The Khalas Tv Blog International ਬੱਸ ਨੂੰ ਅੱਗ ਲੱਗਣ ਕਾਰਨ 25 ਬੱਚਿਆਂ ਦੀ ਹੋਈ ਮੌਤ
International

ਬੱਸ ਨੂੰ ਅੱਗ ਲੱਗਣ ਕਾਰਨ 25 ਬੱਚਿਆਂ ਦੀ ਹੋਈ ਮੌਤ

ਬਿਉਰੋ ਰਿਪੋਰਟ – ਥਾਈਲੈਂਡ (Thailand) ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਬੱਸ ਵਿਚ 44 ਬੱਚੇ ਸਵਾਰ ਸਨ ਅਤੇ 16 ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਅੱਗ ਕਿਉਂ ਅਤੇ ਕਿਵੇਂ ਲੱਗੀ ਹੈ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ।

ਬਚਾਅ ਕਰਮੀਆਂ ਵੱਲੋਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਹਾਦਸਾ ਬੱਸ ਦਾ ਟਾਇਰ ਫਟਣ ਕਾਰਨ ਵਾਪਰਿਆ ਹੈ। ਇਸ ਬੱਸ ਵਿਚ 3 ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਨਾਲ 5 ਅਧਿਆਪਕ ਵੀ ਸਵਾਰ ਸਨ।

ਇਹ ਵੀ ਪੜ੍ਹੋ –  ਦਲ ਖ਼ਾਲਸਾ ਤੋਂ ਬਾਅਦ ਦਮਦਮੀ ਟਕਸਾਲ ਵੀ ਬੀਬੀ ਜਗੀਰ ਕੌਰ ਦੀ ਹਮਾਇਤ ’ਚ! ‘ਜਥੇਦਾਰ ਸਿੱਖ ਪੰਥ ਦੇ ਨਹੀਂ, ਬਲਕਿ ਬਾਦਲ ਪਰਿਵਾਰ ਦੇ ਹਨ!’

 

Exit mobile version