The Khalas Tv Blog India ਯੂਪੀ ‘ਚ ਅੱਜ ਫੇਰ 24 ਮਜ਼ਦੂਰ ਦਰੜ ਕੇ ਮਾਰੇ, PM ਮੋਦੀ ਨੇ ਕਿਹਾ, ਮੈਂ ਸੋਗ ਪ੍ਰਗਟ ਕਰਦਾ ਹਾਂ
India

ਯੂਪੀ ‘ਚ ਅੱਜ ਫੇਰ 24 ਮਜ਼ਦੂਰ ਦਰੜ ਕੇ ਮਾਰੇ, PM ਮੋਦੀ ਨੇ ਕਿਹਾ, ਮੈਂ ਸੋਗ ਪ੍ਰਗਟ ਕਰਦਾ ਹਾਂ

‘ਦ ਖ਼ਾਲਸ ਬਿਊਰੋ :- ਮੱਧ ਪ੍ਰਦੇਸ਼ ਦੇ ਔਰੰਗਾਬਾਦ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਓਰਈਆ ਜ਼ਿਲ੍ਹੇ ਵਿੱਚ ਸੜਕ ਹਾਦਸੇ ਦੌਰਾਨ 24 ਮਜ਼ਦੂਰਾਂ ਦੀ ਮੌਤ ਜਦਕਿ 15 ਲੋਕ ਗੰਭੀਰ ਜ਼ਖਮੀ ਹਨ। ਇਹ ਹਾਦਸਾ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇਅ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕਾਂ ‘ਚ ਸਵਾਰ ਕਰਮਚਾਰੀ ਦਿੱਲੀ ਤੋਂ ਗੋਰਖਪੁਰ ਜਾ ਰਹੇ ਸਨ।

ਦੇਸ਼ ‘ਚ ਕੋਰੋਨਾ ਮਹਾਂਮਾਰੀ ਕਾਰਨ 24 ਮਾਰਚ ਤੋਂ ਲਾਕਡਾਊਨਜਾਰੀ ਹੈ। ਲਾਕਡਾਊਨ ਕਾਰਨ ਦੇਸ਼ ‘ਚ ਟ੍ਰੈਫਿਕ ਸੇਵਾਵਾਂ ਠੱਪ ਹੋ ਗਈਆਂ ਹਨ। ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਮੁਸੀਬਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਸ ਸਥਿਤੀ ਤੋਂ ਪ੍ਰੇਸ਼ਾਨ ਮਜ਼ਦੂਰ ਹੁਣ ਭੱਜਣ ਲਈ ਮਜਬੂਰ ਹਨ। ਹੁਣ ਤੱਕ ਦੇਸ਼ ‘ਚ ਬਹੁਤ ਸਾਰੇ ਕਾਮੇ ਜਾਂਦੇ ਸਮੇਂ ਸੜਕ ਅਤੇ ਰੇਲ ਹਾਦਸੇ ‘ਚ ਮਾਰੇ ਜਾ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਓਰਈਆ ਵਿੱਚ ਹੋਏ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ ‘ਤੇ ਟਵੀਟ ਕਰਕੇ ਸ਼ੋਕ ਜ਼ਾਹਰ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ‘ਚ ਕਿਹਾ ਕਿ, ”ਉੱਤਰ ਪ੍ਰਦੇਸ਼ ਦੇ ਓਰਈਆ ਸੜਕ ਹਾਦਸਾ ਬਹੁਤ ਦੁਖ ਦੇਣ ਵਾਲਾ ਹੈ। ਸਰਕਾਰ ਰਾਹਤ ਕਾਰਜਾਂ ਵਿੱਚ ਰੁੱਝੀ ਹੋਈ ਹੈ। ਮੈਂ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕਰਦਾ ਹਾਂ ਅਤੇ ਨਾਲ ਹੀ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਦੀ ਅਰਦਾਸ ਕਰਦਾ ਹਾਂ।’’

ਕੱਲ੍ਹ ਉੱਤਰ ਪ੍ਰਦੇਸ਼ ਦੇ ਜਾਲੋਂਨ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨਾਲ ਭਰੇ ਡੀਸੀਐਮ ਵਾਹਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 14 ਮਜ਼ਦੂਰ ਜ਼ਖਮੀ ਹੋ ਗਏ। ਪ੍ਰਵਾਸੀ ਮਜ਼ਦੂਰ ਮੁੰਬਈ ਤੋਂ ਵਾਪਸ ਆ ਰਹੇ ਸਨ। ਡੀਸੀਐਮ ਕੋਲ 46 ਪ੍ਰਵਾਸੀ ਮਜ਼ਦੂਰ ਸਵਾਰ ਸਨ।

Exit mobile version