The Khalas Tv Blog India 200 ਕਿਲੋ ਹੈਰੋਈਨ ਦਾ ਮੁਲਜ਼ਮ ਜੋਬਨਜੀਤ ਸਿੰਘ ਪੁਲਿਸ ਕਸਟਡੀ ਤੋਂ ਫਰਾਰ ! ਇਸ ਤਰ੍ਹਾ ਚਕਮਾ ਦਿੱਤਾ
India Punjab

200 ਕਿਲੋ ਹੈਰੋਈਨ ਦਾ ਮੁਲਜ਼ਮ ਜੋਬਨਜੀਤ ਸਿੰਘ ਪੁਲਿਸ ਕਸਟਡੀ ਤੋਂ ਫਰਾਰ ! ਇਸ ਤਰ੍ਹਾ ਚਕਮਾ ਦਿੱਤਾ

ਬਿਉਰੋ ਰਿਪੋਰਟ : 200 ਕਿਲੋ ਹੈਰੋਈਨ ਦਾ ਮੁਲਜ਼ਮ ਜੋਬਨਜੀਤ ਸਿੰਘ ਫਰਾਰ ਹੋ ਗਿਆ ਹੈ । ਗੁਜਰਾਤ ਦੇ ਕਾਂਡਲਾ ਬੰਦਰਗਾਹ ਤੋਂ 2019 ਵਿੱਚ 200 ਕਿਲੋ ਹੈਰੋਈਨ ਫੜੀ ਗਈ ਸੀ ਸ਼ੁਕਰਵਾਰ ਨੂੰ ਗੁਜਰਾਤ ਪੁਲਿਸ ਨੂੰ ਚਕਮਾ ਦੇ ਕੇ ਜੋਬਨਜੀਤ ਸਿੰਘ ਜੰਡਿਆਲਾ ਗੁਰੂ ਦੇ ਇੱਕ ਢਾਂਬੇ ਤੋਂ ਭੱਜ ਗਿਆ । ਉਹ ਜੰਡਿਆਲਾ ਗੁਰੂ ਦੇ ਪਿੰਡ ਧਰਾਰ ਦਾ ਰਹਿਣ ਵਾਲਾ ਹੈ ।

ਅੰਮ੍ਰਿਤਸਰ ਪੁਲਿਸ ਨੇ ਸਾਰੀ ਜ਼ਿਲ੍ਹਾਂ ਪੁਲਿਸ ਦੇ ਅਧਿਕਾਰੀਆਂ ਨੂੰ ਉਸ ਦੀ ਫੋਟੋ ਭੇਜ ਦਿੱਤੀ ਹੈ । ਜਿਸ ਦੇ ਬਾਅਦ ਪੰਜਾਬ ਦੇ ਸਾਰਿਆਂ ਨਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ । ਮੁਲਜ਼ਮ ਦੇ ਫਰਾਰ ਹੋਣ ਦੀ ਪੁਸ਼ਟੀ ਕਰਦੇ ਹੋਏ ਮਾਮਲੇ ਦੀ ਜਾਂਚ ਅਧਿਕਾਰੀ ਤਜਿੰਦਰ ਸਿੰਘ ਨੇ ਕਿਹਾ ਅਸੀਂ ਉਹ ਉਸ ਥਾਂ ‘ਤੇ ਜੋਬਨਜੀਤ ਦੀ ਤਲਾਸ਼ ਕਰ ਰਹੇ ਹਾਂ ਜਿੱਥੇ ਉਸ ਦੇ ਲੁੱਕੇ ਹੋਣ ਦਾ ਸ਼ੱਕ ਹੈ ।

ਸੂਤਰਾਂ ਦੇ ਮੁਤਾਬਿਕ ਗੁਜਰਾਾਤ ਪੁਲਿਸ ਦੇ ASI ਆਰ.ਸੀ ਸੋਲੰਕੀ,ਹੈਡ ਕਾਂਸਟੇਬਲ ਰਵਿੰਦਰ ਕੁਮਾਰ,ਨਾਰੇਨ ਭਾਈ ਅਤੇ ਕਾਂਸਟੇਬਲ ਸੁਰੇਸ਼ ਭਾਈ ਮੁਲਜ਼ਮ ਜੋਬਨਜੀਤ ਸਿੰਘ ਨੂੰ ਸ਼ੁਕਰਵਾਰ ਅੰਮ੍ਰਿਤਸਰ ਇੱਕ ਅਦਾਲਤ ਵਿੱਚ ਪੇਸ਼ੀ ਲਈ ਲਿਆਏ ਸਨ । ਪੁਲਿਸ ਦੀ ਟੀਮ ਟਾਉਨ ਬੁੰਡਾਲਾ ਜੰਡਿਆਲਾ ਗੁਰੂ ਦੇ ਨਜ਼ਦੀਕ ਇੱਕ ਢਾਂਬੇ ਵਿੱਚ ਖਾਣਾ ਖਾਉਣ ਦੇ ਲਈ ਰੁਕੀ ਸੀ ਮੁਲਜ਼ਮ ਜੋਬਨ ਖਾਣਾ ਖਾ ਕੇ ਹੱਥ ਧੋਣ ਦੇ ਲਈ ਵਾਸ਼ਰੂਮ ਵਿੱਚ ਗਿਆ,ਉੱਥੋ ਹੀ ਉਹ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ ।

ਮੁਲਜ਼ਮ ਦੀ ਤਲਾਸ਼ ਵਿੱਚ ਛਾਪੇਮਾਰੀ

ਮੁਲਜ਼ਮ ਜੋਬਨਜੀ ਦੇ ਫਰਾਰ ਹੋਣ ਦੇ ਬਾਅਦ ਗੁਜਰਾਤ ਪੁਲਿਸ ਨੇ ਪਹਿਲਾਂ ਆਾਪਣੇ ਪੱਧਰ ‘ਤੇ ਉਸ ਦੀ ਤਲਾਸ਼ ਕੀਤੀ । ਪਰ ਜਦੋਂ ਮੁਲਜ਼ਮ ਦਾ ਕੋਈ ਪਤਾ ਨਹੀਂ ਚੱਲਿਆ ਤਾਂ ਗੁਜਰਾਤ ਪੁਲਿਸ ਨੇ ਜੰਡਿਆਲਾ ਗੁਰੂ ਦੇ SHO ਨੂੰ ਇਤਲਾਹ ਕੀਤੀ । ਬੁੰਡਾਲਾ ਪੁਲਿਸ ਚੌਕੀ ਦੇ ਅਧਿਕਾਰੀਆਂ ਨੇ ਫੌਰਨ ਆਪਣੇ ਵੱਡੇ ਅਧਿਕਾਰੀਆਂ ਨੂੰ ਇਤਹਾਲ ਕੀਤੀ ਅਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਹੋਈ। ਬੁੰਡਾਲਾ ਦੇ ਚੌਕੀ ਅਧਿਕਾਰੀ ਤਜਿੰਦਰ ਸਿੰਘ ਨੇ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੁਲਜ਼ਮ ਜੋਬਨਜੀਤ ਸਿੰਘ ਦੇ ਫਰਾਰ ਹੋਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮੁਲਜ਼ਮ ਫਿਲਹਾਲ ਹੱਥ ਨਹੀਂ ਆਇਆ ਹੈ ।

Exit mobile version