Punjab

ਸੁਲਤਾਨਪੁਰ ਲੋਧੀ ’ਚ ਦਰਦਨਾਕ ਸੜਕ ਹਾਦਸੇ ਵਿੱਚ 3 ਦੀ ਮੌਤ! 2 ਦੀ ਹਾਲਤ ਨਾਜ਼ੁਕ

ਬਿਉਰੋ ਰਿਪੋਰਟ – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਦਰਦਨਾਕ ਵਾਪਰਿਆ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਦੇਰ ਰਾਤ ਡਡਵਿੰਡਾ-ਲੋਹੀਆ ਰੋਡ ’ਤੇ 2 ਤੇਜ਼ ਰਫ਼ਤਾਰ ਮੋਟਰ-ਸਾਈਕਲ ਆਹਮੋ-ਸਾਹਮਣੇ ਟਕਰਾ ਗਏ। ਦੋਵੇਂ ਮੋਟਰਸਾਈਕਲਾਂ ’ਤੇ 5 ਨੌਜਵਾਨ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈਆਂ। ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ 3 ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।

ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਜਦਕਿ 2 ਨੂੰ ਕਪੂਰਥਲਾ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ।

ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਡਵਿੰਡਾ ਦੇ ਕੋਲ ਤਾਸ਼ਪੁਰ ਮੋੜ ’ਤੇ ਹਾਦਸਾ ਹੋਇਆ ਹੈ। ਪਰ ਪੁਲਿਸ ਫੋਰਸ ਨੇ ਘਟਨਾ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇੱਕ ਹੀਰੋ ਹਾਂਡਾ ਦੀ ਪਲਸਰ ਬਾਈਕ ਨਾਲ ਟੱਕਰ ਹੋਈ ਹੈ। ਜਿਸ ’ਤੇ 5 ਲੋਕ ਸਵਾਰ ਸਨ।