India

ਆਗਰਾ ਦੇ ਹਸਪਤਾਲ ਦੇ ਡਾਕਟਰ ਦੀ ਕਰਤੂਤ ਸੁਣ ਕੇ ਡਾਕਟਰਾਂ ਨੂੰ ਰੱਬ ਕਹਿਣ ਤੋਂ ਪਹਿਲਾਂ ਸੌ ਬਾਰ ਸੋਚੋਗੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਇੱਕ ਪਾਸੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਨੇ ਪੂਰੇ ਦੇਸ਼ ਵਿੱਚ ਕਈ ਲੋਕਾਂ ਦੀ ਜਾਨ ਲੈ ਲਈ ਹੈ ਤਾਂ ਦੂਜੇ ਪਾਸੇ ਅਜਿਹੇ ਹਸਪਤਾਲ ਵੀ ਹਨ ਜੋ ਆਕਸੀਜਨ ਦੀ ਸਪਲਾਈ ਬੰਦ ਕਰਕੇ ਦੇਖ ਰਹੇ ਹਨ ਕਿ ਕਿੰਨੇ ਮਰੀਜ਼ ਮਰਨ ਵਾਲੇ ਹਨ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਪਾਰਸ ਹਸਪਤਾਲ ਦੀ ਹੈ, ਜਿੱਥੇ ਇਸ ਹਸਪਤਾਲ ਦੇ ਡਾਕਟਰ ਅਰਿੰਜਯ ਸਿੰਘ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਆਪਣੀ ਮਰੀ ਹੋਈ ਇਨਸਾਨੀਅਤ ਦਾ ਸਬੂਤ ਦੇ ਰਹੇ ਹਨ।ਇਹ ਮਾਮਲਾ ਉਦੋਂ ਦਾ ਦੱਸਿਆ ਜਾ ਰਿਹਾ ਹੈ ਜਦੋਂ ਅਪ੍ਰੈਲ ਮਹੀਨੇ ਵਿੱਚ ਆਕਸੀਜਨ ਦੀ ਵੱਡੀ ਘਾਟ ਸੀ। ਇਸ ਵਾਇਰਲ ਵੀਡਿਓ ਵਿੱਚ ਡਾ. ਅਰਿੰਜਯ ਦੱਸ ਰਹੇ ਹਨ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਉਸ ਦਿਨ ਕੋਰੋਨਾ ਦੇ 96 ਮਰੀਜ਼ ਭਰਤੀ ਸਨ।


ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਮਰੀਜ਼ਾਂ ਨੂੰ ਕਿਤੇ ਹੋਰ ਲੈ ਕੇ ਜਾ ਸਕਦੇ ਹਨ। ਹਾਲਾਂਕਿ ਕਿਤੇ ਵੀ ਆਕਸੀਜਨ ਨਹੀਂ ਸੀ ਤੇ ਕੋਈ ਵੀ ਮਰੀਜ਼ ਦਾਖਿਲ ਕਰਨ ਲਈ ਤਿਆਰ ਨਹੀਂ ਸੀ।ਇਸ ਤੋਂ ਬਾਅਦ ਡਾ. ਅਰਿੰਜਯ ਇਹ ਦੱਸ ਰਹੇ ਹਨ ਕਿ ਮਰੀਜ਼ ਜ਼ਿਆਦਾ ਸਨ ਤੇ ਆਕਸੀਜਨ ਘੱਟ ਸੀ ਤੇ ਉਨ੍ਹਾਂ ਨੇ ਆਕਸੀਜਨ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ।

ਉਨ੍ਹਾਂ ਨੇ ਫੋਨ ‘ਤੇ ਕੀ ਗੱਲਬਾਤ ਕੀਤੀ, ਉਹ ਹੂਬਹੂ ਦੱਸ ਰਹੇ ਹਾਂ….

ਡਾ. ਅਰਿੰਜਯ : ਮੈਂ ਕਿਹਾ ਕੋਈ ਨਹੀਂ ਜਾ ਰਿਹਾ ਹੈ। ਦਿਮਾਗ ਨਾ ਲਗਾਓ, ਛੱਡੋ, ਹੁਣ ਉਹ ਛਾਂਟੀ ਕਰੋ, ਜਿਨ੍ਹਾਂ ਦੀ ਆਕਸੀਜਨ ਬੰਦ ਹੋ ਸਕਦੀ ਹੈ।

ਡਾਕਟਰ ਦੇ ਸਾਹਮਣੇ ਬੈਠਾ ਆਦਮੀ-ਜੋ ਬਿਲਕੁਲ ਹੀ ਡੈੱਡ ਲਾਇਨ ‘ਤੇ ਹਨ।

ਡਾ. ਅਰਿੰਜਯ : ਇੱਕ ਟਰਾਇਲ ਮਾਰ ਦਿਓ, ਮੌਕ ਡਰਿੱਲ ਕਰਕੇ ਦੇਖ ਲਵੋ, ਕਿਹੜਾ ਮਰੇਗਾ ਤੇ ਕਿਹੜਾ ਨਹੀਂ ਮਰੇਗਾ?’

