India

ਦਿੱਲੀ IAS ਕੋਚਿੰਗ ਹਾਦਸੇ ’ਚ 5 ਹੋਰ ਗ੍ਰਿਫ਼ਤਾਰ! ਗੈਰ ਕਾਨੂੰਨੀ ਕੋਚਿੰਗ ਸੈਂਟਰਾਂ ਦੇ ਚੱਲਿਆ ਪੀਲਾ ਪੰਜਾ! ਲੋਕ ਸਭਾ ’ਚ ਜ਼ਬਰਦਸਤ ਹੰਗਾਮਾ

ਬਿਉਰੋ ਰਿਪੋਰਟ – ਦਿੱਲੀ ਦੇ ਪਟੇਲ ਨਗਰ ਤੋਂ ਲੈ ਕੇ ਰਾਜੇਂਦਰ ਨਗਰ ਤੱਕ ਦਾ 2 ਕਿਲੋਮੀਟਰ ਦਾ ਏਰੀਆ UPSC ਦੇ ਵਿਦਿਆਰਥੀਆਂ ਦਾ ਗੜ੍ਹ ਹੈ। ਸ਼ਨਿੱਚਵਾਰ ਨੂੰ ਰਾਓ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਚੱਲ ਰਹੀਆਂ ਗੈਰ ਕਾਨੂੰਨੀ ਲਾਇਬ੍ਰੇਰੀਆਂ ਵਿੱਚ ਪਾਣੀ ਭਰਨ ਨਾਲ ਜਿਸ ਤਰ੍ਹਾਂ ਤਿੰਨ ਵਿਦਿਆਰਥੀਆਂ ਦੀ ਮੌਤ ਹੋਈ ਹੈ, ਉਸ ਤੋਂ ਬਾਅਦ ਪੁਲਿਸ ਅਤੇ MCD ਨੇ ਵੱਡਾ ਐਕਸ਼ਨ ਲਿਆ ਹੈ। ਓਲਡ ਰਾਜੇਂਦਰ ਨਗਰ ਅਤੇ ਨਿਊ ਰਜਿੰਦਰ ਨਗਰ ਵਿੱਚ ਗੈਰ ਕਾਨੂੰਨੀ ਕੋਚਿੰਕ ਸੈਂਟਰਾਂ ਦੇ ਬਣੀਆਂ ਨਜਾਇਜ਼ ਉਸਾਰੀਆਂ ’ਤੇ ਪੀਲਾ ਪੰਜਾ ਚਲਾਇਆ ਗਿਆ ਹੈ। ਇਸ ਦੇ ਨਾਲ ਬੇਸਮੈਂਟ ਵਿੱਚ ਚੱਲ ਰਹੇ 13 ਕੋਚਿੰਗ ਸੈਂਟਰਾਂ ਨੂੰ MCD ਨੇ ਸੀਲ ਕਰ ਦਿੱਤਾ ਹੈ ਅਤੇ ਮਾਲਕਾਂ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ਵਿੱਚ ਹੁਣ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਇਸ ਤੋਂ ਪਹਿਲਾਂ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋ-ਆਰਡੀਨੇਟਰ ਨੂੰ ਗ੍ਰਿਫ਼ਤਾਰ ਕੀਤਾ ਸੀ ਹੁਣ 5 ਹੋਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕੁੱਲ ਗਿਣਤੀ 7 ਹੋ ਗਈ ਹੈ। ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਕੋਚਿੰਗ ਸੈਂਟਰ ਦੇ ਸਾਹਮਣੇ ਤੇਜੀ ਨਾਲ ਕਾਰ ਚਲਾਈ। ਅਜਿਹਾ ਲਗਦਾ ਹੈ ਤੇਜ਼ ਕਾਰ ਚਲਾਉਣ ਨਾਲ ਪਾਣੀ ਦਾ ਪਰੈਸ਼ਰ ਵਧਿਆ ਅਤੇ ਬਿਲਡਿੰਗ ਦਾ ਗੇਟ ਟੁੱਟ ਗਿਆ। ਰਿਪੋਰਟ ਦੇ ਮੁਤਾਬਿਕ ਇਸ ਦੇ ਬਾਅਦ ਹੀ ਬੇਸਮੈਂਟ ਵਿੱਚ ਬਣੀ ਲਾਇਬ੍ਰੇਰੀ ਵਿੱਚ ਪਾਣੀ ਭਰਿਆ ਅਤੇ ਵਿਦਿਆਰਥੀਆ ਡੁੱਬਣ ਲੱਗੇ।

