‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਰੂਸ ਦੀ ਰਾਜਧਾਨੀ ਮਾਸਕੋ ਤੋਂ ਭਾਰਤ ਦੀ ਨਿੱਜੀ ਖੇਤਰ ਦੀ ਏਅਰਲਾਈਨ ਇੰਡੀਗੋ ਨੇ ਕੁੱਲ 212 ਭਾਰਤੀਆਂ ਨੂੰ ਵਾਪਸ ਲਿਆਂਦਾ ਹੈ। ਭਾਰਤ ਨੇ 2 ਅਗਸਤ ਨੂੰ ਮਾਸਕੋ ਤੋਂ ਅੰਮ੍ਰਿਤਸਰ ਤੇ ਅੱਗੇ ਕੋਚੀ ਤੱਕ ਮੁਸਾਫ਼ਰ ਚਾਰਟਰ ਉਡਾਣ ਚਲਾਈ ਸੀ, ਜਿਸ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਰੂਸ ਦੀ ਰਾਜਧਾਨੀ ਤੋਂ ਵਾਪਸ ਲਿਆਂਦਾ ਗਿਆ ਹੈ।
ਏਅਰਲਾਈਨ ਨੇ ਕਿਹਾ ਕਿ ਮਾਸਕੋ ਸਥਿਤ ਭਾਰਤੀ ਅੰਬੈਸੀ ਤੇ ਨਿਕਸਟੂਰ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਚੱਲੀ ਇਸ ਉਡਾਣ ਵਿੱਚ ਸਵਾਰ ਬਹੁਤੇ ਮੁਸਾਫ਼ਰਾਂ ’ਚ ਵਿਦਿਆਰਥੀ ਸ਼ਾਮਲ ਸਨ। ਕੋਰੋਨਾ ਮਹਾਂਮਾਰੀ ਕਰਕੇ ਭਾਰਤ ਵਿੱਚ ਕੌਮਾਂਤਰੀ ਮੁਸਾਫ਼ਰ ਉਡਾਣਾਂ 23 ਮਾਰਚ ਤੋਂ ਬੰਦ ਪਈਆਂ ਹਨ।