Punjab

26 ਜਨਵਰੀ ਨੂੰ ਦਿੱਲੀ ਪਰੇਡ ਤੋਂ ਪੰਜਾਬ ਦੀਆਂ 3 ਝਾਕੀਆਂ ਰੱਦ!

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਪੰਜਾਬ ਦੀਆਂ 3 ਝਾਕੀਆਂ ਵਿੱਚੋ ਕਿਸੇ ਇੱਕ ਨੂੰ ਵੀ ਮਨਜ਼ੂਰੀ ਨਾ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈਕੇ ਪੰਜਾਬ ਬੀਜੇਪੀ ਦੇ ਆਗੂਆਂ ਨੂੰ ਵੱਡੀ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਪੰਜਾਬ ਦੀਆਂ ਜਿੰਨਾਂ 3 ਝਾਕੀਆਂ ਨੂੰ ਤੁਸੀਂ ਰੱਦ ਕੀਤਾ ਹੈ ਉਹ ਪੰਜਾਬ ਦੇ 26 ਜਨਵਰੀ ਵਿੱਚ ਸ਼ਾਮਲ ਹੋਣਗੀਆਂ ਅਤੇ ਉਸ ਤੇ ਲਿਖਿਆ ਜਾਵੇਗਾ ਰਿਜੈਕਟਿਡ ਬਾਈ ਸੈਂਟਰ । ਕੱਲ ਤਾਂ ਤੁਸੀਂ ਵੀਰ ਬਾਲ ਦਿਵਸ ਬਣਾ ਰਹੇ ਸੀ। ਤੁਸੀਂ ਅਗਲੇ ਦਿਨ ਹੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਸਾਨੂੰ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਕੇਂਦਰ ਨੇ ਵੱਡਾ ਝਟਕਾ ਦਿੱਤਾ ਹੈ। ਕੇਂਦਰ ਦੇ ਪੱਤਰ ਦਾ ਜ਼ਿਕਰ ਕਰਦੇ ਹੋਏ ਸੀਐੱਮ ਮਾਨ ਨੇ ਕਿਹਾਾ ਅਸੀਂ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਝਾਂਕੀ ਨਾ ਹੋਣ ਦਾ ਵਿਰੋਧ ਕੀਤਾ ਸੀ ਇਸੇ ਲਈ ਸਾਨੂੰ ਇਸ ਸਾਲ ਪੁੱਛਿਆ ਗਿਆ ਕਿ ਤੁਸੀਂ ਇਸ ਵਾਰ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਅਸੀਂ 4 ਅਗਸਤ 2023 ਨੂੰ ਪੱਤਰ ਲਿਖ ਕੇ ਕਿਹਾ ਅਸੀਂ ਸਿਰਫ ਇਸ ਵਾਰ ਹੀ ਨਹੀਂ 2025,26,ਅਤੇ 27 ਵਿੱਚ ਵੀ ਹਿੱਸਾ ਲੈਣਾ ਚਾਹੁੰਦੇ ਹਾਂ ।

