Punjab

ਮਜੀਠੀਆ ਡਰੱਗ ਮਾਮਲੇ ਦੀ ਜਾਂਚ ਕਰ ਰਹੀ SIT ਚ ਵੱਡਾ ਬਦਲਾਅ !

 

ਬਿਉਰੋ ਰਿਪੋਰਟ : ਅਕਾਲੀ ਦਲ (Akali dal) ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram singh Majithiya) ਡਰੱਗ ਮਾਮਲੇ ਦੀ ਜਾਂਚ ਕਰ ਰਹੀ SIT ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਤਿੰਨ ਹੋਰ ਮੈਂਬਰਾਂ ਨੂੰ ਇਸ ਵਿੱਚ ਜੋੜਿਆ ਗਿਆ ਹੈ । ਜਿਸ ਵਿੱਚ DSP ਨਰਿੰਦਰ ਸਿੰਘ,ਇੰਸਪੈਕਟਰ ਦਰਬਾਰਾ ਸਿੰਘ, DSP ਜਸਵਿੰਦਰ ਸਿੰਘ ਨਵੇਂ ਮੈਂਬਰ ਵਜੋਂ ਜੁੜਨਗੇ । ਇਹ ਤਿੰਨੋ ਮੈਂਬਰ DIG ਛੀਨਾ ਦੀ SIT ਦੇ ਮੈਂਬਰ ਹਨ ਜੋ ਇਸ ਕੇਸ ਬਾਰੇ ਪਹਿਲਾਂ ਤੋਂ ਹੀ ਜਾਂਚ ਕਰ ਰਹੀ ਸੀ। ਉਧਰ 16 ਜਨਵਰੀ ਨੂੰ ਨਵੀਂ SIT ਨੇ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਦੇ ਸੰਮਨ ਦਿੱਤਾ ਹੈ ।

ਨਵੀਂ SIT ਦੇ ਮੁਖੀ DIG ਹਰਚਰਨ ਸਿੰਘ ਭੁੱਲਰ ਮਜੀਠੀਆ ਤੋਂ 16 ਜਨਵਰੀ ਨੂੰ ਪਟਿਆਲਾ ਵਿੱਚ ਪਹਿਲੀ ਵਾਰ ਡਰੱਗ ਮਾਮਲੇ ਵਿੱਚ ਪੁੱਛ-ਗਿੱਛ ਕਰਨਗੇ । ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ 18 ਤੇ 30 ਦਸੰਬਰ ਨੂੰ ਦੋ ਵਾਰੀ ਪਟਿਆਲਾ ਵਿੱਚ SIT ਦੇ ਸਾਹਮਣੇ ਪੇਸ਼ ਹੋਏ ਸਨ । ਤਤਕਾਲੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਟੀਮ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਸੀ । ਏਡੀਜੀਪੀ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਗਏ ਜਿਸ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਸਿੱਟ ਬਣਾਈ ਗਈ ਸੀ। ਨਵੀਂ ਸਿੱਟ ’ਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਨਵੇਂ ਮੈਂਬਰਾਂ ਵਜੋਂ ਸਾਮਲ ਕੀਤਾ ਗਿਆ ਸੀ।

ਚੰਨੀ ਸਰਕਾਰ ਵੇਲੇ ਮਜੀਠੀਆ ਦੇ ਖਿਲਾਫ ਡਰੱਗ ਮਾਮਲੇ ਵਿੱਚ ਕੇਸ ਦਰਜ ਹੋਇਆ ਸੀ । ਜਿਸ ਤੋਂ ਬਾਅਦ SIT ਨੇ ਜਾਂਚ ਸ਼ੁਰੂ ਕੀਤੀ,ਇਸ ਮਾਮਲੇ ਵਿੱਚ 6 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ 10 ਅਗਸਤ 2023 ਨੂੰ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਸੀ। ਮਜੀਠੀਆ ਵਾਰ-ਵਾਰ ਇਸ ਨੂੰ ਬਦਲਾਖੋਰੀ ਦੇ ਤਹਿਤ ਕਾਰਵਾਈ ਦੱਸ ਰਹੇ ਹਨ।