ਡਾਕਟਰ ਦੇ ਸਾਹਮਣੇ ਬੈਠਾ ਆਦਮੀ-ਸਹੀ ਗੱਲ ਹੈ ਸਹੀ ਗੱਲ ਹੈ।

ਡਾ. ਅਰਿੰਜਯ : ਮੌਕ ਡਰਿੱਲ ਕੀਤੀ। ਕਿਸੇ ਨੂੰ ਪਤਾ ਨਹੀਂ ਹੈ ਕਿ ਮੌਕ ਡਰਿੱਲ ਕਰਵਾਈ ਹੈ। ਛਟ ਗਏ 22 ਮਰੀਜ਼ ਨੀਲੇ ਪੈ ਗਏ ਹਨ।

ਡਾਕਟਰ ਦੇ ਸਾਹਮਣੇ ਬੈਠਾ ਆਦਮੀ-22 ਮਰੀਜ਼ ਛਟ ਗਏ ਭਾਈ ਸਾਹਿਬ।

ਡਾ. ਅਰਿੰਜਯ : 22 ਮਰੀਜ਼ ਛਟ ਗਏ ਕਿ ਇਹ ਮਰਨਗੇ।

ਡਾਕਟਰ ਦੇ ਸਾਹਮਣੇ ਬੈਠਾ ਆਦਮੀ-ਉਹ ਭਾਈ ਸਾਹਿਬ ਕਿੰਨੀ ਦੇਰ ਲਈ ਮੌਕ ਡਰਿੱਲ ਕੀਤੀ ਹੈ?

ਡਾ. ਅਰਿੰਜਯ : ਪੰਜ ਮਿੰਟ ਲਈ।

ਡਾਟਰਰ ਦੇ ਸਾਹਮਣੇ ਬੈਠਾ ਆਦਮੀ-ਪੰਜ ਮਿੰਟ ਵਿਚ 22 ਮਰੀਜ? ਮੌਕ ਡਰਿੱਲ ਹੁੰਦੇ ਹੋਏ।

ਡਾ. ਅਰਿੰਜਯ : ਨੀਲੇ ਪੈਣ ਲੱਗੇ ਨੇ। 74 ਬਚੇ, ਇਨ੍ਹਾਂ ਨੂੰ ਟਾਇਮ ਮਿਲ ਜਾਵੇਗਾ।

ਡਾਕਟਰ ਦੇ ਸਾਹਮਣੇ ਬੈਠਾ ਆਦਮੀ-ਸਹੀ ਗੱਲ ਹੈ।

ਡਾ. ਅਰਿੰਜਯ : ਫਿਰ 74 ਨੂੰ ਕਿਹਾ ਕਿ ਆਪਣਾ ਸਿਲੰਡਰ ਲੈ ਆਓ।

ਵੀਡਿਓ ਵਾਇਰਲ ਹੋਣ ਬਾਅਦ ਜਦੋਂ ਮੀਡੀਆ ਨੇ ਪਾਰਸ ਹਸਪਤਾਲ ਦੇ ਮਾਲਿਕ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਆਕਸੀਜਨ ਬੰਦ ਨਹੀਂ ਕੀਤੀ ਗਈ ਸੀ, ਸਗੋਂ ਆਕਸੀਜਨ ਦਾ ਫਲੋ ਮੀਟਰ ਚੈੱਕ ਕੀਤਾ ਗਿਆ ਸੀ ਕਿ ਕਿਸ ਮਰੀਜ਼ ਨੂੰ ਕਿੰਨੀ ਆਕਸੀਜਨ ਚਾਹੀਦੀ ਹੈ।ਇਸ ਲਈ ਮਰੀਜ਼ਾਂ ਦੀਆਂ ਕੈਟਾਗਰੀਆਂ ਬਣਾਈਆਂ ਸਨ। ਹਾਲਾਂਕਿ ਆਗਰਾ ਦੇ ਡੀਐੱਮ ਪ੍ਰਭੂ ਨਾਰਾਇਣ ਨੇ ਕਿਹਾ ਹੈ ਕਿ ਵਾਇਰਲ ਵੀਡਿਓ ਦੀ ਸੱਚਾਈ ਸਾਹਮਣੇ ਆਉਣ ‘ਤੇ ਜਾਂਚ ਕੀਤੀ ਜਾਵੇਗੀ।