International

ਨਾਈਜੀਰੀਆ ਵਿੱਚ ਕਿਸ਼ਤੀ ਪਲਟਣ ਕਾਰਨ 27 ਜਣਿਆਂ ਦੀ ਮੌਤ

ਨਾਈਜੀਰੀਆ ‘ਚ ਨਾਈਜਰ ਨਦੀ ‘ਚ ਕਿਸ਼ਤੀ ਪਲਟਣ ਨਾਲ 27 ਲੋਕਾਂ ਦੀ ਮੌਤ ਹੋ ਗਈ ਹੈ। 100 ਤੋਂ ਵੱਧ ਲੋਕ ਲਾਪਤਾ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। ਐਸੋਸੀਏਟਡ ਪ੍ਰੈਸ ਨੇ ਨਾਈਜਰ ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਬੁਲਾਰੇ ਇਬਰਾਹਿਮ ਔਡੂ ਦੇ ਹਵਾਲੇ ਨਾਲ ਕਿਹਾ ਕਿ ਕਿਸ਼ਤੀ, ਲਗਭਗ 200 ਯਾਤਰੀਆਂ ਨੂੰ ਲੈ ਕੇ ਕੋਗੀ ਰਾਜ ਤੋਂ ਗੁਆਂਢੀ ਨਾਈਜਰ ਰਾਜ ਜਾ ਰਹੀ ਸੀ।

ਜਾਣਕਾਰੀ ਮੁਤਾਬਕ ਨਾਈਜਰ ਨਦੀ ਵਿੱਚ ਸ਼ੁੱਕਰਵਾਰ ਨੂੰ ਇੱਕ ਕਿਸ਼ਤੀ ਹਾਦਸੇ ਵਿੱਚ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ। 100 ਤੋਂ ਵੱਧ ਲੋਕ ਲਾਪਤਾ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ। ਕਿਸ਼ਤੀ ਕੋਗੀ ਰਾਜ ਵਿੱਚ ਇੱਕ ਫੂਡ ਮਾਰਕੀਟ ਜਾ ਰਹੀ ਸੀ ਜਦੋਂ ਇਹ ਪਲਟ ਗਈ। ਇਸ ‘ਤੇ ਕਰੀਬ 200 ਲੋਕ ਸਵਾਰ ਸਨ।

ਐਮਰਜੈਂਸੀ ਸਰਵਿਸਿਜ਼ ਏਜੰਸੀ ਦੀ ਬੁਲਾਰਾ ਸੈਂਡਰਾ ਮੂਸਾ ਨੇ ਕਿਹਾ ਕਿ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਓਵਰਲੋਡਿੰਗ ਕਾਰਨ ਵਾਪਰਿਆ ਹੈ।