ਬਿਊਰੋ ਰਿਪੋਰਟ : ਸਾਲ 2023 ਦੀ ਸ਼ੁਰੂਆਤ ਵੀ ਐਤਵਾਰ ਤੋਂ ਹੋ ਰਹੀ ਹੈ ਅਤੇ ਸਾਲ ਖਤਮ ਵੀ ਐਤਵਾਰ ਨੂੰ ਹੀ ਹੋਵੇਗਾ । ਛੁੱਟੀਆਂ ਦੇ ਸ਼ੌਕੀਨਾ ਦੇ ਲਈ ਇਹ ਖੁਸ਼ਖਬਰੀ ਹੈ ਕਿ ਉਹ ਨਵੇਂ 2023 ਦਾ ਆਗਾਜ਼ ਵੀ ਪਰਿਵਾਰ ਨਾਲ ਕਰ ਸਕਣਗੇ ਅਤੇ ਪੂਰੇ ਸਾਲ ਦੀਆਂ ਯਾਦਾਂ ਪਰਿਵਾਰ ਨਾਲ ਸਾਂਝੀਆਂ ਕਰਕੇ 2023 ਨੂੰ ਅਲਵਿਦਾ ਕਹਿਣਗੇ । 2023 ਵਿੱਚ ਤੁਹਾਡੀ ਜ਼ਿੰਦਗੀ ਨੂੰ ਹੋਰ ਅਸਾਨ ਬਣਾਉਣ ਦੇ ਲਈ ਅਸੀਂ ਇੱਕ ਕਲੰਡਰ ਤਿਆਰ ਕੀਤਾ ਹੈ ਜਿਸ ਦੇ ਜ਼ਰੀਏ ਤੁਹਾਨੂੰ ਸਮਝਣਾ ਅਸਾਨ ਹੋਵੇਗਾ ਕਿ ਤੁਸੀਂ ਕਿਹੜੇ ਮਹੀਨੇ ਪਰਿਵਾਰ ਦੇ ਨਾਲ ਟ੍ਰਿਪ ਪਲਾਨ ਕਰ ਸਕਦੇ ਹੋ।
1. ਸ਼ੁਰੂਆਤ ਜਨਵਰੀ ਤੋਂ ਕਰਦੇ ਹਾਂ, 14 ਜਨਵਰੀ ਅਤੇ 15 ਜਨਵਰੀ ਨੂੰ ਛੁੱਟੀ ਹੈ ਤੁਸੀਂ 13 ਅਤੇ 16 ਨੂੰ ਛੁੱਟੀ ਲੈਕੇ 4 ਦਿਨ ਦਾ ਵੀਕਐਂਡ ਪਲਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸੇ ਮਹੀਨੇ 27 ਤਰੀਕ ਨੂੰ ਛੱਟੀ ਲੈਕੇ 26 ਜਨਵਰੀ ਤੋਂ 29 ਜਨਵਰੀ ਦੇ ਵਿਚਾਲੇ ਟ੍ਰਿਪ ਪਲਾਨ ਕਰ ਸਕਦੇ ਹੋ। 26 ਨੂੰ ਗਣਰਾਜ ਦਿਹਾੜੇ ਦੀ ਛੁੱਟੀ ਹੈ 27 ਨੂੰ ਸ਼ੁੱਕਰਵਾਰ ਹੈ 28 ਅਤੇ 29 ਨੂੰ ਵੀਕਐਂਡ ਹੈ ।
2. ਫਰਵਰੀ ਦਾ ਮਹੀਨੇ ਸਿਰਫ 27 ਦਿਨ ਦਾ ਹੈ ਪਰ ਜੇਕਰ ਤੁਸੀਂ ਟ੍ਰਿਪ ਪਲਾਨ ਕਰਦਾ ਚਾਉਂਦੇ ਹੋ ਤਾਂ 17 ਤੋਂ 19 ਤੱਕ ਤੁਸੀਂ ਸਿਰਫ਼ ਤਿੰਨ ਦਿਨ ਦੀ ਟ੍ਰਿਪ ਪਲਾਨ ਕਰ ਸਕਦੇ ਹੋ ਤੁਹਾਨੂੰ 17 ਨੂੰ ਛੱਟੀ ਲੈਣੀ ਹੋਵੇਗੀ
3. ਮਾਰਚ ਮਹੀਨੇ ਵਿੱਚ ਜੇਕਰ ਤੁਸੀਂ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਸੀਂ 5 ਦਿਨ ਪਰਿਵਾਰ ਜਾਂ ਫਿਰ ਦੋਸਤਾਂ ਨਾਲ ਘੁੰਮ ਸਕਦੇ । 4 ਮਾਰਚ ਨੂੰ ਸ਼ਨਿੱਚਰਵਾਰ ਹੈ,5 ਨੂੰ ਐਤਵਾਰ, 7 ਅਤੇ 8 ਹੋਲੀ,ਸਿਰਫ਼ ਤੁਹਾਨੂੰ 6 ਤਰੀਕ ਨੂੰ ਛੁੱਟੀ ਲੈਣੀ ਹੋਵੇਗੀ।
