2020 ਵਿੱਚ ਸਭ ਤੋਂ ਛੋਟੇ ਮਹੀਨੇ ਦਾ ਰਿਕਾਰਡ ਬਣਿਆ ਸੀ
‘ਦ ਖ਼ਾਲਸ ਬਿਊਰੋ : ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਹੋਣਾ 29 ਜੁਲਾਈ ਨੂੰ ਧਰਤੀ ‘ਤੇ ਇੱਕ ਨਵਾਂ ਰਿਕਾਰਡ ਬਣਿਆ ਹੈ ਜਿਸ ਦੇ ਗਵਾਹ ਤੁਸੀਂ ਵੀ ਬਣੇ ਪਰ ਅਣਜਾਣ ਹੋਣ ਦੀ ਵਜ੍ਹਾ ਕਰਕੇ ਕਰੋੜਾਂ ਲੋਕਾਂ ਨੂੰ ਇਸ ਦਾ ਗਿਆਨ ਹੀ ਨਹੀਂ ਹੋਇਆ । 29 ਜੁਲਾਈ 2022 ਨੂੰ ਧਰਤੀ ‘ਤੇ ਇੱਕ ਵੱਡੀ ਹਲਚਲ ਹੋਈ ਸਭ ਤੋਂ ਛੋਟੇ ਦਿਨ ਦਾ ਰਿਕਾਰਡ ਬਣਿਆ। ਇਸ ਦਿਨ ਧਰਤੀ ਨੇ ਆਪਣਾ ਪੂਰਾ ਚੱਕਰ 1.59 ਮਿਲੀਸੈਕੰਡ ਪਹਿਲਾਂ ਹੀ ਪੂਰਾ ਕਰ ਲਿਆ । 24 ਘੰਟੇ ਦੇ ਅੰਦਰ ਧਰਤੀ ਜਿੰਨੀ ਦੇਰ ਵਿੱਚ ਚੱਕਰ ਲਗਾਉਂਦੀ ਹੈ ਇਹ ਉਸ ਤੋਂ ਘੱਟ ਸਮਾਂ ਸੀ।
2020 ਵਿੱਚ ਧਰਤੀ ‘ਤੇ ਸਭ ਤੋਂ ਛੋਟਾ ਮਹੀਨਾ ਵੇਖਿਆ ਗਿਆ ਸੀ। 1960 ਦੇ ਬਾਅਦ ਇਹ ਪਹਿਲੀ ਵਾਰ ਵੇਖਿਆ ਗਿਆ ਸੀ। ਹੁਣ ਵੱਡਾ ਸਵਾਲ ਇਹ ਹੈ ਕਿ ਇਸ ਨਾਲ ਮਨੁੱਖੀ ਜੀਵਨ’ ਤੇ ਕਿ ਫਰਕ ਪਏਗਾ, ਜਵਾਬ ਹੈ ਮਨੁੱਖੀ ਸ਼ਰੀਰ ਤਾਂ ਨਹੀਂ ਪਰ ਘੜੀ ਨਾਲ ਜੁੜੇ ਇਲੈਕਟ੍ਰਾਨਿਕ ਚੀਜ਼ਾਂ ‘ਤੇ ਇਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ ਮਸ਼ੀਨਾਂ ਖਰਾਬ ਵੀ ਹੋ ਸਕਦੀਆਂ ਹਨ। ਵਿਗਿਆਨੀ ਧਰਤੀ ‘ਤੇ ਹੋਈ ਇਸ ਹਲਚਲ ਦੇ ਪਿੱਛੇ ਦੀ ਕਈ ਠੋਸ ਵਜ੍ਹਾ ਨਹੀਂ ਦੱਸ ਰਹੇ । ਸਿਰਫ਼ ਕਿਆਸ ਹੀ ਲਗਾਏ ਜਾ ਰਹੇ ਹਨ।
ਵਿਗਿਆਨੀਆਂ ਦੇ ਕਿਆਸ
