ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਧੁੰਦ ਕਾਰਨ ਹਰ ਰੋਜ਼ ਕਿਤੇ ਨਾ ਕਿਸੇ ਸੜਕ ਹਾਦਸੇ ਵਾਪਰਦੇ ਹਨ। ਅਜਿਹਾ ਹੀ ਇੱਕ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਜਿੱਥੇ 20 ਗੱਡੀਆਂ ਆਪਸ ‘ਚ ਟਕਰਾ ਗਈਆਂ। ਜਾਣਕਾਰੀ ਮੁਤਾਬਕ ਖੰਨਾ ਦੇ ਦੋਰਾਹਾ ਵਿਖੇ ਨੈਸ਼ਨਲ ਹਾਈਵੇਅ ‘ਤੇ ਮਹਿਜ਼ 100 ਗਜ਼ ਦੀ ਦੂਰੀ ‘ਚ 3 ਹਾਦਸੇ ਹੋਏ।
ਕਰੀਬ 20 ਵਾਹਨ ਆਪਸ ਵਿੱਚ ਟਕਰਾ ਗਏ। ਖੁਸ਼ਕਿਸਮਤੀ ਰਹੀ ਕਿ ਇਨ੍ਹਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸਿਆਂ ਕਾਰਨ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇਅ ਪੁਲ ਨੂੰ ਬੰਦ ਕਰਨਾ ਪਿਆ ਅਤੇ ਆਵਾਜਾਈ ਨੂੰ ਸਰਵਿਸ ਲੇਨ ਤੋਂ ਮੋੜਨਾ ਪਿਆ। ਇਹ ਹਾਦਸਾ ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਵਾਪਰਿਆ।
ਪਹਿਲਾ ਹਾਦਸਾ ਰਾਜਗੜ੍ਹ ਨੇੜੇ ਪੁਲ ’ਤੇ ਕੈਂਟਰ ਨਾਲ ਵਾਪਰਿਆ। ਇੱਥੇ 4 ਤੋਂ 5 ਵਾਹਨ ਆਪਸ ਵਿੱਚ ਟਕਰਾ ਗਏ। ਸੂਚਨਾ ਮਿਲਦਿਆਂ ਹੀ ਪੁਲੀਸ ਨੇ ਆ ਕੇ ਵਾਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਫਿਰ ਥੋੜ੍ਹੀ ਦੂਰੀ ‘ਤੇ 4 ਤੋਂ 5 ਹੋਰ ਵਾਹਨ ਆਪਸ ਵਿਚ ਟਕਰਾ ਗਏ। ਇਸ ਦੌਰਾਨ ਕੁਝ ਦੂਰੀ ‘ਤੇ ਇਕ ਹੋਰ ਹਾਦਸਾ ਵਾਪਰ ਗਿਆ ਅਤੇ ਕੁਝ ਵਾਹਨ ਆਪਸ ਵਿਚ ਟਕਰਾ ਗਏ।
ਇਸ ਦੌਰਾਨ ਕੁਝ ਦੂਰੀ ‘ਤੇ ਇਕ ਹੋਰ ਹਾਦਸਾ ਵਾਪਰ ਗਿਆ ਜਿਸ ਵਿੱਚ 8 ਤੋਂ 10 ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਹਾਦਸਿਆਂ ਵਿੱਚ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਵਾਹਨਾਂ ਕਾਰਨ ਹੋਏ ਹਾਦਸੇ ਕਾਰਨ ਹਾਈਵੇਅ ’ਤੇ ਲੱਗੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਟਰੈਫਿਕ ਨੂੰ ਮੋੜ ਦਿੱਤਾ ਹੈ। ਟਰੈਫਿਕ ਨੂੰ ਸਰਵਿਸ ਲੇਨ ਤੋਂ ਮੋੜਿਆ ਜਾ ਰਿਹਾ ਹੈ। ਹਾਲਾਂਕਿ ਵਾਹਨਾਂ ਦੀ ਵੱਧ ਗਿਣਤੀ ਅਤੇ ਧੁੰਦ ਕਾਰਨ ਆਵਾਜਾਈ ਜਾਮ ਹੋ ਰਹੀ ਹੈ।