4.ਅਪ੍ਰੈਲ ਮਹੀਨੇ ਵਿੱਚ ਬਿਨਾਂ ਛੁੱਟੀ ਤੁਸੀਂ 3 ਦਿਨ ਦਾ ਟ੍ਰਿਪ ਪਲਾਨ ਕਰ ਸਕਦੇ ਹੋ 7 ਤਰੀਕ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੈ 8 ਅਤੇ 9 ਨੂੰ ਸ਼ਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਨਾਲ ਮਿਲ ਜਾਵੇਗੀ ਤੁਸੀਂ ਪਰਿਵਾਰ ਜਾਂ ਫਿਰ ਦੋਸਤਾਂ ਨਾਲ ਅਰਾਮ ਨਾਲ ਰੀਲੈਕਸ ਕਰਕੇ ਆਉ ਅਤੇ ਫਿਰ ਫਰੈਸ਼ ਹੋਕੇ ਕੰਮ ਵਿੱਚ ਜੁੱਟ ਜਾਉ।
5. ਅਪ੍ਰੈਲ ਵਾਂਗ ਮਈ ਵਿੱਚ ਵੀ 3 ਸਰਕਾਰੀ ਛੁੱਟੀਆਂ ਨਾਲੋ-ਨਾਲ ਆ ਰਹੀਆਂ ਹਨ । ਬਿਨਾਂ ਛੁੱਟੀ ਲਏ ਤੁਸੀਂ ਆਲੇ-ਦੁਆਲੇ ਟੂਰ ਦਾ ਪ੍ਰੋਗਰਾਮ ਪਲਾਨ ਕਰ ਸਕਦੇ ਹੋ। 5 ਤਰੀਕ ਸ਼ੁੱਕਰਵਾਰ ਨੂੰ ਬੁੱਧ ਜਯੰਤੀ ਹੈ 6 ਨੂੰ ਸ਼ਨਿੱਚਰਵਾਰ ਅਤੇ 7 ਨੂੰ ਐਤਵਾਰ, ਤਿੰਨ ਛੁੱਟੀਆਂ ਨਾਲੋ-ਨਾਲ ਹਨ ।
6. ਜੂਨ ਵਿੱਚ ਜੇਕਰ ਤੁਸੀਂ 4 ਦਿਨ ਦਾ ਹਾਲੀਡੇਅ ਪਲਾਨ ਕਰਨ ਹੈ ਤਾਂ ਤੁਹਾਨੂੰ 19 ਨੂੰ ਛੁੱਟੀ ਲੈਣੀ ਹੋਵੇਗੀ 17,18 ਅਤੇ 20 ਨੂੰ ਛੁੱਟੀ ਹੈ ।
7. ਜੁਲਾਈ ਵਿੱਚ ਤੁਹਾਡੇ ਕੋਲ ਜ਼ਿਆਦਾ ਬਦਲ ਨਹੀਂ ਹੈ ਵੀਕਐਂਡ ਦੇ ਨਾਲ ਇੱਕ ਛੁੱਟੀ ਲੈਕੇ ਤੁਸੀਂ ਜੇਕਰ ਜਾਣਾ ਚਾਉਂਦੇ ਹੋ ਤਾਂ ਟ੍ਰਿਪ ‘ਤੇ ਜਾ ਸਕਦੇ ਹੋ।
8. ਅਗਸਤ ਵਿੱਚ ਤੁਸੀਂ 4 ਦਿਨ ਦੀ ਛੁੱਟੀ ‘ਤੇ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹੋ 12 ਤਰੀਕ ਨੂੰ ਸ਼ਨਿੱਚਰਵਾਰ ਹੈ 13 ਨੂੰ ਐਤਵਾਰ ਸਿਰਫ਼ ਤੁਹਾਨੂੰ 14 ਤਰੀਕ ਦੀ ਛੁੱਟੀ ਲੈਣੀ ਹੋਵੇਗੀ 15 ਅਗਸਤ ਨੂੰ ਅਜ਼ਾਦੀ ਦਿਹਾੜੇ ਦੀ ਛੁੱਟੀ ਹੈ, ਯਾਨੀ 12 ਤੋਂ 15 ਅਗਸਤ ਤੱਕ ਤੁਸੀਂ ਆਰਾਮ ਨਾਲ ਲਾਂਗ ਵੀਕਐਂਡ ਦਾ ਆਨੰਦ ਮਾਣ ਸਕਦੇ ਹੋ।
