India

ਸਰਕਾਰ ਨੇ 23 ਅਧਿਆਪਕਾਂ ਨੂੰ ਨੌਕਰੀ ਤੋਂ ਕੀਤਾ ਬਰਖ਼ਾਸਤ, ਦੱਸੀ ਇਹ ਵਜ੍ਹਾ

Education Dept sacks 23 teachers

ਜੰਮੂ-ਕਸ਼ਮੀਰ ਸਕੂਲ ਸਿੱਖਿਆ ਵਿਭਾਗ(J&K School Education Department )ਨੇ 23 ਆਰਈਟੀ (Rehbar-e-Taleem ) ਅਧਿਆਪਕਾਂ teachers) ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਵਿਭਾਗ ਨੇ ਐਤਵਾਰ ਨੂੰ ਜੰਮੂ ਡਿਵੀਜ਼ਨ( Jammu division) ਦੇ 23 ਅਧਿਆਪਕਾਂ ਨੂੰ ਅਣ-ਪ੍ਰਮਾਣਿਤ ਬੋਰਡਾਂ ਤੋਂ ਪ੍ਰਾਪਤ ਯੋਗਤਾ ਸਰਟੀਫਿਕੇਟ ਦੇ ਆਧਾਰ ‘ਤੇ ਨੌਕਰੀ ਲੈਣ ਦੇ ਦੋਸ਼ ‘ਚ ਬਰਖਾਸਤ ਕੀਤਾ। ਇਨ੍ਹਾਂ ਨੇ ਗੈਰ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 15 ਅਧਿਆਪਕ ਰਾਜੋਰੀ ਦੇ ਹਨ, ਜਦੋਂ ਕਿ ਚਾਰ ਅਧਿਆਪਕ ਡੋਡਾ ਅਤੇ ਦੋ ਰਿਆਸੀ ਅਤੇ ਇੱਕ-ਇੱਕ ਜੰਮੂ ਅਤੇ ਕਿਸ਼ਤਵਾੜ ਤੋਂ ਹਨ।

ਡਾਇਰੈਕਟਰ ਸਕੂਲ ਸਿੱਖਿਆ ਜੰਮੂ ਡਾ: ਰਵੀ ਸ਼ੰਕਰ ਸ਼ਰਮਾ ਨੇ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਕਿਹਾ ਹੈ। ਸਕੂਲ ਸਿੱਖਿਆ ਵਿਭਾਗ ਨੇ ਆਰਈਟੀ ਅਧਿਆਪਕ ਨੂੰ ਪੰਜ ਸਾਲ ਦੀ ਸੇਵਾ ਤੋਂ ਬਾਅਦ ਰੈਗੂਲਰ ਕੀਤਾ ਹੈ। ਇਨ੍ਹਾਂ 23 ਅਧਿਆਪਕਾਂ ਨੇ ਪੰਜ ਸਾਲ ਪੂਰੇ ਕਰਨ ਤੋਂ ਬਾਅਦ ਰੈਗੂਲਰ ਹੋਣ ਲਈ ਅਪਲਾਈ ਕੀਤਾ ਸੀ।

ਰੈਗੂਲਰ ਕਰਨ ਲਈ ਬਣਾਈ ਕਮੇਟੀ ਨੇ 7 ਫਰਵਰੀ ਨੂੰ ਇਨ੍ਹਾਂ ਅਧਿਆਪਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਨ੍ਹਾਂ ਵੱਲੋਂ ਪ੍ਰਾਪਤ ਦਸਤਾਵੇਜ਼ ਉਨ੍ਹਾਂ ਬੋਰਡਾਂ ਤੋਂ ਲਏ ਗਏ ਹਨ, ਜੋ ਸੀ.ਓ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਨਹੀਂ ਹਨ। ਇਸ ਤੋਂ ਬਾਅਦ ਕਮੇਟੀ ਨੇ ਆਪਣੀ ਰਿਪੋਰਟ ਡਾਇਰੈਕਟਰ ਨੂੰ ਸੌਂਪ ਕੇ ਇਨ੍ਹਾਂ ਅਧਿਆਪਕਾਂ ਨੂੰ ਸੇਵਾ ਮੁਕਤ ਕਰਨ ਦੀ ਸਿਫ਼ਾਰਸ਼ ਕੀਤੀ।

ਇਸ ਸਬੰਧੀ ਸਕੂਲ ਸਿੱਖਿਆ ਦੇ ਡਾਇਰੈਕਟਰ ਨੇ ਡੋਡਾ, ਕਿਸ਼ਤਵਾੜ, ਰਾਜੋਰੀ, ਰਿਆਸੀ ਅਤੇ ਜੰਮੂ ਨੂੰ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੇਂਡੂ ਖੇਤਰਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਵਿੱਚ ਆਰ.ਈ.ਟੀ. ਤਹਿਤ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ ਸੀ। ਇਸ ਵਿੱਚ ਅਧਿਆਪਕਾਂ ਨੂੰ ਪੰਜ ਸਾਲ ਦੀ ਸੇਵਾ ਤੋਂ ਬਾਅਦ ਰੈਗੂਲਰ ਕੀਤਾ ਜਾਂਦਾ ਹੈ। ਪੰਜ ਸਾਲ ਦਾ ਸਮਾਂ ਪੂਰਾ ਕਰਨ ਵਾਲੇ ਅਧਿਆਪਕਾਂ ਦੀ ਸੂਚੀ ਰੈਗੂਲਰ ਕਰਨ ਲਈ ਬਣਾਈ ਕਮੇਟੀ ਕੋਲ ਜਾਂਦੀ ਹੈ, ਜੋ ਦਸਤਾਵੇਜ਼ਾਂ ਦੀ ਪੜਤਾਲ ਕਰਦੀ ਹੈ।