Punjab

ਪੰਜਾਬ ‘ਚ ਹੁਣ 4 ਮਹੀਨੇ ਸਵੇਰੇ ਸਾਢੇ 7 ਖੁੱਲਣਗੇ ਦਫਤਰ ! ਪਹਿਲੇ ਸਾਲ 4 ਚੰਗੇ ਨਤੀਜੇ ਤੋਂ ਬਾਅਦ CM ਮਾਨ ਦਾ ਫੈਸਲਾ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦਾ ਗਰਮੀਆਂ ਵਿੱਚ ਢਾਈ ਮਹੀਨੇ ਸਵੇਰੇ ਸਾਢੇ 7 ਤੋਂ 2 ਵਜੇ ਤੱਕ ਦਫਤਰ ਖੋਲਣ ਦਾ ਫਾਰਮੂਲਾ ਸਫਲ ਹੋਣ ਤੋਂ ਬਾਅਦ ਹੁਣ ਸੀਐੱਮ ਮਾਨ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੋਂ ਢਾਈ ਨਹੀਂ ਬਲਕਿ ਚਾਰ ਮਹੀਨੇ ਤੱਕ ਦਫਤਰ ਸਵੇਰੇ ਸਾਢੇ 7 ਤੋਂ 2 ਵਜੇ ਤੱਕ ਖੁੱਲਣਗੇ। 2024 ਤੋਂ 1 ਅਪ੍ਰੈਲ ਤੋਂ ਲੈਕੇ 31 ਜੁਲਾਈ ਤੱਕ ਦਫਤਰ ਸਵੇਰੇ ਸਾਢੇ 7 ਵਜੇ ਖੁੱਲਣਗੇ । ਪਹਿਲੀ ਵਾਰ ਇਸ ਸਾਲ 2 ਮਈ ਤੋਂ 15 ਜੁਲਾਈ ਦੇ ਵਿਚਾਲੇ ਇਹ ਨਿਯਮ ਲਾਗੂ ਹੋਇਆ ਸੀ ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਰਕਾਰ ਦਾ ਇਹ ਤਜ਼ੁਰਬਾ ਕਾਫੀ ਸਫਲ ਰਿਹਾ ਹੈ । ਸਰਕਾਰ ਵੱਲੋਂ ਕਰਵਾਏ ਗਏ ਸਰਵੇਂ ਅਤੇ ਫੀਡਬੈਕ ਤੋਂ ਸਾਹਮਣੇ ਆਇਆ ਹੈ ਕਿ ਬਿਜਲੀ ਦੀ ਬਚਤ ਦੇ ਨਾਲ ਮੁਲਾਜ਼ਮ ਅਤੇ ਅਧਿਕਾਰੀ ਵੀ ਕਾਫੀ ਖੁਸ਼ ਹਨ । ਉਨ੍ਹਾਂ ਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵੀ ਕਾਫੀ ਮੌਕਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਆਮ ਜਨਤਾ ਨੂੰ ਵੀ ਕੰਮ ਕਰਵਾਉਣ ਵੀ ਸੁਵਿਧਾ ਮਿਲ ਦੀ ਹੈ ।

ਦਨਿਕ ਭਾਸਕਰ ਦੀ ਖ਼ਬਰ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਸ ਸਾਲ ਪਾਇਲਟ ਪ੍ਰੋਜੈਕਟ ਤੋਂ ਬਾਅਦ ਕਈ ਸਾਰਥਕ ਨਤੀਜੇ ਨਿਕਲੇ ਹਨ । ਇਸ ਲਈ ਇਹ ਹਰ ਸਾਲ ਗਰਮੀਆਂ ਵਿੱਚ ਚਾਰ ਮਹੀਨੇ ਲਾਗੂ ਹੋਵੇਗਾ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਟਰੈਫਿਕ ਨੂੰ ਲੈਕੇ ਕਰਾਈ ਗਈ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਇਸ ਨਾਲ ਸੜਕਾਂ ‘ਤੇ ਟਰੈਫਿਕ ਘੱਟ ਹੋਇਆ ਹੈ । ਮੋਹਾਲੀ ਏਅਰਪੋਰਟ ਰੋਡ ‘ਤੇ ਸਰਕਾਰ ਨੇ ਸਰਵੇਂ ਕਰਵਾਇਆ ਤਾਂ ਨਤੀਜਾ ਨਿਕਲਿਆ ਕਿ 9 ਵਜੇ ਦਫਤਰ ਦਾ ਟਾਇਮ ਹੋਣ ਨਾਲ 35 ਤੋਂ 40 ਮਿੰਟ ਦਫਤਰ ਪਹੁੰਚ ਨੂੰ ਲੱਗੇ ਜਦਕਿ ਨਵੇਂ ਟਾਇਮ ਦੇ ਮੁਤਾਬਿਕ 5 ਤੋਂ 7 ਮਿੰਟ ਵਿੱਚ ਹੀ ਮੁਲਾਜ਼ਮ ਦਫਤਰ ਪਹੁੰਚ ਗਏ । ਇਸ ਨਾਲ ਟਰੈਫਿਕ ਜਾਮ ਤੋਂ ਛੁੱਟਕਾਰਾ ਮਿਲਿਆ ਅਤੇ ਪੈਟਰੋਲ ਅਤੇ ਡੀਜ਼ਲ ਵੀ ਬਚਿਆ ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਸਵੇਰ ਵੇਲੇ ਦਫਤਰ ਖੁੱਲਣ ਦੀ ਵਜ੍ਹਾ ਕਰੇ ਲੋਕ ਆਪਣੇ ਕੰਮ ਕਰਵਾ ਕੇ ਜਲਦੀ ਵੇਲੇ ਹੋ ਜਾਂਦੇ ਹਨ ਅਤੇ ਉਹ ਆਪਣੇ ਕੰਮ ‘ਤੇ ਜਾ ਸਕਦੇ ਹਨ । ਕਈ ਲੋਕਾਂ ਦੀ ਦਿਹਾੜੀ ਬਚ ਗਈ । ਮੁਲਾਜ਼ਮਾਂ ਨੂੰ ਵੀ ਕਈ ਤਰ੍ਹਾਂ ਦੇ ਫਾਇਦੇ ਪਹੁੰਚੇ ਹਨ । ਜ਼ਰੂਰੀ ਕੰਮਾਂ ਨੂੰ ਲੈਕੇ ਛੁੱਟੀ ਨਹੀਂ ਲੈਣੀ ਪਈ। ਬੈਂਕ ਦਾ ਕੰਮ ਸਮੇਂ ਸਿਰ ਨਿਪਟ ਗਿਆ,ਸਿਹਤ ਵਿੱਚ ਸੁਧਾਰ ਆਇਆ ਅਤੇ ਬੱਚੇ ਦੀ ਪੜਾਈ ਵਿੱਚ ਵੀ ਮਾਪਿਆਂ ਦਾ ਯੋਗਦਾਨ ਵਧਿਆ ।