9. ਸਤੰਬਰ ਵਿੱਚ 2 ਹਫਤੇ ਅਜਿਹੇ ਹਨ ਜਦੋਂ ਤੁਸੀਂ 4 ਅਤੇ 5 ਦਿਨ ਦੀ ਛੁੱਟੀ ‘ਤੇ ਜਾ ਸਕਦੇ ਹੋ, 8 ਦੀ ਛੁੱਟੀ ਲੈਕੇ ਤੁਹਾਨੂੰ 7 ਤੋਂ 10 ਤਰੀਕ ਤੱਕ ਲਾਂਗ ਵੀਕਐਂਡ ਮਿਲ ਸਕਦੀ ਹੈ । ਇਸ ਤੋਂ ਇਲਾਵਾ ਇਸੇ ਮਹੀਨੇ ਤੁਸੀਂ 18 ਤਰੀਕ ਨੂੰ ਛੁੱਟੀ ਲੈਕੇ 16 ਤੋਂ 19 ਤੱਕ 5 ਦਿਨ ਦਾ ਵੀਕਐਂਡ ਦਾ ਲੁਫਤ ਉੱਠਾ ਸਕਦੇ ਹੋ। 16 ਅਤੇ 17 ਨੂੰ ਸ਼ਨਿੱਚਰਵਾਰ ਅਤੇ ਐਤਵਾਰ ਹੈ ਅਤੇ 19 ਨੂੰ ਗਣੇਸ਼ ਚਤੁੱਰਥੀ ਦੀ ਸਰਕਾਰੀ ਛੁੱਟੀ ਹੈ ।
10. ਅਕਤੂਬਰ ਵਿੱਚ 2 ਹਫਤੇ ਅਜਿਹੇ ਹਨ ਜਦੋਂ ਤੁਸੀਂ ਬਿਨਾਂ ਛੁੱਟੀ ਲਏ 3 ਦਿਨ ਅਤੇ 4 ਦਿਨ ਦੀਆਂ ਛੁੱਟੀਆਂ ਦਾ ਆਨੰਦ ਮਾਣ ਸਕਦੇ ਅਤੇ ਟ੍ਰਿਪ ਪਲਾਨ ਕਰ ਸਕਦੇ ਹੋ। 30 ਸਤੰਬਰ ਨੂੰ ਛੁੱਟੀ ਹੈ 1 ਅਕਤੂਬਰ ਨੂੰ ਐਤਵਾਰ 2 ਅਕਤੂਬਰ ਨੂੰ ਗਾਂਧੀ ਜਯੰਤੀ । ਯਾਨੀ ਤਿੰਨੋ ਛੁੱਟੀ ਨਾਲੋ ਨਾਲ । ਇਸ ਤੋਂ ਇਲਾਵਾ 21 ਨੂੰ ਸ਼ਨਿੱਚਰਵਾਰ ਹੈ 22 ਨੂੰ ਐਤਵਾਰ 23 ਨੂੰ ਦੁਰਗਾ ਪੂਜਾ ਅਤੇ 24 ਦਸ਼ਹਿਰਾ ਯਾਨੀ ਛੁੱਟੀ ਅਪਲਾਈ ਕਰਨ ਦੀ ਕੋਈ ਜ਼ਰੂਰਤ ਨਹੀਂ 4 ਛੁੱਟੀਆਂ ਨਾਲ ਲਾਂਗ ਵੀਕਐਂਡ ਪਲਾਨ ਕਰੋ ।
11. ਨਵੰਬਰ ਤਿਉਹਾਰਾਂ ਦਾ ਮਹੀਨੇ ਹੁੰਦਾ ਹੈ । ਛੁੱਟੀਆਂ ਦੀ ਕੋਈ ਕਮੀ ਨਹੀਂ ਹੁੰਦੀ ਹੈ । 10 ਨੂੰ ਸ਼ੁੱਕਵਾਰ ਹੈ ਤੁਸੀਂ ਛੁੱਟੀ ਲੈਂਦੇ ਹੋ ਤਾਂ 11 ਨੂੰ ਸ਼ਨਿੱਚਰਵਾਰ ਅਤੇ 12 ਨੂੰ ਐਤਵਾਰ ਅਤੇ ਦਿਵਾਲੀ ਦੋਵੇ ਹਨ। 13 ਨੂੰ ਗੋਵਰਧਨ ਪੂਜਾ ਦੀ ਛੁੱਟੀ ਹੈ 14 ਨੂੰ ਭਾਈ ਦੂਜ ਦੀ ਛੁੱਟੀ ਹੈ । ਯਾਨੀ 5 ਦਿਨ ਤੁਸੀਂ ਅਰਾਮ ਨਾਲ ਪਰਿਵਾਰ ਦੇ ਨਾਲ ਬਿਤਾ ਸਕਦੇ ਹੋ।
12. ਦਸੰਬਰ ਮਹੀਨੇ ਵਿੱਚ ਤੁਹਾਨੂੰ ਮਹੀਨੇ ਦੇ ਸੈਕੰਡ ਲਾਸ ਹਫਤੇ ਵਿੱਚ 3 ਦਿਨ ਦਾ ਵੀਕਐਂਡ ਮਿਲੇਗਾ । 23 ਨੂੰ ਸ਼ਨਿੱਚਰਵਾਰ ਹੈ,24 ਨੂੰ ਐਤਵਾਰ ਅਤੇ 25 ਕ੍ਰਿਸਮਿਸ ਦੀ ਛੁੱਟੀ ।