ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਣ ਸਿੰਘ ਪੰਧੇਰ (Sarwan Singh Pandher) ਨੇ ਸ਼ੰਭੂ ਮੋਰਚੇ (Shambhu Morcha) ਤੋਂ ਬੋਲਦਿਆਂ ਕਿਹਾ ਕਿ ਮੋਰਚੇ ਨੂੰ ਚੱਲਦਿਆਂ ਇਸ ਵੇਲੇ 273 ਦਿਨ ਹੋ ਚੱਲੇ ਹਨ ਪਰ ਕਿਸਾਨਾਂ ਦੀਆਂ ਸਮੱਸਿਆ ਜਿਉਂ ਦੀ ਤਿਉਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮਹਾਰਸ਼ਟਰ ਅਤੇ ਝਾਰਖੰਡ ਵਿਚ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਗੱਲਾਂ ਕਰ ਰਹੇ ਹਨ ਉਨ੍ਹਾਂ ਮੰਗਾਂ ਨੂੰ ਲੈ ਕੇ ਹੀ ਕਿਸਾਨਾਂ ਵੱਲੋਂ ਮੋਰਚਾ ਅਰੰਭਿਆ ਹੋਈਆ ਹੈ। ਪੰਧੇਰ ਨੇ ਕਿਹਾ ਕਿ ਇਹ ਚੋਣ ਨੂੰ ਜਿੱਤਣ ਲਈ ਵਾਅਦੇ ਕਰਦੇ ਹਨ ਪਰ ਮਹਾਂਰਾਸਟਰ ਵਿਚ ਕਪਾਹ, ਸੋਇਆਬੀਨ ਅਤੇ ਗੰਨੇ ਵਾਲੇ ਕਿਸਾਨ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਅਤੇ ਇਸੇ ਤਰ੍ਹਾਂ ਪਿਆਜ ਵੀ ਮੰਡੀਆਂ ਵਿਚ ਆਮ ਹੀ ਰੁਲਿਆ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਵਿਚ ਕਿਸਾਨ ਲੱਕੜਾਂ ਦੀ ਪੈਦਾਵਾਰ ਕਰਦੇ ਹਨ ਪਰ ਉਨ੍ਹਾਂ ਦੀ ਹਾਲਤ ਵੀ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਵਿਚ ਕੋਲੇ ਦੀਆਂ ਖਦਾਨਾਂ ਹਨ ਜਿਨ੍ਹਾਂ ‘ਤੇ ਕਾਰਪੋਰੇਟ ਨੇ ਕਬਜ਼ਾ ਕੀਤਾ ਹੋਇਆ ਹੈ।
ਪੰਧੇਰ ਨੇ ਕਿਹਾ ਕਿ ਜੇਕਰ ਸਚਮੁੱਚ ਹੀ ਸਾਰੀਆਂ ਫਸਲਾਂ ਸਹੀ ਰੇਟ ‘ਤੇ ਵੇਚਣੀਆਂ ਹਨ ਤਾਂ ਉਸ ਲਈ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਹੁਤ ਜ਼ਰੂਰੀ ਹੈ। ਪੰਧੇਰ ਨੇ ਕਿਹਾ ਕਿ ਭਾਜਪਾ ਨੇ ਝੂਠਾ ਪ੍ਰਚਾਰ ਕਰਦਿਆਂ ਕਈ ਸੂਬਿਆਂ ਵਿਚ ਕਿਹਾ ਕਿ ਭਾਜਪਾ ਸਰਕਾਰ ਨੇ ਕਈ ਥਾਵਾਂ ਤੇ 2700 ਅਤੇ 3100 ਰੁਪਏ ਪ੍ਰਤੀ ਕੁਵਿੰਟਲ ਨੂੰ ਕਣਕ ਖਰੀਦੀ ਹੈ ਪਰ ਇਹ ਕਿਸੇ ਜਗਾ ‘ਤੇ ਵੀ ਨਹੀਂ ਹੋਇਆ ਹੈ। ਪੰਧੇਰ ਨੇ ਅਜਿਹੇ ਪ੍ਰਚਾਰ ਨੂੰ ਚੋਣ ਜਿੱਤਣ ਦਾ ਸਟੰਟ ਕਰਾਰ ਦਿੱਤਾ ਹੈ। ਪੰਧੇਰ ਨੇ ਕਿਹਾ ਕਿ ਅੱਜ ਵੀ ਪ੍ਰਧਾਨ ਮੰਤਰੀ ਦੇਸ਼ ਵਿਚ ਮੰਦਿਰ ਮਸਜਿਦ ਦੀ ਰਾਜਨੀਤੀ ਕਰਕੇ ਦੇਸ਼ ਵਿਚ ਜਾਤੀਵਾਦ ਦੇ ਨਾਮ ‘ਤੇ ਵੰਡੀਆਂ ਪਾ ਰਹੇ ਹਨ ਅਤੇ ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ‘ਤੇ ਜ਼ੁਲਮ ਹੋ ਰਿਹਾ ਹੈ।
ਇਹ ਵੀ ਪੜ੍ਹੋ – ਪਟਾਕੇ ਵਜਾਉਣ ’ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ, ‘ਪਟਾਕਿਆਂ ’ਤੇ ਪਾਬੰਦੀ ਸਿਰਫ਼ ਦਿਵਾਲੀ ਤੱਕ ਹੀ ਕਿਉਂ ਸੀਮਤ’