ਇੱਕ ਰਿਪੋਰਟ ਮੁਤਾਬਿਕ ਧਰਤੀ ਦੀ ਰਫ਼ਤਾਰ ਪਹਿਲਾਂ ਵੀ ਵਧੀ ਹੈ ਪਰ ਇਸ ਵਾਰ ਸਭ ਤੋਂ ਜ਼ਿਆਦਾ ਰਫ਼ਤਾਰ ਵੇਖੀ ਗਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਅੰਦਰ ਅਤੇ ਬਾਹਰ ਹੋਣ ਵਾਲੀਆਂ ਹਲਚਲ ਜਿਵੇਂ ਸਮੁੰਦਰ,ਵਾਤਾਵਰਣ ਵਿੱਚ ਬਦਲਾਅ ਇਸ ਦੇ ਲਈ ਜ਼ਿੰਮੇਵਾਰ ਹੋ ਸਕਦਾ ਹੈ। ਹਾਲਾਂਕਿ ਇਸ ‘ਤੇ ਸੋਧ ਹੋ ਰਿਹਾ ਹੈ ਇਹ ਸਿਰਫ਼ ਕਿਆਸ ਹਨ। ਧਰਤੀ ‘ਤੇ ਹੋਏ ਇਸ ਬਦਲਾਅ ਨਾਲ ਲੀਪ ਸੈਕੰਡ ‘ਤੇ ਇਸ ਦਾ ਉਲਟਾ ਅਸਰ ਵੇਖਣ ਨੂੰ ਮਿਲ ਸਕਦਾ ਹੈ ।
ਇਹ ਪਵੇਗਾ ਅਸਰ
ਜਨਸੱਤਾ ਵਿੱਚ ਛਪੀ ਖ਼ਬਰ ਦੇ ਮੁਤਾਬਿਕ ਜੇਕਰ ਧਰਤੀ ਤੇਜੀ ਨਾਲ ਘੁੰਮ ਦੀ ਰਹੀ ਤਾਂ ਲੀਪ ਸੈਕੰਡ ‘ਤੇ ਇਸ ਦਾ ਅਸਰ ਵੇਖਣ ਨੂੰ ਮਿਲੇਗਾ । ਇਸ ਨਾਲ ਸਮਾਰਟ ਫੋਨ, ਕੰਪਿਉਟਰ ਅਤੇ ਕੰਮਯੂਨਿਕੇਸ਼ਨ ਸਿਸਟਮ ਨੂੰ ਲੈ ਕੇ ਪਰੇਸ਼ਾਨੀ ਪੈਦਾ ਹੋਵੇਗੀ। ਲੀਪ ਸੈਕੰਡ ਵਿਗਿਆਨੀਆਂ ਨੂੰ ਫਾਇਦਾ ਪਹੁੰਚਾਉਣਗੇ ਜਦਕਿ ਇਸ ਨਾਲ ਨੁਕਸਾਨ ਜ਼ਿਆਦਾ ਹੋਵੇਗਾ।
ਅਜਿਹਾ ਇਸ ਲਈ ਕਿਉਂਕਿ ਘੜੀ ਅੱਗੇ ਵਧਦੀ ਹੈ ਤਾਂ 11 ਵਜ ਕੇ 59 ਮਿੰਟ 59 ਸੈਕੰਡ ਤੋਂ ਅੱਗੇ ਵੱਧ ਕੇ 60 ਸੈਕੰਡ ਹੋ ਜਾਵੇਗੀ। ਘੜੀ ਵਿੱਚ 12 ਵੱਜ ਜਾਣਗੇ,ਜੇਕਰ ਧਰਤੀ ਅਜਿਹਾ ਹੀ ਜਲਦਬਾਜ਼ੀ ਵਿੱਚ ਚੱਕਰ ਲਗਾਉਂਦੀ ਰਹੀ ਤਾਂ ਪ੍ਰੋਗਰਾਮ ਕਰੈਸ਼ ਹੋ ਸਕਦੇ ਹਨ ਅਤੇ ਡਾਟਾ ਕਰਪਟ ਹੋ ਸਕਦਾ ਹੈ । ਕਿਉਂਕਿ ਜਿਹੜੇ ਸਾਫਟਵੇਅਰ ਟਾਇਮ ਨਾਲ ਚੱਲ ਰਹੇ ਹਨ ਉਨ੍ਹਾਂ ਵਿੱਚ ਮੁੜ ਤੋਂ ਸਮਾਂ ਸੈੱਟ ਕਰਨਾ ਪਵੇਗਾ, ਕੌਮਾਂਤਰੀ ਟਾਇਮ ਕੀਪਰ ਨੂੰ ਨੈਗੇਟਿਵ ਲੀਪ ਸੈਕੰਡ ਨਾਲ ਜੋੜਨਾ ਪੈ ਸਕਦਾ ਹੈ ਹਾਲਾਂਕਿ ਲੀਪ ਸੈਕੰਡ ਨੂੰ ਪਹਿਲਾਂ ਹੀ 27 ਵਾਰ ਅਪਡੇਟ ਕੀਤਾ ਜਾ ਚੁੱਕਿਆ ਹੈ ।