ਲੋਕ ਸਭਾ ਵਿੱਚ ਗੂੰਜਿਆ ਮੁੱਦਾ

ਉੱਧਰ ਲੋਕ ਸਭਾ ਵਿੱਚ ਵੀ ਇਸ ਮੁੱਦੇ ਦੀ ਗੂੰਝ ਸੁਣਾਈ ਦੇ ਰਹੀ ਹੈ। ਸ੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਐੱਮਪੀ ਡਾਕਟਰ ਅਮਰ ਸਿੰਘ ਨੇ ਕੰਮ ਰੋਕੋ ਮਤਾ ਰੱਖਿਆ ਹੈ। ਉੱਧਰ ਲੋਕ ਸਭਾ ਸ਼ੁਰੂ ਹੁੰਦੇ ਹੀ ਬੀਜੇਪੀ ਦੀ ਨਵੀਂ ਦਿੱਲੀ ਤੋਂ ਐੱਮਪੀ ਬਾਸੁਰੀ ਸਵਰਾਜ ਨੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਕਿ ਜਾਂਚ ਕਮੇਟੀ ਬਣਾਈ ਜਾਵੇ ਕਿ ਦਿੱਲੀ ਦੇ ਨਾਲਿਆਂ ਦੀ ਸਫ਼ਾਈ ਕਿਉਂ ਨਹੀਂ ਕਰਵਾਈ ਗਈ ਹੈ। ਦਿੱਲੀ ਜਲ ਬੋਰਡ ਦੀ ਮਾੜੀ ਹਾਲਤ ਕਿਉਂ ਹੈ। ਉੱਧਰ ਦਿੱਲੀ ਬੀਜੇਪੀ ਨੇ ਇਸ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ, ਕਈ ਬੀਜੇਪੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਜਿਨ੍ਹਾਂ 3 ਵਿਦਿਆਰਥੀਆਂ ਦੀ ਰਜਿੰਦਰ ਨਗਰ ਦੇ ਹਾਦਸੇ ਵਿੱਚ ਮੌਤ ਹੋਈ ਹੈ ਉਸ ਵਿੱਚ ਇੱਕ ਕੇਰਲ ਦਾ ਵਿਦਿਆਰਥੀ ਸੀ। ਕੇਰਲਾ ਤੋਂ ਐੱਮਪੀ ਸ਼ਸ਼ੀ ਥਰੂਰ ਨੇ ਕਿਹਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਲਈ ਇੰਨੀ ਦੂਰ ਭੇਜਦੇ ਹਨ ਉਨ੍ਹਾਂ ਦੀ ਵਿਸ਼ਵਾਸ਼ ਹਿੱਲਿਆ ਹੈ, ਹੁਣ ਤੱਕ ਸੂਬਾ ਸਰਕਾਰ ਵੱਲੋਂ ਪਰਿਵਾਰਾਂ ਦੇ ਲਈ ਕਿਸੇ ਮੁਆਵਜ਼ੇ ਦਾ ਐਲਾਨ ਵੀ ਨਹੀਂ ਹੋਇਆ ਹੈ। ਥਰੂਰ ਨੇ ਇਲਜ਼ਾਮ ਲਗਾਇਆ ਕਿ ਜਿਸ ਇਮਾਰਤ ਵਿੱਚ ਹਾਦਸਾ ਹੋਇਆ ਉਸ ਨੂੰ 9 ਜੁਲਾਈ ਨੂੰ ਹੀ ਸਰਟੀਫਿਕੇਟ ਜਾਰੀ ਹੋਇਆ ਸੀ। ਜਿਹੜੇ ਲੋਕ ਵੀ ਇਸ ਵਿੱਚ ਮੁਲਜ਼ਮ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹਾ ਹਾਦਸਾ ਨਾ ਹੋਵੇ।

