India Punjab

ਪੰਜਾਬ ਦੇ ਤਿੰਨ ਮੰਤਰੀਆਂ ਨੇ ਪ੍ਰੈਸ ਸਾਹਮਣੇ ਆ ਕੇ ਕੇਂਦਰ ਸਰਕਾਰ ਤੇ ਲਗਾਇਆ ਵੱਡਾ ਇਲਜ਼ਾਮ

ਬਿਊਰੋ ਰਿਪੋਰਟ – ਆਮ ਆਦਮੀ ਪਾਰਟੀ  ਦੇ ਚਾਰ ਵੱਡੇ ਲੀਡਰ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈ.ਟੀ.ਓ, ਲਾਲ ਚੰਦ ਕਟਾਰੂਚੱਕ ਅਤੇ ਪਵਨ ਕੁਮਾਰ ਟੀਨੂੰ ਨੇ ਪ੍ਰੈਸ ਕਾਨਫਰੰਸ ਕਰ ਭਾਜਪਾ ਤੇ ਸੰਵਿਧਾਨ ਵਿੱਚੋਂ ਰਾਖਵਾਕਰਨ ਨੂੰ ਖਤਮ ਕਰਨ ਦਾ ਦੋਸ਼ ਲਗਾਇਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੰਘ ਚਲਾਉਦਾ ਹੈ ਅਤੇ ਆਰ. ਐਸ.ਐਸ ਚਾਹੁੰਦੀ ਹੈ ਕਿ ਦੇਸ਼ ਵਿੱਚੋਂ ਰਾਖਵਾਂਕਰਨ ਖਤਮ ਹੋਵੇ। ਭਾਜਪਾ ਦੀ ਵੱਡੀ ਜਮਾਤ RRS ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਰਾਖਵਾਂਕਰਨ ਖਤਮ ਕਰਨ  ਦੀ ਕੋਸ਼ਿਸ਼ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਇਸੇ ਦੇ ਤਹਿਤ ਭਾਜਪਾ ਪਿਛਲੇ 10 ਸਾਲਾ ਤੋਂ ਲਗਾਤਾਰ ਹੌਲੀ-ਹੌਲੀ ਦੇਸ਼ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ। ਪਿਛਲੇ ਸਮੇਂ ਵਿੱਚ 23 ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕੀਤਾ ਗਿਆ ਹੈ। ਸਾਰੀਆਂ ਕੰਪਨੀਆਂ ਦਾ ਨਿੱਜੀਕਰਨ ਸਿਰਫ ਰਾਖਵਾਕਰਨ ਖਤਮ ਕਰਨ ਲਈ ਕੀਤਾ ਗਿਆ ਹੈ। ਭਾਜਪਾ ਸਰਕਾਰ ਗਰੀਬ ਐਸ ਸੀ ਬੱਚਿਆਂ ਨੂੰ ਰਾਖਵਾਂਕਰਨ ਤੋਂ ਦੂਰ ਕਰਨਾਂ ਚਾਹੁੰਦੀ ਹੈ। 