ਇਹ ਤਿੰਨ ਝਾਕੀਆਂ ਭੇਜੀਆਂ ਸਨ 

ਮੁੱਖ ਮੰਤਰੀ ਨੇ ਕਿਹਾ ਸਾਡੇ ਕੋਲੋ ਤਿੰਨ ਝਾਕੀਆਂ ਬਾਰੇ ਜਾਣਕਾਰੀ ਮੰਗੀ ਗਈ,ਅਸੀਂ ਤਿੰਨ ਝਾਕੀਆਂ ਦੇ ਡਿਜ਼ਾਇਨ ਪੇਸ਼ ਕੀਤੇ । ਜਿੰਨਾਂ ਵਿੱਚ ਇੱਕ ਸੀ ਪੰਜਾਬ ਦੀ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਦੂਜੀ ਸੀ ਮਾਈ ਭਾਗੋ,ਪੰਜਾਬੀ ਪਹਿਲੀ ਜੰਗ ਲੜਨ ਵਾਲੀ ਮਹਿਲਾ,ਇਸ ਦਾ ਨਾਂ ਸੀ ਨਾਰੀ ਸ਼ਕਤੀ, ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਅਤੇ ਪੇਸ਼ਕਾਰੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਦੇ ਜ਼ਰੀਏ ਤਿੰਨੋ ਡਿਜ਼ਾਇਨ ਵੀ ਵਿਖਾਏ । ਪਰ ਤਿੰਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਤੇ ਕਾਰਨ ਵੀ ਨਹੀਂ ਦੱਸਿਆ । ਜਿੰਨਾਂ 20 ਸੂਬਿਆਂ ਦੀ ਚੋਣ ਕੀਤੀ ਹੈ ਉਸ ਵਿੱਚ ਦਿੱਲੀ ਵੀ ਨਹੀਂ ਹੈ । ਉਤਰਾਖੰਡ,ਉਤਰ ਪ੍ਰਦੇਸ਼,ਮੇਘਾਲਿਆ,ਮਣੀਪੁਰ,ਮਹਾਰਾਸ਼ਟਰ,ਮੱਧ ਪ੍ਰਦੇਸ਼,ਹਰਿਆਣਾ,ਅਸਾਮ,ਛੱਤੀਸਗੜ ਅਸਾਨ ਹੈ । ਇੰਨਾਂ ਵਿੱਚ 90 ਫੀਸਦੀ ਬੀਜੇਪੀ ਸ਼ਾਸਤ ਸੂਬੇ ਹਨ ।

ਮੁੱਖ ਮੰਤਰੀ ਮਾਨ ਨੇ ਕਿਹਾ ਹੁਣ 15 ਅਗਸਤ ਅਤੇ 26 ਜਨਵਰੀ ਦਾ ਭਗਵਾਕਰਨ ਹੋ ਗਿਆ । ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ। 80 ਫੀਸਦੀ ਅਸੀਂ ਕੁਰਬਾਨੀਆਂ ਕੀਤੀਆਂ । ਜੇਕਰ ਤੁਸੀਂ ਅੰਡਮਾਨ ਨਿਕੋਬਾਰ ਦੀ ਝਾਕੀ ਵਿਖਾਉਂਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਪੰਜਾਬ ਵਿਖਾਉਣੇ ਪੈਂਦੇ ਹਨ । ਜਿਨਾਂ ਦੇ ਜੇਲ੍ਹ ਕੱਟੀ ਅਤੇ ਫਾਂਸੀ ‘ਤੇ ਚੜੇ । ਇਹ ਕੀ ਸਮਝ ਦੇ ਹਨ ਆਪਣੇ ਆਪ ਨੂੰ,ਸਾਡੇ ਵਿਰਸੇ ਅਤੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਹਨ । ਇੰਨਾਂ ਦਾ ਵਸ ਚੱਲੇ ਤਾਂ ਜਨ ਗਨ ਮਨ ਵਿੱਚੋ ਪੰਜਾਬ ਕੱਢ ਦੇਣਗੇ । ਜੇਕਰ 15 ਅਗਸਤ ਅਤੇ 26 ਜਨਵਰੀ ਵਿੱਚ ਪੰਜਾਬ ਨਹੀਂ ਤਾਂ ਅਜ਼ਾਦੀ ਕਾਦੀ । ਇਹ ਸਾਰੇ ਪੰਜਾਬ ਵਿੱਚ ਮੋਦੀ ਦੀਆਂ ਝਾਂਕੀਆਂ ਲੈਕੇ ਘੁੰਮ ਰਹੇ ਹਨ ਉਨ੍ਹਾਂ ਨੂੰ ਭਗਤ ਸਿੰਘ,ਮਾਈ ਭਾਗੋ ਪਸੰਦ ਨਹੀਂ ਹੈ। ਇੰਨਾਂ ਨੇ G20 ਦਾ ਨਿਸ਼ਾਨ ਵੀ ਕਮਲ ਦਾ ਫੁੱਲ ਬਣਾ ਦਿੱਤਾ ਸੀ।