Who were 3 students killed in Delhi IAS coaching centre flooding? - India  Today

ਉੱਧਰ ਬਿਹਾਰ ਤੋਂ ਅਜ਼ਾਦ ਉਮੀਦਵਾਰ ਪੱਪੂ ਯਾਦਵ ਨੇ ਕਿਹਾ ਮ੍ਰਿਤਕਾ ਵਿੱਚ ਇੱਕ ਬਿਹਾਰ ਦੀ ਵਿਦਿਆਰਥਣ ਸੀ। ਹਰ ਵਾਰ ਅਜਿਹੇ ਮਾਮਲੇ ਆਉਂਦੇ ਹਨ ਚਰਚਾ ਹੁੰਦੀ ਹੈ ਫਿਰ ਸਭ ਖ਼ਤਮ ਹੋ ਜਾਂਦਾ ਹੈ। ਜੇਕਰ ਅਸੀਂ ਐਕਸ਼ਨ ਨਹੀਂ ਲਵਾਂਗੇ ਤਾਂ ਅਜਿਹੀਆਂ ਘਟਨਾਵਾਂ ਭਵਿੱਖ ਵੀ ਸਾਹਮਣੇ ਆਉਣਗੀਆਂ। ਸਮਾਜਵਾਦੀ ਪਾਰਟੀ ਦੇ ਚੀਫ ਅਖਿਲੇਸ਼ ਯਾਦਵ ਨੇ ਮੰਗ ਕੀਤੀ ਕਿ ਬਿਲਡਿੰਗ ਨੂੰ NOC ਜਾਰੀ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਐਕਸ਼ਨ ਹੋਣਾ ਚਾਹੀਦਾ ਹੈ।

ਕੋਚਿੰਗ ਸੈਂਟਰ ਦਾ ਮਾਮਲਾ ਹਾਈਕੋਰਟ ਵੀ ਪਹੁੰਚ ਗਿਆ ਹੈ। ਵਿਦਿਆਰਥੀਆਂ ਨੇ ਸੁਰੱਖਿਆ ਨੂੰ ਲੈ ਕੇ ਗਾਈਡਲਾਈਨ ਬਣਾਉਣ ਨੂੰ ਕਿਹਾ ਹੈ। ਪਟੀਸ਼ਰਕਰਤਾ ਨੇ ਦਿੱਲੀ ਸਰਕਾਰ, MCD ਅਤੇ ਰਾਓ ਕੋਚਿੰਗ ਸੈਂਟਰ ਨੂੰ ਪਾਰਟੀ ਬਣਾਇਆ ਹੈ।

MCD ਦਾ ਜਵਾਬ

2021 ਵਿੱਚ MCD ਦੇ ਵੱਲੋਂ ਰਾਓ IAS ਕੋਚਿੰਗ ਸੈਂਟਰ ਨੂੰ ਸਰਟਿਫਿਕੇਟ ਦਿੱਤਾ ਗਿਆ ਸੀ। ਇਸ ਵਿੱਚ ਸਿਰਫ਼ ਸਟੋਰੇਜ਼ ਦੀ ਇਜਾਜ਼ਤ ਸੀ। ਪਰ ਇਸ ਦੇ ਬਾਵਜੂਦ ਲਾਇਬ੍ਰੇਰੀ ਚਲਾਈ ਜਾ ਰਹੀ ਸੀ। ਉੱਧਰ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਦਿੱਲੀ ਦੇ LG ਡਿਵੀਜਨਲ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਪੁੱਛਿਆ ਆਖਿਰ ਕਿਵੇਂ ਬੇਸਿਕ ਮੈਨੇਜਮੈਂਟ ਸਿਸਟਮ ਫੇਲ੍ਹ ਹੋ ਗਿਆ ਸੀ।

