ਬਿਊਰੋ ਰਿਪੋਰਟ : ਮਾਨ ਸਰਕਾਰ ਆਪਣਾ ਵੱਡਾ ਵਾਅਦਾ ਪੂਰਾ ਕਰਨ ਦਾ ਦਾਅਵਾ ਕੀਤਾ ਹੈ । ਕੈਬਨਿਟ ਤੋਂ ਮਿਲੀ ਮਨਜ਼ੂਰੀ ਤੋਂ ਬਾਅਦ ਹੁਣ ਸਰਕਾਰ 28 ਜੁਲਾਈ 2023 ਨੂੰ ਪੰਜਾਬ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਲਈ ਪੱਤਰ ਦੇਣ ਜਾ ਰਹੀ ਹੈ । ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵਿਟਰ ਰਾਹੀ ਸਾਂਝੀ ਕਰਦੇ ਹੋਏ ਲਿਖਿਆ ’28 ਜੁਲਾਈ 2023… ਪੰਜਾਬ ਦੇ ਕੱਚੇ ਅਧਿਆਪਕਾਂ ਵਾਸਤੇ ਇਹ ਦਿਨ ਇਤਿਹਾਸਿਕ ਹੋਵੇਗਾ, ਜਦੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ 12500 ਦੇ ਕਰੀਬ ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਚੰਡੀਗੜ੍ਹ ਵਿਖੇ ਆਰਡਰ ਦੇਣਗੇ। ਇਨ੍ਹਾਂ ਅਧਿਆਪਕਾਂ ਦੀ ਲਗਭਗ 10 ਸਾਲਾਂ ਦੀ ਲੰਬੀ ਉਡੀਕ ਖਤਮ ਹੋਣ ਜਾ ਰਹੀ ਹੈ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ।
28 ਜੁਲਾਈ 2023…
ਪੰਜਾਬ ਦੇ ਕੱਚੇ ਅਧਿਆਪਕਾਂ ਵਾਸਤੇ ਇਹ ਦਿਨ ਇਤਿਹਾਸਿਕ ਹੋਵੇਗਾ, ਜਦੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ 12500 ਦੇ ਕਰੀਬ ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਚੰਡੀਗੜ੍ਹ ਵਿਖੇ ਆਰਡਰ ਦੇਣਗੇ।ਇਨ੍ਹਾਂ ਅਧਿਆਪਕਾਂ ਦੀ ਲਗਭਗ 10 ਸਾਲਾਂ ਦੀ ਲੰਬੀ ਉਡੀਕ ਖਤਮ ਹੋਣ ਜਾ ਰਹੀ ਹੈ।
ਸਾਰਿਆਂ ਨੂੰ… pic.twitter.com/YKezjAvTey
— Harjot Singh Bains (@harjotbains) July 26, 2023
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕੁੱਝ ਅਧਿਆਪਕਾਂ ਨੂੰ ਮੁੱਖ ਮੰਤਰੀ ਵੱਲੋਂ ਪੱਤਰ ਸੌਂਪਿਆ ਜਾਵੇਗਾ ਜਦਕਿ ਬਾਕੀਆਂ ਨੂੰ ਉਨ੍ਹਾਂ ਦੇ ਹਲਕੇ ਦੇ ਵਿਧਾਇਕ ਸਕੂਲ ਵਿੱਚ ਜਾਕੇ ਆਪ ਪੱਤਰ ਦੇਣਗੇ ਅਤੇ ਉਨ੍ਹਾਂ ਦਾ ਸਨਮਾਨ ਕਰਨਗੇ। ਬੈਂਸ ਨੇ ਕਿਹਾ ਸਿੱਖਿਆ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦੇ ਲਈ ਵੀ ਇਹ ਵੱਡਾ ਦਿਨ ਹੋਵੇਗਾ । ਕਿਉਂਕਿ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਜਿਹੜੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਉਸ ਵਿੱਚ ਉਹ ਵੀ ਸ਼ਾਮਲ ਸਨ । ਹਾਲਾਂਕਿ ਕੱਚੇ ਮੁਲਾਜ਼ਮ ਹੁਣ ਵੀ ਇਸ ਦਾ ਵਿਰੋਧ ਕਰ ਰਹੇ ਹਨ । ਉਨ੍ਹਾਂ ਦਾ ਤਰਕ ਹੈ ਕਿ ਕੱਚੇ ਅਧਿਆਪਕਾਂ ਨੂੰ ਵਖਰੇ ਕੈਡਰ ਦੇ ਜ਼ਰੀਏ ਪੱਕਾ ਕੀਤਾ ਜਾ ਰਿਹਾ ਹੈ ਜਿਸ ਵਿੱਚ DA ਸਮੇਤ ਹੋਰ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਹਨ । ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਜਦੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ ਤਾਂ ਕਈ ਵੱਖ-ਵੱਖ ਕੈਟਾਗਰੀ ਦੇ ਅਧਿਆਪਕਾਂ ਦੀ ਤਨਖਾਹ ਨੂੰ ਡਬਲ ਕਰ ਦਿੱਤਾ ਸੀ ਅਤੇ ਹੋਰ ਸਹੂਲਤਾਂ ਦੇਣ ਦਾ ਵੀ ਐਲਾਨ ਕੀਤਾ ਸੀ।
