Punjab

ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦਾ ਮੁੱਦਾ ਪੰਜਵੇਂ ਦਿਨ ‘ਚ ਦਾਖਲ! ਤਿੰਨ ਨੇ ਦਿੱਤੇ ਅਸਤੀਫੇ

ਬਿਉਰੋ ਰਿਪੋਰਟ – ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (Rajiv Gandhi National Law University) ਦਾ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮਸਲੇ ਦੇ ਹੱਲ ਲਈ ਬਣਾਈ 9 ਮੈਂਬਰੀ ਕਮੇਟੀ ਵਿਚੋਂ ਹੁਣ ਤਿੰਨ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਵਿੱਚੋਂ ਕੰਟਰੋਲਰ ਪ੍ਰੀਖਿਆ ਡਾ. ਸ਼ਰਨਜੀਤ ਕੌਰ, ਡੀਨ ਵਿਦਿਆਰਥੀ ਭਲਾਈ ਡਾ. ਮਨੋਜ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਜਸਲੀਨ ਕੇਵਲਾਨੀ ਨੇ ਅਸਤੀਫਾ ਦਿੱਤਾ ਹੈ। ਇਸ ਤੋਂ ਬਾਅਦ ਰਜਿਸਟਰਾਰ ਦਾ ਵੀ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਗਲਤਫਹਿਮੀ ਕਰਕੇ ਹੋਇਆ ਸੀ, ਅਸੀਂ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਵੀਸੀ ਦੇ ਅਚਾਨਕ ਲੜਦੀ ਦੇ ਹੋਸਟਲ ਵਿਚ ਛਾਪਾ ਮਾਰਨ ਕਰਕੇ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀ ਲਗਾਤਾਰ ਆਪਣਾ ਵਿਰੋਧ ਜਤਾ ਰਹੇ ਹਨ। ਇਹ ਮਾਮਲਾ ਹੁਣ ਪੰਜਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇੰਨਾਂ ਹੀ ਨਹੀਂ ਇਹ ਮੁੱਦਾ ਕੌਮੀ ਪੱਧਰ ਤੱਕ ਵੀ ਪਹੁੰਚ ਗਿਆ ਹੈ। ਵੀਸੀ ਦੇ ਛਾਪੇ ਨੂੰ ਕਾਂਗਰਸੀ ਲੀਡਰ ਪ੍ਰਿਅੰਕਾ ਗਾਂਧੀ ਗਲਤ ਕਰਾਰ ਦਿੱਤਾ ਸੀ ਅਤੇ ਸ਼ਸ਼ੀ ਥਰੂਰ ਨੇ ਵੀ ਇਸ ਨੂੰ ਗਲਤ ਕਿਹਾ ਸੀ।

ਇਹ ਵੀ ਪੜ੍ਹੋ –  ਟਰੂਡੋ ਨੂੰ ਮਿਲੀ ਰਾਹਤ! ਪਰ ਨਹੀਂ ਘਟਿਆ ਮੁਸ਼ਕਲਾਂ