ਪੰਜਾਬ ਦੇ ਆਗੂਆਂ ਨੂੰ ਸੀਐੱਮ ਮਾਨ ਦਾ ਸਵਾਲ

ਸੀਐਮ ਮਾਨ ਨੇ ਕਿਹਾ ‘ਮੈਂ ਕੈਪਟਨ ਅਮਰਿੰਦਰ ਸਿੰਘ,ਸੁਨੀਲ ਜਾਖੜ,ਆਰਪੀ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ RDF ਦਾ ਪੈਸਾ ਰੋਕਿਆ,ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕਿਆ,ਤੀਰਥ ਯਾਤਰਾ ਲਈ ਟ੍ਰੇਨਾਂ ਨਹੀਂ ਦਿੱਤੀਆਂ ਜਦਕਿ MOU ਦੇ ਮੁਤਾਬਿਕ ਅਸੀਂ ਸਾਰੇ ਪੈਸੇ ਦੇ ਦਿੱਤੇ । ਜਵਾਬ ਵਿੱਚ ਰੇਲਵੇ ਕਹਿੰਦਾ ਹੈ ਇੰਜਣ ਨਹੀਂ ਹੈ, ਮੋਦੀ ਰੋਜ਼ ਡਬਲ ਇੰਜਣ ਕਰਦਾ ਹੈ ਅਤੇ ਉਨ੍ਹਾਂ ਕੋਲ ਇੰਜਣ ਨਹੀਂ ਹੈ । ਤੁਸੀਂ ਕਿਹੜੇ ਮੂੰਹ ਨਾਲ 2024 ਵਿੱਚ ਪੰਜਾਬ ਆਉਗੇ,ਲੋਕ ਤੁਹਾਨੂੰ ਝਾਕੀਆਂ ਵਿਖਾਉਣਗੇ ।ਜਦੋਂ ਇਹ ਤੁਹਾਡੇ ਕੋਲ ਆਉਣਗੇ ਤਾਂ ਇੰਨਾਂ ਨੂੰ ਪੁੱਛਣਾ ਕੀ ਤੁਹਾਨੂੰ ਸਾਡੀ ਕੁਰਬਾਨੀ ਪਸੰਦ ਨਹੀਂ ।

ਤੁਸੀਂ ਸਾਨੂੰ ਦੇਸ਼ ਭਗਤੀ ਦੇ ਸਰਟਿਫਿਕੇਟ ਦਿੰਦੇ ਹੋ। ਪੰਜਾਬ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਵੇਲੇ ਤੁਹਾਡੀਆਂ ਗੋਲੀਆਂ ਖਤਮ ਹੋ ਜਾਂਦੀਆਂ ਹਨ। ਇਹ ਕੋਝੀਆਂ ਹਰਕਤਾਂ ਬੰਦ ਕਰੋ,ਜੇਕਰ ਤੁਸੀਂ ਉਨ੍ਹਾਂ ਨੂੰ ਵੋਟ ਪਾਉਗੇ ਤਾਂ ਝਾਂਕੀ ਆਵੇਗੀ। ਮੈਂ ਨਿੱਜੀ ਤੌਰ ਦੁੱਖੀ ਹਾਂ,ਅਸੀਂ ਸਾਰੇ ਦਸਤਾਵੇਜ਼ ਐਡਵਾਂਸ ਲੈਕੇ ਗਏ ਸੀ। ਸ਼ਾਮ ਟੀਵੀ ਚੈਨਲਾਂ ‘ਤੇ ਹਰਜੀਤ ਗਰੇਵਾਲ,ਸਿਰਸਾ,ਲੱਬਾ ਭੱਬਾ ਕੀ ਬੋਲਣਗੇ । ਅਸੀਂ ਰਾਸ਼ਟਰਪਤੀ ਨੂੰ ਕਿਉਂ ਪੱਤਰ ਲਿਖੀਏ ਕਿ ਜਿੰਨਾਂ ਨੇ ਅਜ਼ਾਦੀ ਲੈਕੇ ਦਿੱਤੀ ਹੈ ਉਨ੍ਹਾਂ ਨੂੰ ਸ਼ਾਮਲ ਕਰ ਲਿਉ,ਅਸੀਂ ਇਹ ਬਿਲਕੁਲ ਨਹੀਂ ਕਰਾਂਗੇ ।