3 ਮਿੰਟ ਵਿੱਚ 12 ਫੁੱਟ ਪਾਣੀ ਭਰਿਆ

27 ਜੁਲਾਈ ਦੀ ਰਾਤ ਨੂੰ ਬਿਲਡਿੰਗ ਵਿੱਚ ਪਾਵਰ ਕੱਟ ਦੇ ਕਾਰਣ ਬੇਸਮੈਂਟ ਵਿੱਚ ਬਣੀ ਲਾਇਬ੍ਰੇਰੀ ਦਾ ਬਾਇਓਮੈਟ੍ਰਿਕ ਗੇਟ ਜਾਮ ਹੋ ਗਿਆ ਹੈ। ਵਿਦਿਆਰਥੀ ਹਨੇਰੇ ਵਿੱਚ ਹੀ ਅੰਦਰ ਫਸ ਗਏ।

ਗੇਂਟ ਬੰਦ ਹੋਣ ਦੇ ਕਾਰਣ ਪਾਣੀ ਸ਼ੁਰੂਆਤ ਵਿੱਚ ਬੇਸਮੈਂਟ ਵਿੱਚ ਨਹੀਂ ਵੜਿਆ ਸੀ। ਪਰ ਕੁਝ ਹੀ ਮਿੰਟਾਂ ਦੇ ਬਾਅਦ ਪਾਣੀ ਦਾ ਪਰੈਸ਼ਰ ਤੇਜ਼ ਹੋ ਗਿਆ ਅਤੇ ਗੇਟ ਟੁੱਟ ਗਿਆ। ਚਸ਼ਮਦੀਦਾਂ ਦੇ ਮੁਤਾਬਿਕ ਗੇਟ ਟੁੱਟਣ ਦੇ ਬਾਅਦ ਪਾਣੀ ਤੇਜੀ ਨਾਲ ਬੇਸਮੈਂਟ ਵਿੱਚ ਭਰਨ ਲੱਗਿਆ। ਪਾਣੀ ਦਾ ਪੈਰਸ਼ਨ ਏਨਾ ਤੇਜ਼ ਸੀ ਕਿ ਪੌੜੀਆਂ ਚੜ੍ਹਨਾ ਮੁਸ਼ਕਿਲ ਹੋ ਗਿਆ ਸੀ। ਕੁਝ ਸੈਕੰਡ ਵਿੱਚ ਗੋਡਿਆਂ ਤੱਕ ਪਾਣੀ ਪਹੁੰਚ ਗਿਆ। ਅਜਿਹੇ ਵਿੱਚ ਵਿਦਿਆਰਥੀ ਬੈਂਚਾਂ ’ਤੇ ਖੜੇ ਹੋ ਗਏ। ਸਿਰਫ 2 ਤੋਂ 3 ਮਿੰਟ ਵਿੱਚ ਪੂਰੀ ਬੇਸਮੈਂਟ 10 ਤੋਂ 12 ਫੁੱਟ ਪਾਣੀ ਨਾਲ ਭਰ ਗਈ।

ਵਿਦਿਆਰਥੀਆਂ ਨੂੰ ਬਚਾਉਣ ਦੇ ਲਈ ਰੱਸੀਆਂ ਸੁੱਟੀਆਂ ਗਈਆਂ। ਪਰ ਪਾਣੀ ਗੰਦਾ ਸੀ ਇਸ ਲਈ ਰੱਸੀਆਂ ਵਿਖਾਈ ਨਹੀਂ ਦਿੱਤੀਆਂ, ਪਾਣੀ ਵਿੱਚ ਬੈਂਚ ਵੀ ਤੈਰ ਰਹੇ ਸਨ। ਇਸ ਨਾਲ ਬਚਾਅ ਵਿੱਚ ਪਰੇਸ਼ਾਨੀ ਆਈ। ਦੇਰ ਰਾਤ 3 ਵਿਦਿਆਰਥੀਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਅਤੇ 14 ਬੱਚਿਆਂ ਨੂੰ ਰੱਸੀ ਦੇ ਸਹਾਰੇ ਬਾਹਰ ਸੁਰੱਖਿਅਤ ਕੱਢਿਆ ਗਿਆ।