The Khalas Tv Blog India ਨਿਊਯਾਰਕ ‘ਚ ਅੱ ਗ ਲੱਗਣ ਕਾਰਨ ਭਾਰਤੀ ਮੂਲ ਦੇ ਪਰਿਵਾਰ ਦੇ 3 ਮੈਂਬਰਾਂ ਦੀ ਮੌ ਤ
India International

ਨਿਊਯਾਰਕ ‘ਚ ਅੱ ਗ ਲੱਗਣ ਕਾਰਨ ਭਾਰਤੀ ਮੂਲ ਦੇ ਪਰਿਵਾਰ ਦੇ 3 ਮੈਂਬਰਾਂ ਦੀ ਮੌ ਤ

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇਕ ਘਰ ਵਿੱਚ ਅੱ ਗ ਲੱਗਣ ਨਾਲ ਭਾਰਤੀ ਮੂਲ ਦੇ ਇਕ ਜੋੜੇ ਅਤੇ ਉਨ੍ਹਾਂ ਦੇ ਬੇਟੇ ਦੀ ਮੌ ਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉੱਥੇ ਦੇ ਇੱਕ ਟੀਵੀ ਸਟੇਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਜਦੋਂ ਫਾਇਰ ਬ੍ਰਿਗੇਡ ਉਥੇ ਪਹੁੰਚੀ ਤਾਂ ਘਰ ਅੱ ਗ ਵਿੱਚ ਘਿਰ ਚੁੱਕਾ ਸੀ। ਇਕ ਫਲੈਟ ਵਿੱਚ ਦੋ ਲਾ ਸ਼ਾਂ ਮਿਲੀਆਂ। ਅਗਲੇ ਦਿਨ ਫਾਇਰ ਬ੍ਰਿਗੇਡ ਨੂੰ ਤੀਜੀ ਲਾ ਸ਼ ਮਿਲੀ। ਦ ਨਿਊ ਯਾਰਕ ਪੋਸਟ ਨੇ ਗੁਆਢੀਆਂ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਇਸ ਜੋੜੇ ਦੀ ਪਹਿਚਾਣ ਨੰਦਾ ਬਾਲੋ ਪਸਰਦ ਅਤੇ ਬੋਨੋ ਸਲੀਮਾ ‘ਸੈਲੀ’ ਪਸਰਡ ਵਜੋਂ ਕੀਤੀ ਹੈ।

ਉਨ੍ਹਾਂ ਦੇ 22 ਸਾਲਾ ਲੜਕੇ ਡੇਵੋਨ ਪਸਰਦ ਦੀ ਲਾ ਸ਼ ਅਗਲੇ ਦਿਨ ਮਿਲੀ। ਇਸ ਘਟ ਨਾ ਨੂੰ ਅਧਿਕਾਰੀਆਂ ਨੇ ‘ਫਾਈਵ ਅਲਾਰਮ ਫਾਇਰ) ਦੇ ਵਜੋਂ ਵਰਗੀਕ੍ਰਿਤ ਕੀਤਾ ਸੀ, ਜੋ ਤੇਜ ਹਵਾ ਨਾਲ ਚਾਰ ਘਰਾਂ ਵਿੱਚ ਫੈਲ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਨੌ ਪਰਿਵਾਰਾਂ ਦੇ 29 ਬਾਲਗਾਂ ਅਤੇ 13 ਬੱਚੇ ਅੱ ਗ ਦੀ ਚਪੇਟ ਵਿੱਚ ਆ ਗਏ, ਜਦੋਂ ਕਿ ਕਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਜ਼ ਖਮੀ ਹੋ ਗਏ। ਇੱਕ ਟੀਵੀ ਅਖਬਾਰ ਨੇ ਲਿਖਿਆ ਕਿ ਰਿਸ਼ਤੇਦਾਰਾਂ ਅਨੁਸਾਰ ਨੰਦਾ ਪਸਰਦ ਦਵਾਈ ਬਣਾਉਣ ਵਾਲੀ ਕੰਪਨੀ ਤੋਂ ਸੇਵਾ ਮੁਕਤ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਜੇਐਫਕੇ ਹਵਾਈ ਅੱਡੇ ਉਤੇ ਕੰਮ ਕਰਦੀ ਸੀ।

Exit mobile version