The Khalas Tv Blog International ਮਿਸ਼ੀਗਨ ਸਕੂਲ ਵਿਚ ਗੋਲੀਬਾਰੀ, 3 ਹਲਾਕ
International

ਮਿਸ਼ੀਗਨ ਸਕੂਲ ਵਿਚ ਗੋਲੀਬਾਰੀ, 3 ਹਲਾਕ

Crime Scene

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੱਕ 15 ਸਾਲ ਦੇ ਲੜਕੇ ਨੇ ਮਿਸ਼ੀਗਨ ਹਾਈ ਸਕੂਲ ਵਿੱਚ ਇੱਕ ਅਰਧ-ਆਟੋਮੈਟਿਕ ਹੈਂਡਗਨ ਨਾਲ ਗੋਲੀਬਾਰੀ ਕਰਕੇ ਤਿੰਨ ਸਾਥੀ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਹਮਲੇ ਵਿੱਚ ਅੱਠ ਹੋਰ ਲੋਕ ਜਖਮੀ ਹਨ।ਪੁਲਿਸ ਨੇ ਕਿਹਾ ਕਿ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਿਕ ਇਹ ਹਾਦਸਾ ਡੈਟ੍ਰੋਇਟ ਤੋਂ ਲਗਭਗ 65 ਕਿਲੋਮੀਟਰ ਉੱਤਰ ਵਿੱਚ ਮਿਸ਼ੀਗਨ ਵਿੱਚ ਆਕਸਫੋਰਡ ਹਾਈ ਸਕੂਲ ਵਿੱਚ ਵਾਪਰਿਆ ਹੈ।ਓਕਲੈਂਡ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਜ਼ਖਮੀਆਂ ਵਿੱਚੋਂ ਇੱਕ ਅਧਿਆਪਕ ਤੇ ਬਾਕੀ ਵਿਦਿਆਰਥੀ ਹਨ।
ਓਕਲੈਂਡ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਮੰਗਲਵਾਰ ਨੂੰ ਇੱਕ ਅਪਡੇਟ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਆਕਸਫੋਰਡ ਹਾਈ ਸਕੂਲ ਦੇ ਇੱਕ 15 ਸਾਲਾ ਸੋਫੋਮੋਰ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਹੈਂਡਗੰਨ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰੀ ਦੌਰਾਨ ਕੋਈ ਵਿਰੋਧ ਨਹੀਂ ਹੋਇਆ ਅਤੇ ਸ਼ੱਕੀ ਵਿਅਕਤੀ ਨੇ ਇੱਕ ਵਕੀਲ ਦੀ ਮੰਗ ਕੀਤੀ ਹੈ ਅਤੇ ਕਿਸੇ ਉਦੇਸ਼ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।

Exit mobile version