‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਨਾ ਮਿਲਣ ‘ਤੇ 20 ਮਰੀਜਾਂ ਦੀ ਮੌਤ ਹੋ ਗਈ ਹੈ। ਇਸ ਹਸਪਤਾਲ ਵਿਚ ਆਕਸੀਜਨ ਦੀ ਲਗਾਤਾਰ ਘਾਟ ਦੱਸੀ ਜਾ ਰਹੀ ਹੈ। ਇੱਥੇ 200 ਮਰੀਜ਼ਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਦੱਸ ਦਈਏ ਕਿ ਦਿੱਲੀ ਵਿੱਚ ਬੀਤੇ ਕੱਲ੍ਹ ਵੀ ਸਰ ਗੰਗਾਰਾਮ ਹਸਪਤਾਲ ਵਿੱਚ 22 ਮਰੀਜਾਂ ਦੀ ਮੌਤ ਹੋਈ ਸੀ।
ਉੱਧਰ, ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਵੀ ਆਕਸੀਜਨ ਨਹੀਂ ਮਿਲਣ ਤੇ 6 ਮਰੀਜ਼ਾਂ ਦੀ ਜਾਨ ਗਈ ਹੈ। ਆਕਸੀਜਨ ਦੀ ਘਾਟ ਨਾਲ ਪੂਰੇ ਦੇਸ਼ ਦੇ ਹਸਪਤਾਲ ਲੜ ਰਹੇ ਹਨ।