ਸਿੱਖ ਨੌਜਵਾਨ ਨੇ 3 ਬੱਚਿਆਂ ਨੂੰ ਬਚਾਉਣ ਖਾਤਰ ਨਦੀ ‘ਚ ਮਾਰੀ ਛਾਲ, ਬੱਚੇ ਬਚਾਏ ਪਰ ਆਪਣੀ ਜਾਨ ਕੀਤੀ ਕੁਰਬਾਨ!
‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਸ਼ਹਿਰ ਫਰੇਜ਼ਨੋ ਲਾਗੇ ਰੀਡਲੀ ਬੀਚ ਵਿਖੇ ਕਿੰਗਜ਼ ਨਦੀ ਵਿੱਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਇੱਕ ਸਿੱਖ ਨੋਜਵਾਨ ਮਨਜੀਤ ਸਿੰਘ ਦੀ ਨਦੀ ‘ਚ ਡੁੱਬ ਕੇ ਮੌਤ ਹੋ ਗਈ ਹੈ। ਜਿਸ ਨਾਲ ਪੂਰੀ ਦੁਨੀਆਂ ‘ਚ ਵਸਦੇ ਸਿੱਖ ਭਾਈਚਾਰੇ ਅੰਦਰ ਤੇ ਪੰਜਾਬ ‘ਚ ਸੋਗ ਦੀ ਲਹਿਰ ਫੈਲ ਗਈ