India

ਜੰਮੂ-ਕਸ਼ਮੀਰ ਵਿੱਚ ਤਿੰਨ ਖਤਰਨਾਕ ਦਹਿਸ਼ਤਗਰਦ ਢੇਰ ! ਪਹਿਲਗਾਮ ਹਮਲੇ ਤੋਂ ਬਾਅਦ ਸੀ ਤਿੰਨਾਂ ਦੀ ਤਲਾਸ਼

ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ‘ਚ ਲਗਾਤਾਰ ਤੀਜੇ ਦਿਨ ਦਹਿਸ਼ਤਗਰਦਾਂ ਦਾ ਐਨਕਾਊਂਟਰ ਹੋਇਆ । ਅਵੰਤੀਪੋਰਾ ਦੇ ਤ੍ਰਾਲ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਦਹਿਸ਼ਤਗਰਦ ਨੂੰ ਢੇਰ ਕਰ ਦਿੱਤਾ । ਫੌਜ ਨਾਲ ਜੂੜੇ ਸੂਤਰਾਂ ਦੇ ਮੁਤਾਬਿਕ ਇੱਕ ਟਾਪ ਕਮਾਂਡਰ ਆਸਿਫ ਸ਼ੇਖ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹੈ ।

ਇਸ ਤੋਂ ਇਲਾਵਾ ਆਮਿਰ ਨਜੀਰ ਅਤੇ ਯਾਵਰ ਅਹਿਮਦ ਭੱਟ ਵੀ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ ਗਿਆ ਹੈ । ਇਹ ਤਿੰਨੋਂ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਦੇ ਵੱਲੋਂ ਜਾਰੀ 14 ਦਹਿਸ਼ਤਗਰਦਾਂ ਦੀ ਲਿਸਟ ਵਿੱਚ ਸ਼ਾਮਲ ਸੀ ।

ਜੰਮੂ-ਕਸ਼ਮੀਰ ਵਿੱਚ ਤਿੰਨ ਦਿਨਾਂ ਵਿੱਚ ਇਹ ਦੂਜਾ ਐਨਕਾਊਂਟਰ ਹੈ,ਇਸ ਤੋਂ ਪਹਿਲਾਂ ਸ਼ੋਪੀਆ ਜ਼ਿਲ੍ਹੇ ਦੇ ਕੇਲਰ ਵਿੱਚ 13 ਮਈ ਨੂੰ ਸੁਰੱਖਿਆ ਬਲਾਂ ਦੇ ਨਾਲ ਐਨਕਾਊਂਟਰ ਵਿੱਚ ਲਸ਼ਕਰ-ਏ-ਤਾਇਬਾ ਦੇ ਤਿੰਨ ਦਹਿਸ਼ਤਗਰਦ ਮਾਰੇ ਗਏ ਸਨ । ਬੁੱਧਵਾਰ ਨੂੰ ਕੇਲਰ ਵਿੱਚ ਵੱਡੀ ਵਿੱਚ ਹਥਿਆਰਾਂ ਦਾ ਜਖੀਰਾਂ ਬਰਾਮਦ ਹੋਇਆ ।

ਕੇਂਦਰ ਸਰਕਾਰ ਨੇ ਦੱਸਿਆ ਕਿ ਆਪਰੇਸ਼ਨ ਸਿੰਦੂਰ ਦੇ ਦੌਰਾਨ ਭਾਰਤੀ ਹਵਾਈ ਫੌਜ ਨੇ ਚੀਨ ਦੇ ਸਿਫੈਂਸ ਸਿਸਟਮ ਨੂੰ ਜਾਮ ਕਰਕੇ 23 ਮਿੰਟ ਤੱਕ ਪਾਕਿਸਤਾਨ ਦੇ ਨੂਰਖਾਨ ਅਤੇ ਰਹੀਮ ਯਾਰ ਖਾਨ ਏਅਰਬੇਸ ਨੂੰ ਤਬਾਹ ਕਰ ਦਿੱਤਾ ਸੀ । ਭਾਰਤੀ ਰੱਖਿਆ ਸਿਸਟਮ ਨੇ ਪਾਕਿਸਤਾਨ ਦੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਸੀ।

ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਸੀ । PIB ਨੇ ਦੱਸਿਆ ਸੀ ਕਿ ਭਾਰਤੀ ਫਿਫੈਂਸ ਸਿਸਟਮ ਪੇਚੋਰਾ OSA-AK, ਅਤੇ ਆਕਾਸ਼ ਮਿਜ਼ਾਈਲ ਸਿਸਟਮ ਵਿੱਚ ਇਸ ਕੰਮ ਨੂੰ ਅੰਜਾਮ ਦਿੱਤਾ ਸੀ । ਪਾਕਿਸਤਾਨ ਨੂੰ ਇਹ ਹਥਿਆਰ ਚੀਨ ਅਤੇ ਤੁਰਕੀਏ ਨੇ ਦਿੱਤੇ ਸਨ।