 ਉਨ੍ਹਾਂ ਲੇਟਰਲ ਐਂਟਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰ ਨੇ ਦੇਸ਼ ਵਿੱਚ ਹੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ 63 ਬੱਚਿਆਂ ਨੂੰ ਨੌਕਰੀ ਦਿੱਤੀ ਗਈ ਪਰ ਇਸ ਵਿੱਚ ਰਾਖਵਾਂਕਰਨ ਦਾ ਕੋਈ ਵੀ ਪ੍ਰਬੰਧ ਤੱਕ ਨਹੀਂ ਕੀਤਾ ਗਿਆ। ਚੀਮਾਂ ਨੇ ਕਿਹਾ ਕਿ ਭਾਜਪਾ ਇਕ ਪਾਲਸੀ ਬਣਾ ਕੇ ਵੱਡੇ ਅਹੁਦਿਆਂ ਤੋਂ ਦਲਿਤਾਂ ਨੂੰ ਦੂਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 63 ਪੋਸਟਾਂ ਭਰ ਕੇ ਭਾਜਪਾ ਨੇ ਦੱਸ ਦਿੱਤਾ ਉਹ ਦਲਿਤ ਵਿਰੋਧੀ ਹੈ। ਚੀਮਾ ਨੇ ਕਿਹਾ ਕਿ  45 ਪੋਸਟਾਂ ਦੇ ਇਸ਼ਤਿਹਾਰਾਂ ਜਾਰੀ ਕੀਤਾ ਗਏ ਸਨ ਪਰ ਚਾਰ ਰਾਜਾਂ ਵਿੱਚ ਚੋਣਾਂ ਦੇ ਵਿਰੋਧ ਤੋਂ ਡਰਦੇ ਹੋਏ ਆਰਜੀ ਤੌਰ ‘ਤੇ ਨੋਟੀਫਿਕੇਸ਼ਨ ਵਪਸ ਲਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੇਟਰਲ ਐਂਟਰੀ ਨੂੰ ਬੰਦ ਕਰਨ ਦੀ ਮੰਗ ਕਰਦੀ ਹੈ। ਆਈ ਏ ਐਸ, ਆਈਪੀਐਸ ਅਤੇ ਹੋਰ ਪੋਸਟਾਂ ਤੇ ਬਣਦੀ ਰਿਜੇਸਰਵੇਸ਼ਨ ਨਾਲ ਭਰ ਕੇ ਦੇਸ਼ ਦੇ ਲੋਕਾਂ ਨਾਲ ਇਨਸਾਫ ਕੀਤਾ ਜਾਵੇ।  ਹਰਪਾਲ ਚੀਮਾਂ ਨੇ ਕਿਹਾ ਕਿ ਦੇਸ਼ ਵਿੱਚ 9 ਲੱਖ 64 ਹਜ਼ਾਰ ਪੋਸਟਾਂ ਸਰਕਾਰੀ ਅਦਾਰਿਆਂ ਦੇ ਅੰਦਰ ਖਾਲੀ ਪਈਆਂ ਹਨ। ਉਨ੍ਹਾਂ ਪੋਸਟਾਂ ਨੂੰ ਨਾ ਭਰਨ ਤੋਂ ਪਤਾ ਲੱਗ ਰਿਹਾ ਹੈ ਕਿ ਭਾਜਪਾ ਦਲਿਤਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਦਲਿਤਾਂ ਨੂੰ ਭਾਜਪਾ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। 

ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਜੇਕਰ ਭਾਜਪਾ 300 ਸੀਟਾਂ ਵੀ ਲੈ ਜਾਂਦੀ ਤਾਂ ਇਨ੍ਹਾਂ ਸੰਵਿਧਾਨ ਨੂੰ ਖਤਮ ਕਰਨ ਦੀ ਕਾਰਵਾਈ ਸ਼ੁਰੂ ਕਰ ਦੇਣੀ ਸੀ। ਭਾਜਪਾ ਨੇ ਲੇਟਰਲ ਐਂਟਰੀ ਰਾਹੀਂ ਬਿਨਾਂ ਕਿਸੇ ਰਾਖਵਾਕਰਨ ਤੋਂ 63 ਪੋਸਟਾਂ ਭਰ ਲਈਆਂ ਹਨ। 45 ਪੋਸਟਾਂ ਦਾ ਮਜ਼ਬੂਰਨ ਇਸ਼ਤਿਹਾਰ ਵਾਪਸ ਲਿਆ ਹੈ। ਸਿਰਫ 4 ਸੂਬਿਆਂ ਦੀ ਚੋਣਾਂ ਨੂੰ ਦੇਖਦੇ ਹੋਏ ਇਹ ਫੈਸਲਾ ਵਾਪਸ ਲਿਆ ਹੈ। 

ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਆਰ ਐਸ ਐਸ ਦੀ ਵਿਚਾਰਧਾਰਾ ਦਲਿਤਾ ਦੇ ਨਾਲ ਔਰਤ ਵਿਰੋਧੀ ਵੀ ਹੈ। ਭਾਜਪਾ ਰਾਜਾਂ ਵਿੱਚ ਜਦੋਂ ਔਰਤਾਂ ਤੇ ਦਲਿਤਾਂ ਤੇ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਸਮੇਂ ਉਹ ਕੁਝ ਨਹੀਂ ਕਰਦੇ। 

ਪਵਨ ਕੁਮਾਰ ਟੀਨੂੰ  ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦਲਿਤਾਂ ਨੂੰ ਬਣਦੀਆਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ । ਸਗੋਂ ਅਲੱਗ ਅਲੱਗ ਤਰੀਕੇ ਆਪਣਾ ਕੇ ਰਾਖਵਾਂਕਰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਜਪਾ ਅਤੇ ਆਰ ਐਸ ਐਸ ਪਿਛੜੇ ਵਰਗ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ –  ਆਮ ਆਦਮੀ ਪਾਰਟੀ ਨੇ ਜੰਮੂ ਕਸ਼ਮੀਰ ਚੋਣਾਂ ਦੀ ਖਿੱਚੀ ਤਿਆਰੀ! ਪੰਜਾਬ ਵਾਂਗ ਦਿੱਤੀਆਂ ਗਰੰਟੀਆਂ