ਪੱਕੇ ਹੋਣ ਵਾਲੇ ਅਧਿਆਪਕਾਂ ਨੂੰ ਗਫੇ
27 ਜੂਨ ਨੂੰ ਪੱਕੇ ਹੋਣ ਵਾਲੇ ਅਧਿਆਪਕਾਂ ਦਾ ਪੇਅ ਸਕੇਲ ਜਾਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਸੀ ਕਿ 6337 ਸਿੱਖਿਆ ਵਲੰਟਰੀਅਰ ਹਨ ਜਿੰਨਾਂ ਵਿੱਚ 2 ਕੈਟਾਗਰੀ ਹਨ। ਜਿੰਨਾਂ ਨੂੰ ਪਹਿਲਾਂ 3500 ਰੁਪਏ ਹਰ ਮਹੀਨੇ ਤਨਖਾਹ ਮਿਲ ਦੀ ਸੀ ਪੱਕੇ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੂੰ 4 ਗੁਣਾ ਵੱਧ 15 ਹਜ਼ਾਰ ਰੁਪਏ ਹਰ ਮਹੀਨੇ ਤਨਖਾਹ ਮਿਲੇਗੀ । ਇਸ ਤੋਂ ਇਲਾਵਾ EGS ਅਧਿਆਪਕਾਂ ਨੂੰ 6 ਹਜ਼ਾਰ ਮਹੀਨਾ ਤਨਖਾਹ ਮਿਲ ਦੀ ਸੀ ਉਨ੍ਹਾਂ ਦੀ ਵਧਾਕੇ 18 ਹਜ਼ਾਰ ਤਨਖਾਹ ਕਰ ਦਿੱਤੀ ਗਈ ਸੀ । ਸੀਐੱਮ ਮਾਨ ਨੇ ਦੱਸਿਆ ਸੀ ਕਿ ਦੂਜੀ ਕੈਟਾਗਰੀ ਵਿੱਚ 5337 ਐਜੂਕੇਸ਼ਨ ਪ੍ਰੋਵਾਇਡਰ ਹਨ ਜਿੰਨਾਂ ਦੀ 22 ਹਜ਼ਾਰ ਤਨਖਾਹ ਕਰਨ ਦਾ ਫੈਸਲਾ ਲਿਆ ਗਿਆ ਹੈ । ETT-NTT ਅਧਿਆਪਕਾਂ ਨੂੰ ਪੱਕੇ ਹੋਣ ਤੋਂ ਬਾਅਦ ਡਬਲ ਤਨਖਾਹ ਦੇਣ ਦਾ ਵੀ ਫੈਸਲਾ ਲਿਆ ਗਿਆ ਸੀ । ਪਹਿਲਾਂ ਉਨ੍ਹਾਂ ਨੂੰ 10250 ਰੁਪਏ ਮਹੀਨਾ ਤਨਖਾਹ ਮਿਲ ਦੀ ਸੀ ਹੁਣ 22 ਹਜ਼ਾਰ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਜਿਹੜੇ BA,MA,BED ਹਨ ਉਨ੍ਹਾਂ ਦੀ ਤਨਖਾਹ 11 ਹਜ਼ਾਰ ਸੀ ਉਨ੍ਹਾਂ ਨੂੰ ਹੁਣ 23,500 ਮਹੀਨਾ ਤਨਖਾਹ ਮਿਲੇਗੀ ।
ਮੁੱਖ ਮੰਤਰੀ ਨੇ 1036 IEV ਵਰੰਟੀਅਰ ਦੀ ਤਨਖਾਹ ਵਿੱਚ ਵੀ ਤਿੰਨ ਗੁਣਾ ਵਾਧਾ ਕੀਤਾ ਹੈ ਪਹਿਲਾਂ ਇਨ੍ਹਾਂ ਨੂੰ 5500 ਰੁਪਏ ਮਿਲ ਦੇ ਸਨ ਹੁਣ 15 ਹਜ਼ਾਰ ਤਨਖਾਹ ਮਿਲਿਆ ਕਰੇਗੀ । ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਹੋਣ ਵਾਲੇ ਅਧਿਆਪਕਾਂ ਦੀਆਂ ਛੱਟਿਆਂ ਨੂੰ ਲੈਕੇ ਵੀ ਵੱਡਾ ਐਲਾਨ ਕੀਤਾ ਹੈ । ਪਹਿਲਾਂ ਕੱਚੇ ਅਧਿਆਪਕਾਂ ਦੀਆਂ ਛੁੱਟਿਆਂ ਦੇ ਪੈਸੇ ਕੱਟੇ ਜਾਂਦੇ ਸਨ ਪਰ ਹੁਣ ਛੁੱਟੀਆਂ ਪੇਡ ਹੋਣਗੀਆਂ, ਇਸ ਤੋਂ ਮੈਟਰਨਟੀ ਲੀਵ ਵੀ ਮਿਲੇਗੀ, ਹਰ ਸਾਲ ਤਨਖਾਹ ਵਿੱਚ 5 ਫੀਸਦੀ ਦਾ ਵਾਧਾ ਦਰਜ ਕੀਤਾ ਜਾਵੇਗਾ। ਨੌਕਰੀ ਕਰਨ ਦੀ ਉਮਰ 58 ਸਾਲ ਤੈਅ ਕੀਤੀ ਗਈ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਪਰ ਮੈਂ ਇਸ ਦੇ ਪ੍ਰਤੀ ਤੁਹਾਡੇ ਨਾਲ ਹਮਦਰਦੀ ਰੱਖ ਦਾ ਹਾਂ।