਨ ਦੇ ਘੋਟਕੀ ‘ਚ ਰੇਤੀ ਅਤੇ ਡਹਾਰਕੀ ਰੇਲਵੇ ਸਟੇਸ਼ਨਾਂ ਦਰਮਿਆਨ ਸਰ ਸਯਦ ਐਕਸਪ੍ਰੈਸ ਟਰੇਨ ਅਤੇ ਮਿੱਲਤ ਐਕਸਪ੍ਰੈਸ ਦੀ ਟੱਕਰ ਕਾਰਨ ਵਾਪਰਿਆ ਹੈ।


ਜਾਣਕਾਰੀ ਅਨੁਸਾਰਪ ਸਰ ਸਯਦ ਐਕਸਪ੍ਰੈਸ ਰੇਲਗੱਡੀ ਲਾਹੌਰ ਵੱਲ ਜਾਂਦੇ ਸਮੇਂ ਮਿਲਟ ਐਕਸਪ੍ਰੈਸ ਨਾਲ ਟਕਰਾ ਗਈ। ਇਹ ਗੱਡੀ ਕਰਾਚੀ ਤੋਂ ਸਰਗੋਧਾ ਜਾ ਰਹੀ ਸੀ।ਪਾਕਿ ਮੀਡੀਆ ਨੇ ਘੋਤਕੀ ਦੇ ਡਿਪਟੀ ਕਮਿਸ਼ਨਰ ਉਸਮਾਨ ਅਬਦੁੱਲਾ ਦੇ ਅਨੁਸਾਰ ਕੋਈ 13 ਤੋਂ 14 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ ਜਦੋਂ ਕਿ ਛੇ ਤੋਂ ਅੱਠ ਦਾ ਨੁਕਸਾਨ ਹੋਇਆ ਹੈ।ਲੋਕਾਂ ਨੂੰ ਬਚਾਉਣ ਦਾ ਕਾਰਜ ਜਾਰੀ ਹੈ।